in

ਇਟਲੀ ਨੇ ਯੂਕਰੇਨੀ ਸ਼ਰਨਾਰਥੀਆਂ ਲਈ ਇਸ ਦੁੱਖ ਦੀ ਘੜੀ ਵਿੱਚ ਖੋਲ੍ਹੇ ਦਰਵਾਜ਼ੇ

ਰੋਮ (ਇਟਲੀ) (ਗੁਰਸ਼ਰਨ ਸਿੰਘ ਸੋਨੀ) – ਜਿਸ ਦਿਨ ਦੀ ਰੂਸ ਅਤੇ ਯੂਕਰੇਨ ਵਿਚਕਾਰ ਜੰਗ ਸ਼ੁਰੂ ਹੋਈ ਹੈ ਉਸ ਦਿਨ ਤੋਂ ਹੀ ਯੂਕਰੇਨ ਦੇ ਸ਼ਰਨਾਰਥੀਆਂ ਵਲੋਂ ਆਪਣੀ ਜ਼ਿੰਦਗੀ ਨੂੰ ਬਚਾਉਣ ਲਈ ਵੱਖ ਵੱਖ ਦੇਸ਼ਾਂ ਵਿੱਚ ਸ਼ਰਨ ਲਈ ਜਾ ਰਹੀ ਹੈ, ਜਿਸਦੇ ਮੱਦੇਨਜ਼ਰ ਹੁਣ ਯੂਕਰੇਨ ਦੇ ਸ਼ਰਨਾਰਥੀ ਇਟਲੀ ਵਿੱਚ ਆਉਣੇ ਸ਼ੁਰੂ ਹੋ ਗਏ ਹਨ, ਜਿਨ੍ਹਾਂ ਵਿੱਚ ਜ਼ਿਆਦਾਤਰ ਔਰਤਾਂ, ਬੱਚੇ ਅਤੇ ਬਜ਼ੁਰਗ ਸ਼ਾਮਲ ਹਨ. ਜਦੋਂ ਰੂਸ ਨੇ ਪਿਛਲੇ ਹਫਤੇ ਉਨ੍ਹਾਂ ਦੇ ਦੇਸ਼ ‘ਤੇ ਹਮਲਾ ਕੀਤਾ ਸੀ ਤਾਂ ਇਨ੍ਹਾਂ ਲੋਕਾਂ ਨੇ ਆਪਣਾ ਦੇਸ਼ ਛੱਡ ਕੇ ਹੋਰ ਦੇਸ਼ਾਂ ਵੱਲ ਰੁਖ਼ ਕਰ ਦਿੱਤਾ। ਇਟਲੀ ਵਿੱਚ ਹੁਣ ਤੱਕ ਏਮੀਲੀਆ ਰੋਮਾਨਾ, ਤਰੈਨਤੋ, ਵੇਨਤੋ ਅਤੇ ਫੋਰਲੀ ਵਨੇਸ਼ੀਆ ਜੂਲੀਆ ਵਿੱਚ ਸ਼ਰਨਾਰਥੀ ਰਜਿਸਟਰ ਕੀਤੇ ਗਏ ਹਨ।


ਬੀਤੇ ਦਿਨ 50 ਲੋਕਾਂ ਵਾਲੀ ਬੱਸ, ਡਰਾਈਵਰ ਸਮੇਤ ਦੋ ਪੁਰਸ਼ਾਂ ਨੂੰ ਛੱਡ ਕੇ ਸਾਰੀਆਂ ਔਰਤਾਂ ਅਤੇ ਬੱਚੇ ਇਟਲੀ ਦੇ ਸ਼ਹਿਰ ਤਰੀਸਤੇ ਵਿਖੇ ਪਹੁੰਚੇ। ਇਨ੍ਹਾਂ ਸ਼ਰਨਾਰਥੀਆਂ ਦੀ ਇਟਲੀ ਵਿੱਚ ਦੋਸਤਾਂ, ਰਿਸ਼ਤੇਦਾਰਾਂ ਅਤੇ ਜਾਣ-ਪਛਾਣ ਵਾਲਿਆਂ ਨਾਲ ਰਹਿਣ ਲਈ ਵਿਅਸਥਾ ਕੀਤੀ ਗਈ ਹੈ. ਜਿਨ੍ਹਾਂ ਵਿਚ ਜਿਆਦਾਤਰ ਉੱਤਰ ਵਿੱਚ ਮਿਲਾਨ, ਬਰੇਸ਼ੀਆ ਅਤੇ ਵਿਚੈਂਸਾ ਸਮੇਤ ਸ਼ਹਿਰਾਂ ਵਿੱਚ ਹਨ, ਹਾਲਾਂਕਿ ਕੁਝ ਰੋਮ ਵੱਲ ਵੀ ਗਏ ਹਨ. ਇੱਕ ਹੋਰ ਬੱਸ 40 ਦੇ ਕਰੀਬ ਔਰਤਾਂ, ਬੱਚਿਆਂ ਸਮੇਤ ਪਿਚੈਂਸਾ ਵਿਖੇ ਪਹੁੰਚੀ, ਜਿਸ ਵਿੱਚ ਨੌਂ ਮਹੀਨੇ ਦਾ ਬੱਚਾ ਵੀ ਸ਼ਾਮਲ ਸੀ. ਇਟਲੀ ਦੀ ਗ੍ਰਹਿ ਮੰਤਰੀ ਲੂਸੀਆਨਾ ਨੇ ਕਿਹਾ ਹੈ ਕਿ, “ਏਕਤਾ ਹਮੇਸ਼ਾਂ ਸਾਡੇ ਯੂਰਪੀਅਨ ਏਜੰਡੇ ਦਾ ਇੱਕ ਨਿਸ਼ਚਿਤ ਬਿੰਦੂ ਰਿਹਾ ਹੈ ਅਤੇ ਪੀੜਤ ਲੋਕਾਂ ਦੀ ਸਹਾਇਤਾ ਲਈ ਸਾਡੀ ਸਰਕਾਰ ਹਮੇਸ਼ਾਂ ਹੀ ਅੱਗੇ ਆਈ ਹੈ।

ਯੂਰਪ ਨੇ ਯੂਕਰੇਨੀ ਸ਼ਰਨਾਰਥੀਆਂ ਲਈ ਆਪਣੇ ਦਰਵਾਜ਼ੇ ਖੋਲ੍ਹੇ

ਬਰੇਸ਼ੀਆ ਅਤੇ ਅਪ੍ਰੀਲੀਆ ਵਿਚ ਵੱਖ ਵੱਖ ਧਰਮਾਂ ਦੇ ਲੋਕਾਂ ਨੇ ਰੂਸ ਤੇ ਯੂਕਰੇਨ ਵਿਚਾਲੇ ਜੰਗ ਨੂੰ ਖਤਮ ਕਰਨ ਲਈ ਕੀਤੀ ਅਪੀਲ