ਬੀ 1 ਭਾਸ਼ਾ ਦਾ ਗਿਆਨ ਲਾਜ਼ਮੀ
ਇਟਾਲੀਅਨ ਸਿਟੀਜ਼ਨਸ਼ਿਪ ਕਾਨੂੰਨ ਵਿਚ ਹਾਲ ਹੀ ਵਿੱਚ ਸੋਧ ਕੀਤੀ ਗਈ ਹੈ। ਮੁੱਖ ਤਬਦੀਲੀਆਂ ਵਿਚ ਵਿਆਹ ਅਤੇ ਨੈਚੁਰਲਾਈਜ਼ੇਸ਼ਨ ਨਾਲ ਸਬੰਧਿਤ ਨਾਗਰਿਕਤਾ ਸ਼ਾਮਿਲ ਹੈ। ਬਿਨੈਕਾਰਾਂ ਨੂੰ ਹੁਣ ਇਟਾਲੀਅਨ ਭਾਸ਼ਾ ਦੇ ਇੱਕ ਢੁਕਵੇਂ ਗਿਆਨ ਨੂੰ ਸਾਬਤ ਕਰਨ ਦੀ ਜਰੂਰਤ ਹੈ। ਯੂਰਪੀਅਨ ਯੂਨੀਅਨ ਦੇ ਪ੍ਰਮੇਸੋ ਦੀ ਸਜੋਰਨੋ ਧਾਰਕ ਅਤੇ ਜਿਹੜੇ ਏਕੀਕਰਣ ਸਮਝੌਤੇ ਦੇ ਨਿਯਮਾਂ ਦੀ ਪਾਲਣਾ ਕਰਦੇ ਹਨ, ਉਹਨਾਂ ਨੂੰ ਭਾਸ਼ਾ ਦੀ ਜਰੂਰਤ ਦੇ ਇਸ ਨਿਯਮ ਤੋਂ ਬਾਹਰ ਰੱਖਿਆ ਗਿਆ ਹੈ। ਨਵੇਂ ਕਾਨੂੰਨ (113/2018) ਨੇ ਸਧਾਰਣ ਗਿਆਨ ਨੂੰ ਪਰਿਭਾਸ਼ਿਤ ਕੀਤਾ ਹੈ ਜਿਵੇਂ ਕਿ ਕਾਮਨ ਯੂਰਪੀਅਨ ਫਰੇਮਵਰਕ ਆਫ਼ ਰੈਫਰੈਂਸਜ਼ ਲੈਂਗੂਏਜਜ਼ ਦੇ ਲੈਵਲ ਬੀ 1 ਤੱਕ ਪਹੁੰਚਣਾ ਹੈ।
ਬਿਨੇਕਾਰਾਂ ਨੂੰ ਇਹ ਸਾਬਤ ਕਰਨ ਦੀ ਜ਼ਰੂਰਤ ਹੁੰਦੀ ਹੈ ਕਿ, ਉਹ ਇਨਾਂ ਨਿਯਮਾਂ ਰਾਹੀਂ ਭਾਸ਼ਾ ਦੀ ਲੋੜ ਨੂੰ ਪੂਰਾ ਕਰਦੇ ਹਨ:
ਇੱਕ ਪ੍ਰਵਾਨਿਤ ਸੰਸਥਾ ਦੁਆਰਾ ਜਾਰੀ ਕੀਤੇ ਗਏ ਇੱਕ ਵਿਦੇਸ਼ੀ ਭਾਸ਼ਾ ਦੇ ਤੌਰ ਤੇ ਇਤਾਲਵੀ ਸਰਟੀਫਿਕੇਟæ ਹੇਠਾਂ ਦਿੱਤੇ ਅਦਾਰੇ ਦੁਆਰਾ ਜਾਰੀ ਕੀਤੇ ਗਏ ਸਰਟੀਫਿਕੇਟ ਸਵੀਕਾਰ ਕੀਤੇ ਜਾਂਦੇ ਹਨ:
ਜਿਹੜੇ ਵਿਦੇਸ਼ੀਆਂ ਨੇ ਇਟਾਲੀਅਨ ਭਾਸ਼ਾ ਵਿਚ ਟੈਸਟ ਊਨੀਵੇਰਸਿਤਾ ਦੇਲੀ ਸਤੂਦੀ ਰੋਮਾ ਤਰੈ, ਊਨੀਵੇਰਸਿਤਾ ਪੇਰ ਸਤਰਾਨੇਰੀ ਦੀ ਪੇਰੂਜਾ, ਊਨੀਵੇਰਸਿਤਾ ਪੇਰ ਸਤਰਾਨੇਰੀ ਦੀ ਸੀਏਨਾ ਜਾਂ ਸੋਚੇਤਾ ਦਾਂਤੇ ਆਲੀਗੇਰੀ ਤੋਂ ਪਾਸ ਕੀਤਾ ਹੋਵੇ;
– ਇਟਾਲੀਅਨ ਸਕੂਲ ਦੁਆਰਾ ਜਾਰੀ ਸਰਟੀਫਿਕੇਟ/ਡਿਪਲੋਮਾ; ਜਾਂ
– ਵਿਦੇਸ਼ੀ ਜਿਨ੍ਹਾਂ ਨੇ ਏਕੀਕਰਣ ਸਬੰਧੀ ਸਮਝੌਤੇ ਅਧੀਨ ਭਾਸ਼ਾ ਦਾ ਗਿਆਨ ਹਾਸਲ ਕੀਤਾ ਹੋਵੇ;
ਸਰਕੂਲਰ ਪੱਤਰ ਨੰਬਰ 6686/2019 ਨੇ ਸਪਸ਼ਟ ਕੀਤਾ ਹੈ ਕਿ 5 ਦਸੰਬਰ, 2018 ਤੋਂ ਸ਼ੁਰੂ ਹੋ ਰਹੇ ਰਿਹਾਇਸ਼ੀ ਅਤੇ ਸਿਟੀਜ਼ਨਸ਼ਿਪ ਦੀਆਂ ਸਾਰੀਆਂ ਨਿਯਮਾਂ ਰਹਿਤ ਨਾਗਰਿਕਤਾ ਅਰਜ਼ੀਆਂ ਰੱਦ ਕਰ ਦਿੱਤੀਆਂ ਜਾਣਗੀਆਂ।
– ਵਰਿੰਦਰ ਕੌਰ ਧਾਲੀਵਾਲ
ਨੋਟ : www.punjabexpress.it ‘ਤੇ ਪੋਸਟ ਕੀਤੀ ਗਈ ਉਪਰੋਕਤ ਸਮੱਗਰੀ ‘ਪੰਜਾਬਐਕਸਪ੍ਰੈੱਸ, ਸਤਰਾਨੇਰੀ ਇਨ ਇਤਾਲੀਆ‘ ਨਾਲ ਸਬੰਧਿਤ ਹੈ ਅਤੇ ਕਿਸੇ ਵੀ ਵੈੱਬਸਾਈਟ ਨੂੰ ਇਹ ਸਮੱਗਰੀ ਪ੍ਰਕਾਸ਼ਿਤ ਕਰਨ ਦੀ ਆਗਿਆ ਨਹੀਂ ਹੈ।ਜੇਕਰ ਕਿਸੇ ਵੀ ਵੈੱਬਸਾਈਟ ਵੱਲੋਂ ‘ਪੰਜਾਬਐਕਸਪ੍ਰੈੱਸ‘ ਨਾਲ ਸਬੰਧਿਤ ਇਹ ਸਮੱਗਰੀ ਪ੍ਰਕਾਸ਼ਿਤ ਕੀਤੀ ਗਈ, ਤਾਂ ਅਦਾਰਾ ਕਾਨੂੰਨੀ ਕਾਰਵਾਈ ਕਰਨ ਦਾ ਅਧਿਕਾਰ ਰੱਖਦਾ ਹੈ।
फटाफट ख़बरों के लिए हमे फॉलो करें फेसबुक, ट्विटर, गूगल प्लस पर
Web Title: Italy Citizenship Law Changed – B1 Language Test necessary
Read all latest Punjab News headlines in Punjabi. Also don’t miss today’s Punjabi News.