in

ਇਟਲੀ : ਕਿਸਾਨਾਂ ਦੇ ਹੱਕ ਲਈ ਭਾਰੀ ਰੋਸ ਮੁਜ਼ਾਹਰਾ 3 ਅਕਤੂਬਰ ਨੂੰ

ਮਾਨਤੋਵਾ (ਇਟਲੀ) 30 ਸਤੰਬਰ (ਸਾਬੀ ਚੀਨੀਆਂ) – ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਵਿਰੋਧੀ ਬਿੱਲਾਂ ਨੂੰ ਲੈ ਕੇ ਲਗਾਤਾਰ ਭਾਜਪਾ ਸਰਕਾਰ ਦਾ ਵਿਰੋਧ ਹੋ ਰਿਹਾ ਹੈ। ਜਿੱਥੇ ਆਏ ਦਿਨ ਦੇਸ਼ ਦੇ ਹਰ ਸੂਬੇ ਵਿੱਚ ਰੋਸ ਮੁਜ਼ਾਹਰੇ ਹੋ ਰਹੇ ਨੇ, ਉੱਥੇ ਵਿਦੇਸ਼ਾਂ ਵਿੱਚ ਵੱਸਦੇ ਭਾਰਤੀਆਂ ਵੱਲੋਂ ਵੀ ਕਿਸਾਨਾਂ ਦੇ ਹੱਕ ਵਿਚ ਰੋਸ ਪ੍ਰਦਰਸ਼ਨ ਕਰ ਕੇ ਸਰਕਾਰ ਦੇ ਇਸ ਤਾਨਾਸ਼ਾਹੀ ਫੈਸਲੇ ਦਾ ਤਿੱਖਾ ਵਿਰੋਧ ਕੀਤਾ ਜਾ ਰਿਹਾ ਹੈ। ਉੱਤਰੀ ਇਟਲੀ ਦੇ ਜ਼ਿਲ੍ਹਾ ਮਾਨਤੋਵਾ ਵਿੱਚ 3 ਅਕਤੂਬਰ ਵਾਲੇ ਦਿਨ 3 ਵਜੇ ਤੋਂ ਸ਼ਾਮੀ 6 ਵਜੇ ਤੱਕ ਭਾਰੀ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ‘ਕਿਸਾਨ ਮਜ਼ਦੂਰ ਏਕਤਾ’ ਦੇ ਬੈਨਰ ਹੇਠ ਹੋ ਰਹੇ ਰੋਸ ਪ੍ਰਦਰਸ਼ਨ ਵਿੱਚ ਸਮੂਹ ਭਾਰਤੀਆਂ ਨੂੰ ਪੁੱਜਣ ਦਾ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ। ਪ੍ਰਬੰਧਕ ਨੌਜਵਾਨਾਂ ਦਾ ਕਹਿਣਾ ਹੈ ਕਿ, ਜੇ ਅਸੀਂ ਅੱਜ ਆਪਣੇ ਕਿਸਾਨ ਤੇ ਮਜਦੂਰ ਭਰਾਵਾਂ ਦਾ ਸਾਥ ਨਾ ਦੇ ਸਕੇ ਤਾਂ ਇਹ ਸਾਡੀ ਜ਼ਿੰਦਗੀ ਦੀ ਬਹੁਤ ਵੱਡੀ ਭੁੱਲ ਹੋਵੇਗੀ। ਉਨ੍ਹਾਂ ਇਹ ਵੀ ਕਿਹਾ ਕਿ, ਇਸ ਰੋਸ ਮੁਜ਼ਾਹਰੇ ਵਿੱਚ ਹੋਣ ਵਾਲਾ ਇਕੱਠ ਹੀ ਸਾਡੀ ਕਿਸਾਨ ਭਰਾਵਾਂ ਨਾਲ ਸੱਚੀ ਹਮਦਰਦੀ ਹੋਵੇਗੀ। ਦੱਸਣਯੋਗ ਹੈ ਕਿ ਅਜਿਹਾ ਇਕ ਰੋਸ ਪ੍ਰਦਰਸ਼ਨ ਜਰਮਨੀ ਵਿੱਚ ਵੀ 12 ਅਕਤੂਬਰ  ਨੂੰ ਹੋ ਰਿਹਾ ਹੈ।

89 ਸਾਲਾ ਡਾਕਟਰ ਬਣਿਆ 49 ਬੱਚਿਆਂ ਦਾ ਪਿਤਾ

ਕਿਸਾਨ ਜਥੇਬੰਦੀਆਂ ਵੱਲੋਂ ਅਣਮਿੱਥੇ ਸਮੇਂ ਲਈ ਰੇਲ-ਰੋਕੋ ਅੰਦੋਲਨ