in

ਇਟਲੀ : ਗੁਟਕਾ ਸਾਹਿਬ ਦੀ ਬੇਅਦਬੀ ਕਰਨ ਵਾਲੇ ਦੋਸ਼ੀ ਦੀ ਹੋਈ ਪਹਿਚਾਣ

ਰੋਮ (ਇਟਲੀ) (ਦਲਵੀਰ ਕੈਂਥ) – ਪਿਛਲੇ ਕਰੀਬ ਇੱਕ ਦਹਾਕੇ ਤੋਂ ਦੇਸ਼-ਵਿਦੇਸ਼ ਵਿੱਚ ਘਟ ਰਹੀਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਜਾਂ ਗੁਰਬਾਣੀ ਦੀ ਬੇਅਦਬੀ ਦੀਆਂ ਘਟਨਾਵਾਂ ਨੇ ਸਿੱਖ ਸੰਗਤ ਦੀ ਅਣਖ਼ ਨੂੰ ਵੰਗਾਰਦਿਆਂ ਬੇਅਦਬੀ ਦੇ ਦੋਸ਼ੀਆਂ ਨੂੰ ਸੋਧਾ ਲਗਾਉਣ ਲਈ ਅੱਗੇ ਆ ਰਹੀਆਂ ਗੁਰੂ ਦੀਆਂ ਫੌਜ਼ਾਂ ਨੌ ਬਰ ਨੌ ਕਰ ਦਿੱਤਾ ਹੈ. ਜਿਸ ਨਾਲ ਕਿ ਸਿੱਖ ਸੰਗਤ ਅੰਦਰ ਨਵਾਂ ਜੋਸ਼ ਭਰ ਗਿਆ ਹੈ ਤੇ ਹੁਣ ਇਹ ਵੀ ਲੱਗਣ ਲੱਗਾ ਹੈ ਕਿ ਸਿੱਖ ਸੰਗਤ ਗੁਰਬਾਣੀ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਲਈ ਕਿਸੇ ਦੇਸ਼ ਦਾ ਵੀ ਇਨਸਾਫ਼ ਨਹੀਂ ਉਡੀਕੇਗੀ ਸਗੋਂ ਆਪ ਹੀ ਤੁਰੰਤ ਸੋਧੇ ਦੀ ਕਾਰਵਾਈ ਨੂੰ ਅੰਜਾਮ ਦੇਵੇੇਗੀ। ਜਿਸ ਦੀਆਂ ਉਦਾਹਰਣਾਂ ਬੀਤੇ ਦਿਨੀਂ ਕਈ ਬੇਅਦਬੀ ਘਟਨਾਵਾਂ ਵਿੱਚ ਦੇਖਣ ਨੂੰ ਮਿਲੀਆਂ। ਗੁਰੂ ਸਾਹਿਬ ਦੀ ਬੇਅਦਬੀ ਕੌਣ ਕਰਵਾ ਰਿਹਾ ਹੈ, ਕੌਣ ਕਰ ਰਿਹਾ ਜਾਂ ਕਿਉਂ ਕਰ ਰਿਹਾ ਹੈ? ਇਹਨਾਂ ਸਵਾਲ ਨੂੰ ਚਾਹੇ ਹਾਲੇ ਤੱਕ ਜਵਾਬ ਨਹੀਂ ਮਿਲ ਰਹੇ, ਪਰ ਇਹ ਗੱਲ ਸਪਸ਼ਟ ਹੋ ਚੁੱਕੀ ਹੈ ਕਿ ਸਿੱਖ ਸੰਗਤ ਬੇਅਦਬੀ ਨੂੰ ਲੈਕੇ ਕੋਈ ਸਮਝੌਤਾ ਕਰਨ ਲਈ ਤਿਆਰ ਨਹੀਂ। ਜਿਸ ਦੀ ਤਾਜ਼ਾ ਮਿਸਾਲ ਇਟਲੀ ਦੀ ਸਿੱਖ ਸੰਗਤ ਵਿੱਚ ਦੇਖਣ ਨੂੰ ਮਿਲ ਰਹੀ ਹੈ। ਬੀਤੇ ਦਿਨ ਸੋਸ਼ਲ ਮੀਡੀਏ ਉੱਪਰ ਇੱਕ ਵੀਡੀਓ ਘੁੰਮ ਰਹੀ ਹੈ, ਜਿਸ ਵਿੱਚ ਇੱਕ ਵਿਅਕਤੀ ਵੱਲੋਂ ਕਿਸੇ ਰੰਜਿਸ਼ ਜਾਂ ਧੱਕੇਸ਼ਾਹੀ ਦੇ ਮੱਦੇਨਜ਼ਰ ਗੁਰਬਾਣੀ ਦੀ ਬੇਅਦਬੀ ਕਰਦਿਆਂ ਗੁਟਕਾ ਸਾਹਿਬ ਦੇ ਅੰਗਾਂ ਨੂੰ ਪਾੜਿਆ ਗਿਆ।
ਇਹ ਦੋਸ਼ੀ ਵਿਅਕਤੀ ਜਿਸ ਨੇ ਸਿਰ ਉੱਪਰ ਪੱਗ ਵਾਂਗਰ ਵੀ ਕੱਪੜਾ ਬੰਨਿਆ ਹੈ। ਜਿਸ ਦੀ ਪਹਿਚਾਣ ਹਰਮਿੰਦਰ ਸਿੰਘ ਵਾਸੀ ਬਦੂਸ਼ੀ ਕਲਾਂ (ਫਤਿਹਗੜ੍ਹ) ਵਜੋਂ ਹੋਈ ਹੈ. ਕਥਿਤ ਦੋਸ਼ੀ ਦੀ ਫੇਸਬੁੱਕ ਆਈ ਨੇ ਉਸ ਦੀ ਪਹਿਚਾਣ ਕਰਨ ਵਿੱਚ ਕਾਫ਼ੀ ਮਦਦ ਕੀਤੀ। ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਕਥਿਤ ਦੋਸ਼ੀ ਹਰਮਿੰਦਰ ਸਿੰਘ ਮਰਹੂਮ ਦਵਿੰਦਰ ਸਿੰਘ ਪੱਪੀ ਦਾ ਭਤੀਜਾ ਹੈ, ਜਿਹੜਾ ਕਿ ਖਾੜਕੂ ਲਹਿਰ ਵਿੱਚ ਬਹੁਤ ਸਰਗਰਮ ਸੀ। ਇਸ ਹੋਈ ਬਹੁਤ ਹੀ ਨਿੰਦਣਯੋਗ ਘਟਨਾ ਦਾ ਇਟਲੀ ਨਾਲ ਸਬੰਧ ਹੋਣਾ ਜਿੱਥੇ ਇਟਲੀ ਦੀਆਂ ਸਿੱਖ ਸੰਗਤਾਂ ਦੇ ਹਿਰਦਿਆਂ ਨੂੰ ਜਖ਼ਮੀ ਕਰਦਾ ਹੈ, ਉੱਥੇ ਸਿੱਖ ਜਥੇਬੰਦੀਆਂ ਨੂੰ ਗੁਰੂ ਸਾਹਿਬ ਦੀ ਹਿਫਾਜਤ ਪ੍ਰਤੀ ਤਿਆਰ-ਬਰ-ਤਿਆਰ ਹੋਣ ਦਾ ਸੱਦਾ ਵੀ ਦਿੰਦਾ ਹੈ, ਪਰ ਅਫ਼ਸੋਸ ਬੇਸ਼ੱਕ ਇਟਲੀ ਵਿੱਚ ਕਈ ਨਾਮੀ ਸਿੱਖ ਜਥੇਬੰਦੀਆਂ ਮਹਾਨ ਸਿੱਖ ਧਰਮ ਨੂੰ ਰਜਿਸਟਰਡ ਕਰਵਾਉਣ ਲਈ ਜੰਗੀ ਪੱਧਰ ‘ਤੇ ਕੰਮ ਕਰ ਰਹੀਆਂ ਹਨ, ਪਰ ਇਸ ਮਾਮਲੇ ਪ੍ਰਤੀ ਸਿਰਫ਼ ਇੱਕ ਦੋ ਜਥੇਬੰਦੀਆਂ ਨੇ ਹੀ ਆਵਾਜ਼ ਬੁੰਲਦ ਕੀਤੀ ਹੈ ਬਾਕੀ ਉਂਝ ਆਪਣੇ ਆਪ ਨੂੰ ਜਿੰਨੀਆਂ ਮਰਜ਼ੀ ਸਿਰਮੌਰ ਸੰਸਥਾਵਾਂ ਦੱਸੀ ਜਾਣ, ਅਫ਼ਸੋਸ ਗੁਰੂ ਸਾਹਿਬ ਦੀ ਬੇਅਦਬੀ ਸਬੰਧੀ ਇਨਾਂ ਦਾ ਚੁੱਪ ਰਹਿਣਾ ਸਿੱਖ ਸੰਗਤ ਦੇ ਦਿਲ ਵਿੱਚ ਅਨੇਕਾਂ ਤਰ੍ਹਾਂ ਦੇ ਸਵਾਲ ਖ੍ਹੜੇ ਕਰਦਾ ਹੈ ਕਿ ਆਖਿਰ ਉਹ ਕਿਹੜੇ ਕਾਰਨ ਹੋਣਗੇ, ਜਿਸ ਕਾਰਨ ਇਹ ਸਿੱਖ ਜਥੇਬੰਦੀਆਂ ਨਹੀਂ ਬੋਲ ਰਹੀਆਂ।

ਅਪ੍ਰੀਲੀਆ : ਮਾਪਿਆਂ ਦੇ ਇੱਕਲੌਤੇ ਪੁੱਤ ਦੀ ਹੋਈ ਅਚਾਨਕ ਮੌਤ

ਸਾਹਿਤ ਸੁਰ ਸੰਗਮ ਸਭਾ ਦੀ ਨੋਵੇਲਾਰਾ ਵਿਖੇ ਹੋਈ ਮੀਟਿੰਗ