in

ਇਟਲੀ ਹਵਾਈ ਆਵਾਜਾਈ ਵਿੱਚ ਤਕਨੀਕੀ ਸਮੱਸਿਆਵਾਂ ਕਾਰਨ ਭਾਰੀ ਵਿਘਨ

ਇਟਲੀ ਵਿੱਚ ਸ਼ੁੱਕਰਵਾਰ ਸਵੇਰੇ ਹਵਾਈ ਆਵਾਜਾਈ ਵਿੱਚ ਭਾਰੀ ਵਿਘਨ ਪਿਆ। ਇਸ ਦਾ ਕਾਰਨ ਦੇਸ਼ ਭਰ ਵਿੱਚ ਹਵਾਈ ਆਵਾਜਾਈ ਨਿਯੰਤਰਣ ਸੇਵਾਵਾਂ ਨੂੰ ਚਲਾਉਣ ਵਾਲੇ ਡਾਟਾ-ਟ੍ਰਾਂਸਮਿਸ਼ਨ ਨੈੱਟਵਰਕ ਵਿੱਚ ਆਈਆਂ ਕਈ ਤਕਨੀਕੀ ਸਮੱਸਿਆਵਾਂ ਸਨ।
ਨਤੀਜੇ ਵਜੋਂ, ਕੁਝ ਉਡਾਣਾਂ ਦੇਰੀ ਨਾਲ ਚੱਲੀਆਂ, ਜਦਕਿ ਕੁਝ ਹੋਰ ਉਡਾਣਾਂ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਗਿਆ। ਉਦਾਹਰਣ ਵਜੋਂ, ਰੋਮ ਦੇ ਫਿਉਮੀਚੀਨੋ ਹਵਾਈ ਅੱਡੇ ‘ਤੇ, ਮਿਲਾਨ ਲਿਨੇਟ, ਰਿਆਦ, ਤੀਰਾਨਾ ਅਤੇ ਤ੍ਰੀਏਸਤੇ ਜਾਣ ਵਾਲੀਆਂ ਚਾਰ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਸਨ, ਜਦਕਿ ਲਗਭਗ 20 ਹੋਰ ਉਡਾਣਾਂ ਵਿੱਚ 15 ਮਿੰਟ ਤੋਂ ਲੈ ਕੇ ਇੱਕ ਘੰਟੇ ਤੱਕ ਦੀ ਦੇਰੀ ਹੋਈ।
ਯਾਤਰੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਆਪਣੀਆਂ ਉਡਾਣਾਂ ਦੀ ਸਥਿਤੀ ਬਾਰੇ ਜਾਣਨ ਲਈ ਸਬੰਧਤ ਏਅਰਲਾਈਨਾਂ ਨਾਲ ਸੰਪਰਕ ਕਰਨ।
ਨਾਗਰਿਕ ਹਵਾਬਾਜ਼ੀ ਅਥਾਰਟੀ ‘ਏਨਾਵ’ ਨੇ ਦੱਸਿਆ ਕਿ, ਹਵਾਈ ਆਵਾਜਾਈ ਪ੍ਰਬੰਧਨ ਸਮਰੱਥਾ 50% ਤੱਕ ਘੱਟ ਗਈ ਸੀ। ਨਾਲ ਹੀ, ਉਨ੍ਹਾਂ ਨੇ ਇਸ ਸੰਭਾਵਨਾ ਨੂੰ ਵੀ ਰੱਦ ਕਰ ਦਿੱਤਾ ਕਿ ਇਹ ਸਮੱਸਿਆ ਕਿਸੇ ਸਾਈਬਰ ਹਮਲੇ ਜਾਂ ਜਾਣਬੁੱਝ ਕੇ ਕੀਤੀ ਗਈ ਤੋੜ-ਫੋੜ ਕਾਰਨ ਪੈਦਾ ਹੋਈ ਹੈ।

-PE.

Name Change / Cambio di Nome

ਰੋਮ: ਤਿੰਨ ਔਰਤਾਂ ਦਾ ਕਤਲ ਕਰਨ ਵਾਲੇ ਵਿਅਕਤੀ ਦੀ ਉਮਰ ਕੈਦ ਦੀ ਸਜ਼ਾ ਬਰਕਰਾਰ