ਰੋਮ (ਕੈਂਥ) – ਕੋਵਿਡ-19 ਦੁਨੀਆਂ ਭਰ ਵਿੱਚ ਅਜਿਹਾ ਮੌਤ ਦਾ ਤਾਂਡਵ ਕਰ ਰਿਹਾ ਹੈ ਜਿਸ ਨਾਲ ਜਿੱਥੇ ਕਰੌੜਾਂ ਲੋਕਾਂ ਦੇ ਭੱਵਿਖ ਉਪੱਰ ਖਤਰਾ ਮੰਡਰਾ ਰਿਹਾ ਹੈ ਉੱਥੇ ਅਣਗਿਣਤ ਮਾਸੂਮ ਅਣਭੋਲ ਜ਼ਿੰਦਗੀਆਂ ਯਤੀਮ ਹੋ ਗਈਆਂ ਹਨ।ਅਜਿਹਾ ਹੀ ਇੱਕ ਦਿਲ ਪਸੀਜਦਾ ਵਾਕਿਆ ਇਟਲੀ ਦੇ ਫਿਰੈਂਸੇ ਇਲਾਕੇ ਵਿੱਚ ਦੇਖਣ ਨੂੰ ਮਿਲੀਆ ਜਿੱਥੇ ਇੱਕ ਇਟਾਲੀਅਨ ਜੋੜੇ ਦੀ ਇੱਕ 2 ਸਾਲ ਦੀ ਭਾਰਤੀ ਬੱਚੀ ਗੋਦ ਲੈਣਾ ਸਲਾਂਘਾਯੋਗ ਨੇਕ ਉਪਰਾਲਾ ਜ਼ਿੰਦਗੀ ਬਦਲ ਗਿਆ ।ਹੋਇਆ ਇੰਝ ਕਿ ਇੱਕ ਇਟਾਲੀਅਨ ਜੋੜਾ ਐਂਸੋ ਗਾਲੀ ਤੇ ਉਸ ਦੀ ਧਰਮ-ਪਤਨੀ ਸਿਮੋਨੇਤਾ ਫਿਲੀਪੀ ਦੇ ਕੋਈ ਔਲਾਦ ਨਹੀ ਸੀ ਤੇ ਇਹਨਾਂ ਇੱਕ ਸਮਾਜ ਸੇਵੀ ਸੰਸਥਾ ਨੂੰ ਬੱਚਾ ਗੋਦ ਲੈਣ ਦੀ ਗੁਜਾਰਿਸ ਕੀਤੀ ਜਿਸ ਤਹਿਤ ਇਸ ਜੋੜੇ ਨੂੰ ਇੱਕ ਦੋ ਸਾਲ ਦੀ ਭਾਰਤੀ ਕੁੜੀ ਗੋਦ ਲੈਣ ਲਈ ਮਿਲ ਗਈ ਪਰ ਇਸ ਬੱਚੀ ਨੂੰ ਉਹਨਾਂ ਨੂੰ ਭਾਰਤ ਤੋਂ ਲਿਆਉਣਾ ਹੋਵੇਗਾ।ਇਸ ਖੁਸ਼ੀ ਵਾਲੀ ਖ਼ਬਰ ਨੂੰ ਅਮਲਾ ਜਾਮਾਂ ਪਹਿਨਾਉਂਦੇ ਹੋਏ ਇਤਾਲੀਅਨ ਜੋੜਾ ਇਸ ਸਾਲ ਅਪ੍ਰੈਲ ਵਿੱਚ ਭਾਰਤ ਨਵੀਂ ਦਿੱਲੀ ਚਲਾ ਗਿਆ ਜਿੱਥੇ ਜਾਕੇ ਉਹਨਾਂ ਸਾਰੀ ਕਾਗਜੀ ਕਾਰਵਾਈ ਪੂਰੀ ਕਰ ਲਈ ਪਰ ਅਫ਼ਸੋਸ ਇਸ ਦੌਰਾਨ ਹੀ ਸਿਮੋਨੇਤਾ ਫਿਲੀਪੀ ਨੂੰ ਇੱਕ ਪਾਸੇ ਕੋਵਿਡ-19 ਹੋ ਗਿਆ ਤੇ ਦੂਜੇ ਪਾਸੇ ਦਿੱਲੀ ਵਿੱਚ ਕੋਵਿਡ-19 ਕਾਰਨ ਤਾਲਾਬੰਦੀ ਹੋ ਗਈ ,ਭਾਰਤ ਤੋਂ ਇਟਲੀ ਹਵਾਈ ਜਹਾਜ਼ ਉਡਾਣਾ ਬੰਦ ਹੋ ਗਈਆਂ । ਸਿਮੋਨੇਤਾ ਫਿਲੀਪੀ ਨੂੰ ਕੋਵਿਡ-19 ਦੇ ਕੈਂਪ ਭਰਤੀ ਕੀਤਾ ਗਿਆ ਤੇ ਐਂਸੋ ਗਾਲੀ ਬੱਚੀ ਲੈਕੇ ਹੋਟਲ ਵਿੱਚ ਰੁੱਕ ਗਿਆ ਤੇ ਪਤਨੀ ਦੇ ਠੀਕ ਹੋ ਦੀ ਉਡੀਕ ਕਰਨ ਲੱਗਾ ਪਰ ਸਿਮੋਨੇਤਾ ਫਿਲੀਪੀ ਦੀ ਤਬੀਅਤ ਠੀਕ ਹੋ ਦੀ ਬਜਾਏ ਹੋਰ ਵਿਗੜਦੀ ਚਲੀ ਗਈ ਜਿਸ ਨੂੰ ਦੇਖ ਐਂਸੋ ਡਰ ਗਿਆ ਤੇ ਉਸ ਨੇ ਇਟਲੀ ਵਿਸ਼ੇਸ਼ ਜਹਾਜ਼ ਰਾਹੀ ਜਾਣ ਦੀ ਸਲਾਹ ਬਣਾ ਲਈ ਤਾਂ ਜੋ ਪਤਨੀ ਨੂੰ ਜਲਦ ਸਹੀ ਇਲਾਜ ਮਿਲ ਸਕੇ ।ਭਾਰਤ ਵਿੱਚ ਚੱਲ ਰਹੇ ਇਲਾਜ ਤੋਂ ਐਂਸੋ ਨਾ ਖੁਸ਼ ਸੀ ।ਉਸ ਨੇ ਸਰਕਾਰੇ ਦਰਬਾਰੇ ਸਭ ਤੋਂ ਵਿਸ਼ੇਸ਼ ਉਡਾਣ ਭਾਰਤ ਤੋਂ ਇਟਲੀ ਲਈ ਲਿਜਾਣ ਦੀ ਇਜਾਜ਼ਤ ਲੈ ਲਈ ਜਿਸ ਦਾ ਖਰਚ ਕਰੀਬ 1 ਲੱਖ 30 ਹਜ਼ਾਰ ਯੂਰੋ ਸੀ । ਬੇਸ਼ੱਕ ਕਿ ਐਂਸੋ ਕੋਲ ਇੰਨੀ ਰਾਸ਼ੀ ਨਹੀ ਸੀ ਪਰ ਉਸ ਦੇ ਇਰਾਦੇ ਬੁਲੰਦ ਸਨ ।ਉਸ ਨੇ ਇਟਲੀ ‘ਚ ਆਪਣੇ ਯਾਰਾਂ ਦੋਸਤਾਂ ਤੇ ਹੋਰ ਸਾਕ ਸੰਬੰਧੀਆਂ ਤੋਂ ਮਦਦ ਮੰਗੀ ਤੇ ਉਸ ਨੂੰ 80 ਹਜ਼ਾਰ ਯੂਰੋ ਦੀ ਰਾਸ਼ੀ ਇੱਕਠੀ ਹੋ ਗਈ ।ਜਹਾਜ਼ ਦੇ ਖਰਚ ਨੂੰ ਹੇਠ ਉੱਤੇ ਕਰ ਐਂਸੋ ਮਈ ਵਿੱਚ ਆਪਣੀ ਪਤਨੀ ਨੂੰ ਵਿਸ਼ੇਸ਼ ਉਡਾਣ ਰਾਹੀ ਇਟਲੀ ਲਿਆਉਣ ਵਿੱਚ ਕਾਮਯਾਬ ਹੋ ਗਿਆ ਇਸ ਨੱਠ ਭੱਜ ਦੌਰਾਨ ਹੀ ਉਹ ਆਪ ਵੀ ਬਿਮਾਰ ਹੋ ਗਿਆ ਪਰ ਉਸ ਨੇ ਆਪਣਾ ਦੁੱਖ ਕਿਸੇ ਨੂੰ ਨਾ ਦੱਸਿਆ।ਦੋ ਸਾਲ ਦੀ ਭਾਰਤੀ ਬੱਚੀ ਨੂੰ ਆਪਣੇ ਪਰਿਵਾਰ ਦਾ ਮੈਂਬਰ ਬਣਾ ਇਹ ਇਟਾਲੀਅਨ ਜੋੜਾ ਬਹੁਤ ਖੁਸ਼ ਸੀ ਪਰ ਇਹਨਾਂ ਦੀਆਂ ਖੁਸ਼ੀ ਜਿਆਦਾ ਦੇਰ ਟਿਕ ਨਹੀ ਸਕੀਆਂ। ਭਾਰਤ ਤੋਂ ਇਟਲੀ ਆਕੇ ਜਦੋ ਐਂਸੋ ਦਾ ਕੋਵਿਡ-19 ਦਾ ਟੈਸਟ ਕੀਤਾ ਗਿਆ ਤਾਂ ਉਹ ਵੀ ਕੋਵਿਡ-19 ਗ੍ਰਸਤ ਪਾਇਆ ਗਿਆ ।ਸਿਹਤ ਵਿਭਾਗ ਵੱਲੋ ਉਸ ਨੂੰ ਹਸਤਪਾਲ ਭਰਤੀ ਕਰ ਲਿਆ ਗਿਆ ਤੇ ਬਹੁਤ ਹੀ ਸੁੱਚਜੇ ਢੰਗ ਨਾਲ ਉਸ ਦਾ ਇਲਾਜ ਸ਼ੁਰੂ ਦਿੱਤਾ ਗਿਆ।ਇਸ ਦੌਰਾਨ ਸਿਮੋਨੇਤਾ ਫਿਲੀਪੀ ਵੀ ਕਾਫ਼ੀ ਠੀਕ ਹੋ ਗਈ।ਸਾਰਾ ਫਿਰੈਂਸੇ ਦਾ ਇਲਾਕਾ ਇਸ ਜੋੜੀ ਦੀ ਦਰਿਆ ਦਿਲੀ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਤੇ ਖੁਸ਼ ਸੀ ਤੇ ਇਸ ਦੌਰਾਨ ਹੀ ਇੱਕ ਅਜਿਹੀ ਮਨਹੂਸ ਖ਼ਬਰ ਆਈ ਕਿ ਸਭ ਦੇ ਦਿਲ ਪਸੀਜ ਗਈ। ਹਸਪਤਾਲ ਵਿੱਚ ਦਾਖਲ ਐਂਸੋ ਗਾਲੀ ਦੀ 3-4 ਮਹੀਨਿਆਂ ਦੇ ਇਲਾਜ ਬਾਅਦ ਵੀ ਮੌਤ ਹੋ ਗਈ।ਮਰਹੂਮ ਐਂਸੋ ਨੇ ਆਪਣੀ ਧਰਮ ਪਤਨੀ ਨੂੰ ਭੇਜੇ ਆਪਣੇ ਆਖਰੀ ਫੋਨ ਸੁਨੇਹੇ ਵਿੱਚ ਇਹੀ ਕਿਹਾ ਕਿ ਉਹ ਘਬਰਾਉਣ ਨਾ ਰੱਬ ਦੇ ਆਸਰੇ ਉਸ ਨੂੰ ਛੱਡਕੇ ਜਾ ਰਿਹਾ ਹੈ।ਇਸ ਘਟਨਾ ਨਾਲ ਇਲਾਕੇ ਵਿੱਚ ਮਾਤਮ ਭਰਿਆ ਮਾਹੌਲ ਹੈ ਤੇ ਇਟਲੀ ਦਾ ਰਾਸ਼ਟਰੀ ਮੀਡੀਆ ਇਸ ਘਟਨਾ ਦੀ ਜ਼ੋਰਾਂ ਨਾਲ ਚਰਚਾ ਕਰ ਰਿਹਾ ਹੈ।ਕੁਝ ਕੁ ਇਟਾਲੀਅਨ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਇਹ ਜੋੜਾ ਭਾਰਤ ਗਿਆ ਤਾਂ ਬੱਚੀ ਗੋਦ ਲੈਣ ਸੀ ਪਰ ਉੱਥੋ ਮੌਤ ਦਾ ਸਮਾਨ ਲੈ ਮੁੜਿਆ ਹੈ।