“ਕੂਰਾ ਇਤਾਲੀਆ” ਕਾਨੂੰਨ ਦਾ ਨਾਗਰਿਕਤਾ ਉੱਤੇ ਵੀ ਪ੍ਰਭਾਵ ਪੈਂਦਾ ਹੈ। ਜਿਸ ਤਹਿਤ ਦਰਅਸਲ, ਕਾਰਵਾਈ ਖਤਮ ਹੋਣ ਦੀਆਂ ਸ਼ਰਤਾਂ 15 ਮਈ ਤੱਕ ਮੁਅੱਤਲ ਕਰ ਦਿੱਤੀਆਂ ਗਈਆਂ ਹਨ, ਨਾਗਰਿਕਤਾ ਲਈ ਬਿਨੈ-ਪੱਤਰ ਦੀ ਪ੍ਰਮਾਣਕਤਾ ਦੀ ਮਿਆਦ 31 ਜੁਲਾਈ, 2020 ਤੱਕ ਵਧਾ ਦਿੱਤੀ ਗਈ ਹੈ।
ਅਸਲ ਵਿਚ ਇਹ ਉਨਾਂ ਸਰਟੀਫਿਕੇਟਾਂ ਦਾ ਮਾਮਲਾ ਹੈ ਜੋ ਰਿਹਾਇਸ਼ੀ ਅਤੇ ਵਿਆਹ ਲਈ ਨਾਗਰਿਕਤਾ ਦੀਆਂ ਅਰਜ਼ੀਆਂ ਵਿਚ ਲਾਜ਼ਮੀ ਤੌਰ ‘ਤੇ ਪੇਸ਼ ਕੀਤੇ ਜਾਣੇ ਚਾਹੀਦੇ ਹਨ, ਇੱਥੋਂ ਤੱਕ ਕਿ ਚਾਹੇ ਉਹ ਵਿਦੇਸ਼ੀ ਦੇ ਮੂਲ ਦੇਸ਼ ਦੁਆਰਾ ਜਾਰੀ ਕੀਤੇ ਗਏ ਹੋਣ, ਬਸ਼ਰਤੇ ਕਿ ਉਨ੍ਹਾਂ ਦਾ ਅਨੁਵਾਦ ਇਟਾਲੀਅਨ ਭਾਸ਼ਾ ਵਿਚ ਕੀਤਾ ਗਿਆ ਹੈ ਅਤੇ ਕਾਨੂੰਨੀ ਤੌਰ’ ਤੇ ਜਾਂ ਅਪੋਸਟਿਲ ਕਰਵਾਏ ਗਏ ਹੋਣ।
ਸਿਟੀਜ਼ਨਸ਼ਿਪ ਲਈ ਅਰਜ਼ੀ ਦੇ ਸਰਟੀਫਿਕੇਟ, ਉਦਾਹਰਣ :
– ਜਨਮ ਪ੍ਰਮਾਣ ਪੱਤਰ;
– ਪੁਲਿਸ ਕਲੀਰੈਂਸ ਸਰਟੀਫਿਕੇਟ (ਪੀਸੀਸੀ);
– ਵਿਆਹ ਦਾ ਸਰਟੀਫਿਕੇਟ;
– ਨੋਟਰੀ ਡੀਡ ਜੇ ਬਿਨੈਕਾਰ ਸ਼ਰਨਾਰਥੀ ਰੁਤਬਾ ਰੱਖਦਾ ਹੈ।
ਸਿਟੀਜ਼ਨਸ਼ਿਪ ਦੀਆਂ ਅਰਜ਼ੀਆਂ ਜਿਹੜੀਆਂ ਪਹਿਲਾਂ ਤੋਂ ਜਮਾਂ ਕਰਵਾਈਆਂ ਗਈਆਂ ਹਨ :
ਇਸ ਤੋਂ ਇਲਾਵਾ, 15 ਮਈ ਤੱਕ ਸ਼ਰਤਾਂ ਨੂੰ ਮੁਅੱਤਲ ਕਰਨਾ ਵੀ ਨਗਰ ਪਾਲਿਕਾ ਨੂੰ ਜਮ੍ਹਾਂ ਨਾਗਰਿਕਤਾ ਦੀਆਂ ਅਰਜ਼ੀਆਂ ਨਾਲ ਸਬੰਧਿਤ ਹੈ।
ਇਟਲੀ ਵਿਚ ਪੈਦਾ ਹੋਏ ਨਵੇਂ ਬਾਲਗਾਂ, ਅਤੇ ਛੂਟ ਦੇ ਫ਼ਰਮਾਨ ਦੇ 6 ਮਹੀਨਿਆਂ ਦੇ ਅੰਦਰ ਨਵੇਂ ਨਾਗਰਿਕਾਂ ਦੀ ਸਹੁੰ ਚੁੱਕਣ ਸਬੰਧੀ : ਇਨ੍ਹਾਂ ਮਾਮਲਿਆਂ ਵਿਚ 23 ਫਰਵਰੀ ਤੋਂ 15 ਮਈ 2020 ਦੇ ਵਿਚ ਲੰਘੇ ਸਮੇਂ ਦੀ ਗਣਨਾ ਨਹੀਂ ਕੀਤੀ ਜਾਂਦੀ।
– ਭਵਸ਼ਰਨ ਸਿੰਘ ਧਾਲੀਵਾਲ, ਵਰਿੰਦਰ ਧਾਲੀਵਾਲ