
ਪੰਜਾਬ ਦੀ ਸ਼ਾˆਤੀ ਨੂੰ ਭੰਗ ਕਰਨ ਲਈ ਵਿਦੇਸ਼ੀ ਤਾਕਤਾˆ ਸਿਖ਼ਰਾˆ ਤੇ ਹਨ। ਬੀ ਜੇ ਪੀ ਦੇ ਰਾਸ਼ਟਰੀ ਸਕੱਤਰ ਤਰੁਨ ਚੁੱਗ ਨੇ ਖੁਲਾਸਾ ਕੀਤਾ ਕਿ, ਸੁਰੱਖਿਆ ਏਜੰਸੀਆ ਅਤੇ ਰਾਜ ਸਰਕਾਰ ਹਰ ਪਲ
ਤੇ ਨਜ਼ਰ ਰੱਖ ਰਹੀ ਹੈ, ਜਿਸ ਨਾਲ ਕਿ ਪੰਜਾਬ ਵਿਚ ਕਿਸੇ ਵੀ ਵਿਦੇਸ਼ੀ ਤਾਕਤ ਵੱਲੋˆ ਅਮਨ-ਸ਼ਾˆਤੀ ਨੂੰ ਢਾਹ ਨਾ ਲੱਗੇ। ਉਨ੍ਹਾˆ ਕਿਹਾ ਕਿ, ਖਾਲਿਸਤਾਨੀ ਪੱਖੀ ਕਾਰਕੁਨ ਦੁਨੀਆ ਦੇ ਹਰ ਕੋਨੇ ਵਿਚ ਕਾਰਜਸ਼ੀਲ ਹਨ, ਜੋ ਆਪਣੀ ਖੁੱਸੀ ਹੋਈ ਕੁਰਸੀ ਨੂੰ ਪੰਜਾਬ ਵਿਚ ਮੁੜ ਪ੍ਰਾਪਤ ਕਰਨ ਲਈ ਤਰਲੋ ਮੱਛੀ ਨੇ, ਪਰ ਇਹ ਕੱਝ ਖੁਫੀਆ ਏਜੰਸੀਆˆ ਦੀ ਮਦਦ ਤੋˆ ਬਿਨਾˆ ਆਪਣੇ ਮਕਸਦ ਵਿਚ ਕਾਮਯਾਬ ਨਹੀˆ ਹੋ ਸਕਦੇ, ਇਸੇ ਕਰਕੇ ਵਿਦੇਸ਼ੀ ਤਾਕਤਾˆ ਦੀ ਕਠਪੁਤਲੀ ਬਣੇ ਹੋਏ ਨੇ। ਉਘੇ ਪੱਤਰਕਾਰ ਗੁਰਦੀਪ ਸਿੰਘ ਅਨੁਸਾਰ ਵਿਦੇਸ਼ ਵਿਚ ਵੱਸੇ ਕੱਟੜਪੰਥੀ ਸੋਸ਼ਲ ਮੀਡੀਆ ਦਾ ਨਜਾਇਜ ਅਤੇ ਗਲਤ ਇਸਤੇਮਾਲ ਕਰ ਰਹੇ ਹਨ। ਉਨ੍ਹਾˆ ਸਪਸ਼ਟ ਕੀਤਾ ਕਿ, ਪੰਜਾਬ ਬਹੁਤ ਮਾੜੇ ਸਮੇˆ ਵਿਚੋˆ ਗੁਜਰਿਆ ਹੈ ਅਤੇ ਹੁਣ ਜਦੋˆ ਪੰਜਾਬ ਵਿਚ ਸ਼ਾˆਤੀ ਬਹਾਲ ਹੋਈ ਹੈ ਤਾˆ ਕੁਝ ਸੁਆਰਥੀ ਇਸ ਨੂੰ ਬਰਦਾਸ਼ਤ ਨਹੀˆ ਕਰ ਰਹੇ। ਭਾਰਤ ਦੀਆˆ ਸੁਰੱਖਿਆ ਏਜੰਸੀਆˆ ਲਗਾਤਾਰ ਇਨ੍ਹਾˆ ਤੇ ਨਜ਼ਰ ਰੱਖ ਰਹੀਆˆ ਹਨ, ਜਿਸ ਨਾਲ ਕਿਸੇ ਵੀ ਤਰ੍ਹਾˆ ਦੀ ਅਣਸੁਖਾਵੀˆ ਘਟਨਾ ਨਾ ਹੋ ਸਕੇ ਅਤੇ ਪੰਜਾਬ ਦੀ ਸ਼ਾˆਤੀ ਨੂੰ ਢਾਹ ਨਾ ਲੱਗੇ। ਬਾੱਡਰ
ਤੇ ਵੀ ਸੁਰੱਖਿਆ ਅਤਿ ਮਜਬੂਤ ਕੀਤੀ ਗਈ ਹੈ, ਜਿਸ ਨਾਲ ਭਾਰਤ ਦੀ ਸਰਹੱਦ ਨੂੰ ਮਜਬੂਤ ਬਨਾਉਣ ਤੋˆ ਇਲਾਵਾ ਬਾੱਡਰ ਨਾਲ ਲੱਗਦੇ ਇਲਾਕਿਆˆ ਵਿਚ ਰਹਿਣ ਵਾਲੀ ਅਵਾਮ ਸੁਰੱਖਿਅਤ ਅਤੇ ਖੁਸ਼ਹਾਲ ਰਹਿ ਸਕੇ। ਉਨ੍ਹਾˆ ਅੱਗੇ ਕਿਹਾ ਕਿ, ਸੀਮਾ ਵਰਤੀ ਇਲਾਕਿਆˆ ਵਿਚ ਰਹਿਣ ਵਾਲੇ ਲੋਕਾˆ ਨੇ ਦੁਸ਼ਮਣ ਨੂੰ ਬਹੁਤ ਭੁਗਤਿਆ ਹੈ, ਹੁਣ ਇਹ ਕਿਸੇ ਵੀ ਅਣਪਛਾਤੇ ਵਿਅਕਤੀ ਨੂੰ ਫੜ੍ਹਨ ਵਿਚ ਸੁਰੱਖਿਆ ਦਸਤਿਆˆ ਦੀ ਆਪ ਮਦਦ ਕਰਦੇ ਹਨ, ਜਿਸ ਨਾਲ ਅਣਸੁਖਾਵੀˆ ਘਟਨਾ ਨੂੰ ਰੋਕਿਆ ਜਾ ਸਕੇ। ਚੁੱਗ ਨੇ ਖੁਲਾਸਾ ਕਰਦਿਆˆ ਕਿਹਾ ਕਿ, ਸਿਰਫ ਕੁਝ ਲੋਕਾˆ ਨੂੰ ਛੱਡ ਜਿਆਦਾਤਰ ਲੋਕ ਅਮਨ ਪਸੰਦ ਹਨ ਅਤੇ ਹਾਲਾਤ ਨੂੰ ਸਮਝਦੇ ਹਨ। ਸਾਬਕਾ ਸ਼੍ਰੋਮਣੀ ਕਮੇਟੀ ਮੈˆਬਰ ਸਵਿੰਦਰ ਸਿੰਘ ਨੇ ਇਸ ਮੌਕੇ ਬੋਲਦਿਆˆ ਕਿਹਾ ਕਿ, ਵਿਦੇਸ਼ਾˆ ਵਿਚ ਕਾਰਜਸ਼ੀਲ ਗਰਮ ਖਿਆਲੀ ਧੜੇ ਨੌਜਵਾਨਾ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਵਿਚ ਹਨ, ਪਰ ਹਜਾਰਾˆ ਡਾਲਰ ਖਰਚਣ ਉਪਰੰਤ ਵੀ ਉਹ ਆਪਣੇ ਮਕਸਦ ਵਿਚ ਕਾਮਯਾਬ ਨਹੀˆ ਹੋ ਪਾ ਰਹੇ, ਕਿਉˆਕਿ ਅੱਜ ਦਾ ਨੌਜਵਾਨ ਪੜ੍ਹਿਆ ਲਿਖਿਆ ਹੋਣ ਦੇ ਨਾਲ-ਨਾਲ ਬੁੱਧੀਜੀਵੀ ਵੀ ਹੈ। ਉਨ੍ਹਾˆ ਕਿਹਾ ਕਿ, ਇਸ ਦੀ ਮਿਸਾਲ ਉਹ ਆਪਣੀ ਕੈਨੇਡਾ ਅਮਰੀਕਾ ਫੇਰੀ ਦੌਰਾਨ ਦੇਖ ਚੁੱਕੇ ਹਨ, ਜਿੱਥੇ ਖਾਲਿਸਤਾਨ ਦੇ ਨਾˆ ਹੇਠ ਚੰਦਾ ਇਕੱਠਾ ਕੀਤਾ ਜਾ ਰਿਹਾ ਹੈ ਜੋ ਕਿ ਗੁਰੂ ਮਰਿਯਾਦਾ ਦੇ ਖਿਲਾਫ ਹੈ, ਕਿਉˆਕਿ ਅਜਿਹੀ ਕਿਸੇ ਮੰਗ ਦੀ ਪੰਜਾਬ ਵਿਚ ਵੱਸਦੇ ਸਿੱਖ ਭਾਈਚਾਰੇ ਵਿਚ ਕੋਈ ਹੌˆਦ ਨਹੀˆ।