





ਐਬੋਲੀ (ਇਟਲੀ) (ਅਸ਼ਮੀਤ ਕੌਰ) – ਕੰਪਾਨੀਆਂ ਰਾਜ ਦੇ ਸੂਬਾ ਸਲੇਰਨੋ ਦੀ ਨਗਰਪਾਲਿਕਾ ਐਬੋਲੀ ਵਿਖੇ ਪ੍ਰਬੰਧਕਾਂ ਗਿੱਲ ਸਟੋਰ, ਰਮਨ ਮਾਂਗੜਾ, ਕੰਤਾ, ਦਿਲਬਾਗ, ਜਗਦੀਪ ਵੱਲੋਂ ਕਰਵਾਇਆ ਗਿਆ ਗੁਰਨਾਮ ਭੁੱਲਰ ਦਾ ਲਾਈਵ ਸ਼ੋਅ ਯਾਦਗਾਰੀ ਹੋ ਨਿਬੜਿਆ। ਇਨ੍ਹਾਂ ਪ੍ਰਬੰਧਕਾਂ ਦੇ ਸਾਂਝੇ ਯਤਨਾਂ ਅਤੇ ਸਥਾਨਕ ਪੰਜਾਬੀ ਭਾਈਚਾਰੇ ਦੇ ਸਹਿਯੌਗ ਨਾਲ ਇਹ ਸ਼ੋਅ ਬਹੁਤ ਹੀ ਉਤਸ਼ਾਹ ਨਾਲ ਆਯੋਜਿਤ ਕੀਤਾ ਗਿਆ। ਸ਼ੋਅ ਵਿੱਚ ਵੱਡੀ ਗਿਣਤੀ ਵਿੱਚ ਆਲੇ ਦੁਆਲੇ ਦੇ ਇਲਾਕੇ ਵਿੱਚੋਂ ਲੋਕਾਂ ਨੇ ਪਰਿਵਾਰਾਂ ਸਮੇਤ ਸ਼ਿਰਕਤ ਕੀਤੀ। ਸ਼ੋਅ ਐਬੋਲੀ ਦੇ ਥੀਏਟਰ ਵਿਚ ਕਰਵਾਇਆ ਗਿਆ ਸੀ.
ਸ਼ੋਅ ਦਾ ਆਗਾਜ਼ ਯੂਰਪ ਦੇ ਪ੍ਰਸਿੱਧ ਐਂਕਰ ਮਨਦੀਪ ਸਿੰਘ ਸੈਣੀ ਵਲੋਂ ਬਹੁਤ ਹੀ ਸੁਚੱਜੇ ਢੰਗ ਨਾਲ ਕੀਤਾ ਗਿਆ. ਮਨਦੀਪ ਸੈਣੀ ਦੇ ਯਾਦੂਈ ਲਫ਼ਜਾਂ ਨੇ ਸਰੋਤਿਆਂ ਨੂੰ ਕੀਲ੍ਹੀ ਰੱਖਿਆ।
ਇਸ ਸ਼ੋਅ ਵਿੱਚ ਪੰਜਾਬੀ ਗਾਇਕ ਅਤੇ ਕਲਾਕਾਰ ਗੁਰਨਾਮ ਭੁੱਲਰ ਨੇ ਆਪਣੇ ਪਸਿੱਧ ਗੀਤਾਂ ਨਾਲ ਅਜਿਹਾ ਰੰਗ ਬੰਨਿਆਂ ਕਿ ਸ਼ੋਅ ਨੂੰ ਆਪਣੇ ਸਿਖਰਾਂ ਤੇ ਲੈ ਗਏ। ਗਾਇਕ ਨੇ ਆਪਣੇ ਗੀਤਾਂ ਦੀ ਪਿਟਾਰੀ ਵਿਚੋਂ ਜੀਜਾ ਸਾਲੀ, ਖਰਚੇ, ਪੈਂਟ ਸਟ੍ਰੇਟ, ਡਾਇਮੰਡ, ਗੁੱਡੀਆਂ ਪਟੋਲੇ, ਰੱਖ ਲੀ ਪਿਆਰ ਨਾਲ, ਫੋਨ ਮਾਰ ਦੀਂ, ਵਾਕੇ ਆਦਿ ਗਾ ਕੇ ਆਏ ਹੋਏ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ। ਇਸ ਮੌਕੇ ਪ੍ਰਬੰਧਕਾਂ ਨੇ ਆਏ ਹੋਏ ਪਰਿਵਾਰਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ, ਅਜਿਹੇ ਸ਼ੋਅ ਨਰੋਏ ਸਮਾਜ ਦੀ ਸਿਰਜਣਾ ਕਰਨ ਵਿੱਚ ਬਹੁਤ ਹੀ ਸਹਾਈ ਸਿੱਧ ਹੋ ਰਹੇ ਹਨ। ਮੇਲਾ ਪ੍ਰਬੰਧਕਾਂ ਵਲੋਂ ਨਵੀਂ ਪੀੜੀ ਨੂੰ ਪੰਜਾਬੀ ਮਾਂ ਬੋਲੀ ਤੇ ਪੰਜਾਬੀ ਵਿਰਾਸਤ ਨਾਲ ਜੁੜਨ ਦਾ ਹੋਕਾ ਦਿੰਦਿਆਂ ਤੇ ਅਗਲੀ ਵਾਰ ਮੁੜ ਮਿਲਣ ਦਾ ਵਾਅਦਾ ਕਰਦਿਆਂ ਸ਼ੋਅ ਸਮਾਪਤ ਹੋ ਗਿਆ।


ਜਿਕਰਯੋਗ ਹੈ ਕਿ ਪ੍ਰਬੰਧਕਾਂ ਨੇ ‘Ria Money Transfer’, ‘PBK patente’, ‘ਜੋਗਿੰਦਰ ਸਿੰਘ ਸੰਧੂ’, ‘ਪੰਜਾਬ ਐਕਸਪ੍ਰੈਸ’, ‘BHV Services’, ‘Maharaja Empire’, ‘ਜਿੰਦ ਭਰੋਵਾਲ’, ‘ਵਿਜੇ ਕੁਮਾਰ ਰਾਜੂ’, ‘ਮਾਲਵਾ ਮਿੰਨੀ ਮਾਰਕੀਟ’, ‘ਸੰਦੀਪ ਗਿਰਨ’, ਗੁਰਲਾਲ ਚਾਹਲ’ ਦਾ ਸ਼ੋਅ ਨੂੰ ਸਫਲ ਬਣਾਉਣ ਲਈ ਖਾਸ ਸਹਿਯੋਗ ਦਾ ਧੰਨਵਾਦ ਕੀਤਾ।

