ਮਿਲਾਨ (ਇਟਲੀ) (ਸਾਬੀ ਚੀਨੀਆ) ਸੈਂਟਰ ਇਟਲੀ ਦੇ ਸਭ ਤੋਂ ਪੁਰਾਣੇ ਅਤੇ ਵੱਡੇ ਗੁਰਦੁਆਰਾ ਗੋਬਿੰਦਸਰ ਸਾਹਿਬ ਲਵੀਨੀਉ ਵਿਖੇ ਲੰਗਰ ਹਾਲ ਦੀ ਨਵੀ ਬਣ ਰਹੀ ਇਮਾਰਤ ਦਾ ਨੀਹ ਪੱਥਰ ਇਲਾਕੇ ਦੀਆਂ ਸਮੁੱਚੀਆਂ ਸੰਗਤਾਂ ਵਲੋਂ ਰੱਖਿਆ ਗਿਆ, 3 ਕਰੋੜ ਦੇ ਕਰੀਬ ਭਾਰਤੀ ਰੁਪਈਆਂ ਨਾਲ ਬਣ ਰਹੀ ਇਸ ਬਿਲਡਿੰਗ ਦੀਆ ਸੇਵਾਵਾਂ ਨੂੰ ਲੈਕੇ ਇਲਾਕੇ ਦੀਆਂ ਸਿੱਖ ਸੰਗਤਾਂ ਵਿਚ ਭਾਰੀ ਉਤਿਸ਼ਾਹ ਵੇਖਿਆ ਜਾ ਰਿਹਾ ਹੈ ਨੀਂਹ ਪੱਥਰ ਰੱਖਣ ਮੌਕੇ ਰੋਮ ਇਲਾਕੇ ਦੇ ਵੱਖ ਵੱਖ ਸ਼ਹਿਰਾਂ ਤੋਂ ਆਈਆਂ ਸੰਗਤਾਂ ਤੋਂ ਇਲਾਵਾ ਕਈ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਆਗੂ ਵੀ ਮਜੌੂਦ ਸਨ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂਆਂ ਨੇ ਦੱਸਿਆ ਕਿ ਇਸ ਪ੍ਰਾਜੈਕਟ ਨੂੰ ਮੁਕੰਮਲ ਪੂਰਾ ਕਰਨ ਲਈ ਤਿੰਨ ਕਰੋੜ ਭਾਰਤੀ ਰੁਪਈਆ ਦੇ ਕਰੀਬ ਖਰਚੇ ਜਾਣ ਦੀ ਸੰਭਾਵਨਾ ਹੈ ਤੇ ਇੱਕ ਡੇਢ ਸਾਲ ਦਾ ਸਮਾਂ ਲੱਗੇਗਾ ਇਸ ਮੌਕੇ ਇਟਾਲੀਅਨ ਪ੍ਰਸ਼ਾਸਨ ਦੀ ਤਰਫੋਂ ਆਂਸੀਓ ਦੇ ਮੇਅਰ ਕੰਨਦੀਦੀਓ ਦੀ ਐਜਲੈਸ ਤੇ ਨੇੜਲੇ ਸ਼ਹਿਰ ਨਤੂੋਨਾ ਦੇ ਮੇਅਰ ਆਲੇਸਾਦਰੋ ਕੋਪਲਾ ਸਮੇਤ ਕਈ ਓੁਚ ਪੁਲਿਸ ਅਧਿਕਾਰੀ ਵੀ ਓੁਚੇਚੇ ਤੌਰ ਤੇ ਮੌਜੂਦ ਹੋਏ ਜਿਨ੍ਹਾਂ ਵੱਲੋਂ ਇਸ ਨਵੇਂ ਆਰੰਭ ਕੀਤੇ ਕਾਰਜ ਲਈ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਲਾਕੇ ਦੀਆਂ ਸਮੁੱਚੀਆ ਸਿੱਖ ਸੰਗਤਾਂ ਨੂੰ ਵਿਸ਼ੇਸ਼ ਤੌਰ ਤੇ ਵਧਾਈ ਦਿੱਦਿਆ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਵੀ ਭਰੋਸਾ ਦਿੱਤਾ ਗਿਆ ਇਸ ਮੌਕੇ ਗੁਰਦੁਆਰਾ ਸਿੰਘ ਸਭਾ ਚਿਸਤੇਰਨਾ , ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਦਰਬਾਰ ਵਿਲੈਤਰੀ, ਗੁਰਦੁਆਰਾ ਗੋਬਿੰਦਸਰ ਹਰਿਗੋਬਿੰਦ ਸੇਵਾ ਸੁਸਾਇਟੀ ਲਾਦੀਸਪੋਲੀ, ਗੁਰਦੁਆਰਾ ਭਗਤ ਰਾਵਿਦਾਸ ਸਿੰਘ ਸਭਾ ਲਵੀਨੀਓ ਤੋ ਆਈਆਂ ਹੋਈਆਂ ਸੰਗਤਾਂ ਤੋ ਇਲਾਵਾ ਗਿਆਨੀ ਸੁਰਿੰਦਰ ਸਿੰਘ , ਭਾਈ ਤਰਲੋਚਨ ਸਿੰਘ , ਭਾਈ ਨੱਛਤਰ ਸਿੰਘ , ਗੁਰਜੀਤ ਸਿੰਘ , ਭਾਈ ਪਰਮਜੀਤ ਸਿੰਘ ਸਮੇਤ ਬਹੁਤ ਸਾਰੀਆਂ ਸਿੱਖ ਸੰਗਤਾਂ ਨੇ ਗੁਰੂ ਗੋਦ ਵਿੱਚ ਬੈਠ ਕੇ ਗੁਰਬਾਣੀ ਜੱਸ ਕੀਰਤਨ ਸਰਵਣ ਕੀਤਾ .