ਕਲੀਆਂ ਦੇ ਬਾਦਸ਼ਾਹ ਮਰਹੂਮ ਸ੍ਰੀ ਕੁਲਦੀਪ ਮਾਣਕ ਨੂੰ ਨਿੱਘੀ ਸ਼ਰਧਾਂਜਲੀ ਵਜੋ ਕੋਕਾ ਗੀਤ ਗਾਉਣ ਵਾਲੇ ਗਾਇਕ ਬਲਵੀਰ ਸ਼ੇਰਪੁਰੀ ਦੇ ਮਜਬੂਰੀ ਗੀਤ ਨੂੰ ਵੀ ਸਰੋਤਿਆ ਵਲੋ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ । ਕਰੋਨਾ ਮਹਾਂਮਾਰੀ ਦੁਰਾਨ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਾਵਧਾਨੀ ਵਰਤਦੇ ਹੋਏ ਦੋਵੇਂ ਗੀਤ ਸਰੋਤਿਆਂ ਦੇ ਰੂਬਰੂ ਕੀਤੇ ਹਨ। ਸਾਮਾਜਿਕ ਮੁਦੇ ਅਤੇ ਸੱਭਿਆਚਾਰ ਦੇ ਹਰੇਕ ਰੰਗ ਨੂੰ ਪੇਸ਼ ਕਰਕੇ ਬਲਵੀਰ ਸ਼ੇਰਪੁਰੀ ਨੇ ਪੰਜਾਬ ਦੇ ਪਹਿਲੀ ਕਤਾਰ ਦੇ ਕਲਾਕਾਰਾਂ ਵਿਚ ਸ਼ਮੂਲੀਅਤ ਕੀਤੀ ਹੈ। ਨਸ਼ਿਆਂ ਦਾ ਕਹਿਰ,ਪੰਜ ਪਾਣੀ, ਮਨੁੱਖਤਾ ਦੀ ਸੇਵਾ ਅਤੇ ਵਾਤਾਵਰਨ ਪ੍ਰੇਮੀ ਸੰਤ ਬਾਬਾ ਬਲਬੀਰ ਸਿੰਘ ਜੀ ਨਾਲ ਕੀਤੇ ਵਾਤਾਵਰਨ ਅਤੇ ਪਵਿੱਤਰ ਕਾਲੀ ਵੇਈਂ ਗੀਤ ਨੇ ਵਿਦੇਸ਼ੀ ਧਰਤੀ ਤੇ ਵਸਦੇ ਪੰਜਾਬੀਆਂ ਵਿੱਚ ਵੀ ਮਾਣ ਪ੍ਰਾਪਤ ਕੀਤਾ ਹੈ। ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਬਲਵੀਰ ਸ਼ੇਰਪੁਰੀ ਨੇ ਦੱਸਿਆ ਪੰਜਾਬ ਦੇ ਨਾਮਵਰ ਗਾਇਕਾਂ, ਨਿਰਮਲ ਸਿੱਧੂ , ਪਾਲ਼ੀ ਦੇਤਵਾਲੀਆ , ਬੂਟਾ ਮੁਹੰਮਦ , ਸੁਖਵਿੰਦਰ ਸੁੱਖੀ,ਪੇਜੀ ਸ਼ਾਹਕੋਟੀ , ਰਣਜੀਤ ਮਣੀ ਜੀ, ਅਸ਼ੋਕ ਗਿੱਲ , ਪਰਮਜੀਤ ਸੰਨੀ ਜੀ ਅਤੇ ਕਈ ਪ੍ਰਸਿੱਧ ਲੇਖਕਾਂ ਜਿਵੇਂ ਅਸ਼ੋਕ ਭੌਰਾ ਸਾਹਿਬ, ਸੇਵਾ ਸਿੰਘ ਨੌਰਥ ਅਲਬੇਲ ਬਰਾੜ ਸਾਹਿਬ ਅਤੇ ਦਲਵਿੰਦਰ ਦਿਆਲਪੁਰੀ ਵੱਲੋਂ ‘ਕੋਕਾ, ਗੀਤ ਨੂੰ ਰਿਲੀਜ ਕਰਕੇ ਬਹੁਤ ਵੱਡਾ ਯੋਗਦਾਨ ਅਤੇ ਮਾਣ ਬਖਸ਼ਿਆ ਗਿਆ ਹੈ। ਹਰੀ ਅਮਿਤ ਦੇ ਮਿਊਜ਼ਿਕ ਨਾਲ ਸ਼ਿੰਗਾਰੇ ਟਰੈਕ ਸਰੋਤਿਆ ਦੀ ਪਸੰਦ ਤੇ ਖਰੇ ਉਤਰੇ ਹਨ। ਵੀਡੀਓ ਡਾਇਰੈਕਟਰ ਕੁਲਦੀਪ ਸਿੰਘ ਅਤੇ ਕੈਮਰਾਮੈਨ ਗੁਰਜੀਤ ਖੋਖਰ ਦੀ ਅਨਥੱਕ ਮਿਹਨਤ ਸੱਚ ਮੁੱਚ ਨਵਾ ਰੰਗ ਲੈ ਆਈ ਹੈ। ਦੋਨਾਂ ਰਿਕਾਰਡ, ਜੀ ਮਿਊਜ਼ਿਕ ਅਤੇ ਸਿਵਰੰਜਨੀ ਰਿਕਾਰਡ ਕੰਪਨੀ ਵੱਲੋਂ ਅਗਲੇ ਪ੍ਰਜੈਕਟਾ ਦੀ ਤਿਆਰੀ ਜ਼ੋਰ ਨਾਲ ਚਲ ਰਹੀ ਹੈ।ਸਾਬੀ ਚੀਨੀਆਂ ਅਤੇ ਬਲਵੀਰ ਸ਼ੇਰਪੁਰੀ ਦੀ ਟੀਮ ਤੋਂ ਭਵਿੱਖ ਵਿੱਚ ਸਰੋਤਿਆ ਨੂੰ ਹੋਰ ਵੀ ਬਹੁਤ ਆਸਾਂ ਹਨ।