in

ਕਸਤਲ ਫਰਾਂਕੋ ਵਿਖੇ ਸਤਿਗੁਰੂ ਨਾਨਕ ਦੇਵ ਜੀ ਦਾ 552ਵਾਂ ਆਗਮਨ ਪੁਰਬ ਮਨਾਇਆ

ਮੋਦੇਨਾ (ਇਟਲੀ) (ਕੈਂਥ) – ਪੂਰੀ ਦੁਨੀਆ ਨੂੰ ਸਾਂਝੀਵਾਲਤਾ ਤੇ ਰੱਬ ਇੱਕ ਦਾ ਉਪਦੇਸ਼ ਦੇਣ ਵਾਲੇ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦਾ 552ਵਾਂ ਆਗਮਨ ਪੁਰਬ ਸਮੁੱਚੇ ਵਿਸ਼ਵ ਵਿੱਚ ਸੰਗਤਾਂ ਵੱਲੋਂ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਪੂਰਵਕ ਮਨਾਇਆ ਗਿਆ. ਇਸ ਮਹਾਨ ਤੇ ਪਵਿਤਰ ਪੁਰਬ ਮੌਕੇ ਇਟਲੀ ਭਰ ਵਿੱਚ ਸੰਗਤਾਂ ਵੱਲੋਂ ਜਿੱਥੇ ਆਤਿਬਾਜ਼ੀ ਦੇ ਸ਼ਾਨਦਾਰ ਨਜ਼ਾਰਿਆਂ ਨਾਲ ਅਸਮਾਨ ਨੂੰ ਰੁਸ਼ਨਾ ਦਿੱਤਾ, ਉੱਥੇ ਹੀ ਰਸ ਭਿੰਨੇ ਕੀਰਤਨ ਦੁਆਰਾ ਰਾਗੀ ਸਿੰਘਾਂ ਵੱਲੋਂ ਸੰਗਤਾਂ ਨੂੰ ਧੁਰ ਅੰਦਰ ਤੱਕ ਆਤਮਿਕ ਗਿਆਨ ਨਾਲ ਤ੍ਰਿਪਤ ਕਰ ਵਾਹਿਗੁਰੂ-ਵਾਹਿਗੁਰੂ ਬੋਲਣ ਲਗਾ ਦਿੱਤਾ। ਇਸ ਤਰ੍ਹਾਂ ਦਾ ਹੀ ਆਲੋਕਿਕ ਨਜ਼ਾਰਾ ਇਟਲੀ ਦੇ ਪ੍ਰਸਿੱਧ ਗੁਰਦੁਆਰਾ ਸਾਹਿਬ ਗੁਰੂ ਨਾਨਕ ਦਰਬਾਰ ਕਸਤਲ ਫਰਾਂਕੋ (ਮੋਦੇਨਾ) ਵਿਖੇ ਦੇਖਣ ਨੂੰ ਮਿਲਿਆ, ਜਿੱਥੇ ਕਿ ਗੁਰਪੁਰਬ ਨਾਲ ਸਬੰਧਤ ਆਰੰਭੇ ਸ੍ਰੀ ਆਖੰਡ ਪਾਠ ਸਾਹਿਬ ਤੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਉਪਰੰਤ ਵਿਸ਼ਾਲ ਕੀਰਤਨ ਦਰਬਾਰ ਸਜਾਇਆ ਗਿਆ. ਜਿਸ ਵਿੱਚ ਪੰਥ ਦੇ ਰਾਗੀ ਭਾਈ ਮਲਕੀਤ ਸਿੰਘ ਪੋਰਦੀਨੋਨੇ ਹੁਰਾਂ ਵੱਲੋਂ ਇਲਾਹੀ ਬਾਣੀ ਦਾ ਕੀਤਰਨ ਕੀਤਾ ਗਿਆ।
ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਸੁਖਵਿੰਦਰ ਸਿੰਘ ਨੇ ਦਰਬਾਰ ਵਿੱਚ ਹਾਜ਼ਰੀ ਭਰ ਰਹੀਆਂ ਸੰਗਤਾਂ ਨੂੰ ਗੁਰਪੁਰਬ ਦੀ ਵਧਾਈ ਦਿੰਦਿਆਂ ਕਿਹਾ ਕਿ, ਉਹ ਭਾਗਾਂ ਵਾਲੇ ਪ੍ਰਾਣੀ ਹੁੰਦੇ ਹਨ ਜਿਹੜੇ ਕਿ ਵਿਦੇਸ਼ਾਂ ਵਿੱਚ ਰੈਣ ਬਸੇਰਾ ਕਰਦਿਆਂ ਵੀ ਗੁਰੂ ਨਾਲ ਜੁੜੇ ਰਹਿੰਦੇ ਹਨ। ਬੇਸ਼ੱਕ ਅੱਜ ਇਨਸਾਨ ਕੋਲ ਸਮੇਂ ਦੀ ਘਾਟ ਹੈ, ਪਰ ਜਿਨਾਂ ਵੀ ਹੋ ਸਕੇ ਗੁਰਬਾਣੀ ਨਾਲ ਜੁੜ ਕੇ ਸੰਗਤਾਂ ਦੀ ਸੇਵਾ ਕਰਨ ਨੂੰ ਤਰਜੀਹ ਦੇਣੀ ਚਾਹੀਦੀ ਹੈ ਤਦ ਹੀ ਗੁਰਸਿੱਖ ਦਾ ਜੀਵਨ ਸਫ਼ਲਾ ਹੋ ਸਕਦਾ ਹੈ. ਆਓ ਆਪਾਂ ਸਾਰੇ ਗੁਰੂ ਸਾਹਿਬ ਦੀ ਦਿੱਤੀ ਸਿੱਖਿਆਂ ਨੂੰ ਅਮਲੀ ਜਾਮਾਂ ਪਹਿਨਾਉਂਦੇ ਹੋਏ ਸੰਗਤ ਤੇ ਪੰਗਤ ਵਿੱਚ ਆਕੇ ਆਪਣਾ ਲੋਕ ਸੁੱਖੀ ਤੇ ਪ੍ਰਲੋਕ ਸੁਹੇਲਾ ਕਰੀਏ। ਇਸ ਮੌਕੇ ਗੁਰਦੁਆਰਾ ਸਾਹਿਬ ‘ਚ ਨੌਜਵਾਨ ਸਭਾ ਸੇਵਾ ਜਥਾ ਤੇ ਹੋਰ ਸੇਵਾਦਾਰਾਂ ਨੇ ਵਧ ਚੜ੍ਹਕੇ ਸੇਵਾ ਕੀਤੀ।
ਗੁਰਪੁਰਬ ਸਮਾਰੋਹ ਮੌਕੇ ਸੰਗਤ ਲਈ ਗੁਰੂ ਦਾ ਲੰਗਰ ਅਤੁੱਟ ਵਰਤਿਆ। ਜਿਕਰਯੋਗ ਹੈ ਗੁਰਦੁਆਰਾ ਸਾਹਿਬ ਵਿਖੇ ਇਸ ਸਾਲ ਅਪ੍ਰੈਲ ਤੋਂ ਨੌਵੇਂ ਪਾਤਸ਼ਾਹ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਆਗਮਨ ਪੁਰਬ ਨੂੰ ਸੰਬੰਧਿਤ ਸ੍ਰੀ ਆਖੰਡ ਪਾਠ ਸਾਹਿਬ ਦੀ ਲੜੀ ਵੀ ਚੱਲ ਰਹੀ ਹੈ, ਜਿਸ ਵਿੱਚ ਸੰਗਤਾਂ ਬਹੁਤ ਹੀ ਸ਼ਰਧਾ ਭਾਵਨਾ ਨਾਲ ਸੇਵਾ ਕਰ ਰਹੀਆਂ ਹਨ।

ਬਰੇਸ਼ੀਆ : ਗੁਰਦੁਆਰਾ ਸਾਹਿਬ ਸ੍ਰੀ ਗੁਰੂ ਰਵਿਦਾਸ ਬਸਾਨੋ ਬਰੈਸ਼ੀਆਨੋ ਦੀ ਹੋਈ ਸਥਾਪਨਾ

ਸੁਪਰ ਗ੍ਰੀਨ ਪਾਸ: ਕੀ ਬਦਲਦਾ ਹੈ ਅਤੇ ਕਦੋਂ ਤੋਂ