in

ਇਟਾਲੀਅਨ ਇੰਡੀਅਨ ਪ੍ਰੈੱਸ ਕਲੱਬ ਦੀ ਵਿਸ਼ੇਸ਼ ਮੀਟਿੰਗ 23 ਜੁਲਾਈ ਨੂੰ ਸੋਨਚੀਨੋ ਵਿਖੇ

ਰੋਮ (ਇਟਲੀ) (ਬਿਊਰੋ) – ਇਟਲੀ ਵਿੱਚ ਭਾਰਤੀ ਭਾਈਚਾਰੇ ਦੀ ਹਰ ਮੁਸ਼ਕਿਲ ਨੂੰ ਹੱਲ ਕਰਨ ਤਹਿਤ ਲੋਕ ਆਵਾਜ਼ ਬਣਾ ਕੇ ਦੁਨੀਆ ਭਰ ਵਿੱਚ ਲੈ ਕੇ ਜਾ ਰਿਹਾ ਇਟਾਲੀਅਨ ਇੰਡੀਅਨ ਪ੍ਰੈੱਸ ਕਲੱਬ ਜੋ ਕਿ ਭਾਈਚਾਰੇ ਦੀ ਸੇਵਾ ਨਿਸ਼ਕਾਮੀ ਹੋ ਕਰਦਾ ਹੈ। ਇਸ ਕਲੱਬ ਵੱਲੋਂ ਇਟਲੀ ਵਿੱਚ ਪੰਜਾਬੀ ਮਾਂ ਬੋਲੀ, ਪੰਜਾਬੀਅਤ ਤੇ ਪੰਜਾਬੀ ਪੱਤਰਕਾਰਤਾ ਦੇ ਮਾਣ-ਸਨਮਾਨ ਤੇ ਸਾਥੀਆਂ ਨੂੰ ਪੇਸ਼ ਆਉਂਦੀਆਂ ਦਰਪੇਸ਼ ਮੁਸ਼ਕਿਲਾਂ ਤੇ ਭਖਦੇ ਮਸਲਿਆਂ ਦੇ ਹੱਲ ਲਈ ਇਟਾਲੀਅਨ ਇੰਡੀਅਨ ਪ੍ਰੈੱਸ ਕਲੱਬ ਦੀ ਇੱਕ ਵਿਸ਼ੇਸ਼ ਮੀਟਿੰਗ 23 ਜੁਲਾਈ 2023 ਦੁਪਿਹਰ 11 ਵਜੇ ਦਿਨ ਐਤਵਾਰ ਵੀਆ 25 ਅਪ੍ਰੀਲੇ ਸਨਚੀਨੋ (ਕਰੇਮੋਨਾ) ਵਿਖੇ ਕੀਤੀ ਜਾ ਰਹੀ ਹੈ. ਜਿਸ ਵਿੱਚ ਸਮੂਹ ਪੱਤਰਕਾਰਾਂ, ਸਾਹਿਤਕਾਰਾਂ ਤੇ ਲੇਖਕਾਂ ਨੂੰ ਸ਼ਿਰਕਤ ਕਰਨ ਲਈ ਖੁੱਲ੍ਹਾ ਸੱਦਾ ਦਿੱਤਾ ਜਾ ਰਿਹਾ ਹੈ।
ਇਹ ਮੀਟਿੰਗ ਬੀਤੇਂ ਦਿਨਾਂ ਦੌਰਾਨ ਇਟਲੀ ਦੇ ਭਾਰਤੀ ਭਾਈਚਾਰੇ ਵਿੱਚ ਜੋ ਵੀ ਅਣਸੁਖਾਵਾਂ ਘਟਿਆ ਜਾਂ ਪੱਤਰਕਾਰ ਭਾਈਚਾਰੇ ਲਈ ਕੋਈ ਪੇਚੀਦਾ ਸਮੱਸਿਆ ਆ ਰਹੀ ਹੈ, ਸਬੰਧੀ ਡੂੰਘੀਆਂ ਵਿਚਾਰਾਂ ਕਰਨਾ, ਕਲੱਬ ਵੱਲੋਂ ਭਵਿੱਖ ਦੀ ਵਿਉਂਤਬੰਦੀ ਸਬੰਧੀ ਵਿਚਾਰਾਂ ਤੇ ਪੰਜਾਬੀ ਮਾਂ ਬੋਲੀ ਨੂੰ ਇਟਲੀ ਵਿੱਚ ਪ੍ਰਫੁੱਲਿਤ ਕਰਨ ਹਿੱਤ ਲਾਮਬੰਦ ਹੋਣ ਦਾ ਸੁਨੇਹਾ ਲੈਕੇ ਆ ਰਹੀ ਹੈ, ਜਿਸ ਵਿੱਚ ਸਭ ਸਾਥੀਆਂ ਦੀ ਹਜ਼ਾਰੀ ਲਾਜਮੀ ਹੈ।

ਐਬੋਲੀ : ਕੁਲਵਿੰਦਰ ਬਿੱਲਾ ਦਾ ਲਾਈਵ ਸ਼ੋਅ 13 ਅਗਸਤ ਨੂੰ

ਬੱਤੀਪਾਲੀਆ: ਸੰਗਤ ਦਾ ਇਤਿਹਾਸਕ ਫੈਸਲਾ ਗ੍ਰੰਥੀ ਸਿੰਘ ਨੂੰ ਚੁਣਿਆ ਗੁਰਦੁਆਰਾ ਸਾਹਿਬ ਦਾ ਪ੍ਰਧਾਨ