in

ਬੈਰਗਾਮੋ : ਦੋ ਸਕੀਆਂ ਭੈਣਾਂ ਨੇ ਅਵੱਲ ਦਰਜੇ ਦੇ ਅੰਕ ਹਾਸਲ ਕਰਕੇ ਕੀਤਾ ਭਾਰਤੀ ਭਾਈਚਾਰੇ ਦਾ ਨਾਮ ਰੌਸ਼ਨ

ਰੋਮ (ਇਟਲੀ) (ਗੁਰਸ਼ਰਨ ਸਿੰਘ ਸੋਨੀ) – ਸਿਆਣੇ ਕਹਿੰਦੇ ਹਨ ਕਿ ਲਹਿਰਾਂ ਤੋਂ ਡਰਕੇ ਕਦੇ ਕਿਸ਼ਤੀ ਪਾਰ ਨਹੀਂ ਹੁੰਦੀ, ਮਿਹਨਤ ਕਰਨ ਵਾਲਿਆਂ ਦੀ ਕਦੇ ਹਾਰ ਨਹੀਂ ਹੁੰਦੀ, ਬੀਤੇ ਦਿਨੀਂ ਇਟਲੀ ਵਿੱਚ ਵਿਦਿਅਕ ਅਦਾਰਿਆਂ ਦੇ ਆਏ ਨਤੀਜਿਆਂ ਵਿੱਚ ਭਾਰਤੀ ਭਾਈਚਾਰੇ ਦੇ ਬੱਚਿਆਂ ਵਲੋਂ 100/100 ਅੰਕ ਹਾਸਲ ਕਰਕੇ ਜਿਥੇ ਆਪਣੇ ਪਰਿਵਾਰਾਂ ਦਾ ਨਾਮ ਰੌਸ਼ਨ ਕੀਤਾ ਹੈ ਉਥੇ ਦੂਜੇ ਪਾਸੇ ਇਟਲੀ ਵਿੱਚ ਵਸਦੇ ਭਾਰਤੀ ਭਾਈਚਾਰੇ ਦਾ ਨਾਮ ਵੀ ਰੌਸਨ ਹੋ ਰਿਹਾ ਹੈ, ਇਟਲੀ ਦੇ ਜ਼ਿਲ੍ਹਾ ਬੈਰਗਾਮੋ ਦੇ ਪਿੰਡ ਮਰਤੀਨੈਗੋ ਦੀਆਂ ਵਸਨੀਕ ਦੋ ਸਕੀਆਂ ਭੈਣਾਂ ਜਿਨ੍ਹਾਂ ਵਿੱਚ ਪਰੀਨੀਤਾ ਭੁੱਟਾ (13) ਜਿਸ ਨੇ ਲਗਾਤਾਰ ਤਿੰਨ ਸਾਲ 6,7, ਅਤੇ 8ਵੀ: ਕਲਾਸ ਵਿੱਚੋਂ 100/100 ਅੰਕ ਹਾਸਲ ਕਰਕੇ ਤੀਸਰੇ ਸਾਲ ਡਿਪਲੋਮਾ ਦੀ ਮੈਰੀਤੋ ਪ੍ਰਾਪਤ ਕੀਤਾ ਹੈ,ਪਰੀਨੀਤਾ ਭੁੱਟਾ ਜ਼ੋ ਕਿ ਮਰਤੀਨੈਗੋ ਦੇ ਸਕੈਡੰਰੀ ਸਕੂਲ ਦੀ ਗਰਾਦੋ ਵਿਖੇ ਆਪਣੀ ਪੜ੍ਹਾਈ ਕਰ ਰਹੀ ਸੀ ਅਤੇ ਪਿਛਲੇ ਤਿੰਨ ਸਾਲਾਂ ਤੋਂ ਲਗਾਤਾਰ ਆਪਣੀ ਕਲਾਸ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰ ਰਹੀ ਸੀ, ਅਤੇ ਰੋਜੈਂਤਾ ਭੁੱਟਾ (10) ‘ਸਕੂਲਾਂ ਪਰੀਮਾਰੀਆ ਸੀਏਪੀ ਮਰਤੀਨੈਗੋ’ ਵਿਖੇ ਪੰਜਵੀ ਜਮਾਤ ਵਿੱਚ ਪੜ੍ਹ ਰਹੀ ਸੀ ਅਤੇ ਉਸ ਨੇ ਪੰਜਵੀਂ ਕਲਾਸ ਵਿੱਚੋਂ 95 ਪ੍ਰਤੀਸ਼ਤ ਅੰਕ ਹਾਸਲ ਕਰਕੇ ਕਲਾਸ ਵਿੱਚੋਂ ਟਾਪ ਕੀਤਾ ਹੈ,ਪ੍ਰੈਸ ਨੂੰ ਜਾਣਕਾਰੀ ਸਾਂਝੀ ਕਰਦਿਆਂ ਪਿਤਾ ਸੁਰਜੀਤ ਭੁੱਟਾ ਅਤੇ ਮਾਤਾ ਨੀਲਮ ਭੁੱਟਾ ਨੇ ਖੁਸ਼ੀ ਭਰੇ ਸ਼ਬਦਾਂ ਨਾਲ ਕਿਹਾ ਕਿ ਅੱਜ ਸਾਨੂੰ ਆਪਣੀਆਂ ਦੋਵੇਂ ਲਾਡਲੀਆਂ ਧੀਆਂ ਤੇ ਮਾਣ ਮਹਿਸੂਸ ਹੋ ਰਿਹਾ ਹੈ ਕਿ ਉਨ੍ਹਾਂ ਨੇ ਵਿਦੇਸ਼ਾਂ ਦੀ ਧਰਤੀ ਤੇ ਸਾਡੇ ਪਰਿਵਾਰ ਅਤੇ ਭਾਰਤੀ ਭਾਈਚਾਰੇ ਦਾ ਨਾਮ ਰੌਸ਼ਨ ਕੀਤਾ,ਇਨ੍ਹਾਂ ਬੱਚੀਆਂ ਦਾ ਪਿਛੋਕੜ ਪੰਜਾਬ ਦੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ (ਨਵਾਂ ਸ਼ਹਿਰ) ਦੇ ਐਨ ਆਰ ਆਈਆਂ ਦੇ ਨਾਂਮ ਨਾਲ ਜਾਣੇ ਜਾਂਦੇ ਪਿੰਡ ਗੜ੍ਹ ਪਧਾਣਾਂ ਨਾਲ ਸਬੰਧਤ ਹੈ, ਪਿਤਾ ਸੁਰਜੀਤ ਭੁੱਟਾ ਨੇ ਦੱਸਿਆ ਕਿ ਮੈਂ ਪਿਛਲੇ 25 ਸਾਲਾਂ ਤੋਂ ਇਟਲੀ ਵਿੱਚ ਰਹਿ ਰਿਹਾ ਹਾਂ, ਦੂਜੇ ਪਾਸੇ ਭੁੱਟਾ ਪਰਿਵਾਰ ਨੂੰ ਰਿਸ਼ਤੇਦਾਰਾਂ,ਸਾਕ ਸਬੰਧੀਆਂ ਅਤੇ ਭਾਰਤੀ ਭਾਈਚਾਰੇ ਦੇ ਵਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ.

ਇਟਲੀ ਦੇ ਸਿੱਖ 3 ਕਰੋੜ ਨਾਲ ਬਣਾਓੁਣਗੇ ਲੰਗਰ ਹਾਲ ਦੀ ਆਲੀਸ਼ਨ ਇਮਾਰਤ

ਪੱਤਰਕਾਰ ਦਵਿੰਦਰ ਹੀਂਉ ਨੂੰ ਸਦਮਾ,ਪਿਤਾ ਦਾ ਦਿਹਾਂਤ