in

ਕੇਬਲ ਕਾਰ ਹਾਦਸੇ ਵਿੱਚ ਜ਼ਖ਼ਮੀ 5 ਸਾਲਾ ਬੱਚੇ ਨੇ ਜਿੱਤ ਲਈ ਜਿੰਦਗੀ ਦੀ ਜੰਗ

ਇਟਲੀ ‘ ਚ ਹੋਏ ਕੇਬਲ ਕਾਰ ਹਾਦਸੇ ਵਿੱਚ 15 ਲੋਕਾਂ ਵਿੱਚੋਂ ਇਕੱਲੇ ਬਚ ਜਾਣ ਵਾਲੇ ਇਤੇਨ ਦੀ ਪਰਿਵਾਰ ਨਾਲ ਪੁਰਾਣੀ ਫੋਟੋ

ਰੋਮ (ਇਟਲੀ) (ਕੈਂਥ) – ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਇ ਇਹ ਗੁਰਬਾਣੀ ਦਾ ਕਥਨ  ਸੱਚ ਹੋਇਆ 5 ਸਾਲਾਂ ਇਸਰਾਇਲੀ ਮੂਲ ਦੇ ਬੱਚੇ ਇਤੇਨ  ਬੀਰਾਨ ਨਾਲ, ਜੋ ਕਿ  ਬੀਤੇ ਮਹੀਨੇ  ਉੱਤਰੀ ਇਟਲੀ ਵਿੱਚ ਕੇਬਲ ਕਾਰ ਦੀ ਤਾਰ ਟੁੱਟਣ ਨਾਲ ਵਾਪਰੇ ਭਿਆਨਕ ਹਾਦਸੇ ‘ਚ ਗੰਭੀਰ ਜਖਮੀ ਹੋ ਗਿਆ ਸੀ। ਜਿਸ ਨੂੰ  ਹੈਲੀਕਾਪਟਰ ਦੁਆਰਾ ਤੋਰੀਨੋ  ਦੇ ਰੇਗੀਨਾ ਮਾਰਗਰੀਤਾ ਹਸਪਤਾਲ ਵਿੱਚ ਨਾਜੁਕ ਹਾਲਾਤਾਂ ਵਿੱਚ  ਲਿਜਾਇਆ ਗਿਆ ਸੀ, ਪਿਛਲੇ ਕਈ ਦਿਨਾਂ ਤੋਂ ਇਹ ਬੱਚਾ ਹਸਪਤਾਲ ਵਿੱਚ ਜ਼ੇਰੇ ਇਲਾਜ ਸੀ, ਮੰਗਲਵਾਰ ਨੂੰ ਇਸ  ਬੱਚੇ ਨੂੰ  ਬੱਚਿਆਂ ਦੇ ਹਸਪਤਾਲ ਦੀ ਗੰਭੀਰ  ਦੇਖਭਾਲ ਇਕਾਈ ਤੋਂ ਇਕ ਆਮ ਵਾਰਡ ਵਿਚ ਤਬਦੀਲ ਕਰ ਦਿੱਤਾ ਗਿਆ।
– ਸੋਮਵਾਰ ਨੂੰ ਡਾਕਟਰਾਂ ਨੇ ਕਿਹਾ ਕਿ ਇਤੇਨ ਹੁਣ ਜਾਨਲੇਵਾ ਸਥਿਤੀ ਵਿਚ ਨਹੀਂ ਹੈ।
ਜਿਕਰਯੋਗ ਹੈਕਿ 23 ਮਈ ਨੂੰ ਇਸ ਦਿਲ ਕੰਬਾਊ ਹਾਦਸੇ’ਚ ਮਰਨ ਵਾਲੇ ਲੋਕਾਂ ਨਾਲ 5 ਘਰ ਉਜੜੇ ਸਨ ਜਿਨ੍ਹਾਂ ਵਿੱਚ ਇਤੇਨ ਦਾ ਪਰਿਵਾਰ ਵੀ ਸੀ। ਇਤੇਨ ਬੀਰਾਨ ਇਸ ਹਾਦਸੇ ਵਿੱਚ ਆਪਣੇ  ਮਾਪਿਆਂ , ਅਤੇ 2  ਸਾਲਾ ਭਰਾ ਨੂੰ ਗੁਆ ਚੁੱਕ‍ਾ ਹੈ। ਇਸ ਹਾਦਸੇ ਵਿੱਚ ਕੇਬਲ ਕਾਰ ਵਿੱਚ ਸਵਾਰ 15 ਵਿੱਚੋੰ 14 ਦੀ ਮੌਤ ਹੋ ਗਈ ਸੀ,  ਸਿਰਫ ਇਤੇਨ ਬੀਰਾਨ ਹੀ ਬਚ ਸਕਿਆ ਜਿਸ ਦਾ ਬਚਣਾ ਇਸ਼ਕ ਕ੍ਰਿਸ਼ਮਾ ਹੀ ਮੰਨਿਆ ਜਾ ਰਿਹਾ ਹੈ ਜਦੋ ਕਿ ਬੱਚੇ ਨੂੰ ਵੀ ਆਪਣੇ ਨਾਲ ਹੋਈ ਅਣਹੋਣੀ  ਬਾਰੇ ਕੁਝ ਯਾਦ ਨਹੀ ਤੇ ਡਾਕਟਰ ਅਨੁਸਾਰ ਉਹ ਗੰਭੀਰ ਸਦਮੇ ਤੋਂ ਬਾਅਦ ਹੋਣ ਵਾਲੀ ਬਿਮਾਰੀ “ਪੋਸਟ ਟਰੋਮੈਟਿਕ ਸਟਰੈਸ ਡਿਸਆਰਡਰ” ਨਾਲ ਪ੍ਰਭਾਵਿਤ ਹੈ ਪਰ ਖ਼ਤਰੇ ਤੋਂ ਬਾਹਰ ਹੈ।

ਭਾਈ ਸਤਨਾਮ ਸਿੰਘ ਖਾਲਸਾ ਨੂੰ ਸਦਮਾ, ਪਿਤਾ ਦਾ ਦਿਹਾਂਤ

ਇਟਲੀ : 16 ਸਾਲ ਦੇ ਕਿਸ਼ੋਰਾਂ ਲਈ, COVID-19 ਟੀਕੇ ਬੁੱਕ ਕਰਨਾ ਸੰਭਵ