in

ਖਾਲਸਾ ਸਾਜਨਾ ਦਿਵਸ ਸਮਾਗਮ ਦੌਰਾਨ ਖਾਲਸਾਈ ਰੰਗ ਵਿਚ ਰੰਗਿਆ ਗਿਆ ਕੈਨਬਰਾ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਸਵਾਰੀ
ਸਿਡਨੀ ਵਾਸੀ ਪੰਥਕ ਵਿੱਦਵਾਨ ਗਿਆਨੀ ਸੰਤੋਖ ਸਿੰਘ ਜੀ ਪੰਜ ਪਿਆਰੇ ਸਾਹਿਬਾਨ ਨੂੰ, ਗੁਰੂ ਘਰ ਵੱਲੋਂ
ਸਿਰੋਪੇ ਪ੍ਰਦਾਨ ਕਰਕੇ ਸਨਮਾਨਤ ਕਰ ਰਹੇ ਹਨ।
ਕੀਰਤਨ ਅਤੇ ਹੋਰਸਰਗਰਮੀਆਂ ਵਿਚ ਭਗ ਲੈਣ ਵਾਲੇ ਬੱਚਿਆਂ ਨੂੰ ਸਨਮਾਨਤ ਕਰਨ ਸਮੇ।
ਦਰਬਾਰ ਹਾਲ ਵਿਚ ਕਵੀਸ਼ਰੀ ਜਥਾ ਅਤੇ ਸੰਗਤ

ਕੈਨਬਰਾ (ਆਸਟ੍ਰੇਲੀਆ) (ਸਰਬਜੀਤ ਸਿੰਘ) – ਆਸਟ੍ਰੇਲੀਆ ਦੀ ਰਾਜਧਾਨੀ ਕੈਨਬਰਾ ਵਿਚ ਖਾਲਸਾ ਸਾਜਨਾ ਦਿਵਸ ਸਬੰਧੀ ਸਮਾਗਮ, 9 ਅਪ੍ਰੈਲ ਗੁਰਬਾਣੀ ਕੰਠ ਮੁਕਾਬਲਿਆਂ ਤੋਂ ਸ਼ੁਰੂ ਹੋਏ ਅਤੇ 24 ਅਪ੍ਰੈਲ ਨੂੰ ਅੰਮ੍ਰਿਤ ਸੰਚਾਰ ਨਾਲ਼ ਸਮਾਪਤ ਹੋਏ। ਦਸਤਾਰ ਵਰਕਸ਼ਾਪ, ਦਸਤਾਰ ਮੁਕਾਬਲੇ ਤੇ ਲੰਬੇ ਸਮੇ ਤੋਂ ਲਗਾਈਆਂ ਜਾ ਰਹੀਆਂ ਕੀਰਤਨ ਕਲਾਸਾਂ ਤੋਂ ਬਾਅਦ, ਬੱਚਿਆਂ ਨੇ ਸਟੇਜ ਤੋਂ ਆਪ ਇਕ ਗਰੁੱਪ ਦੇ ਰੂਪ ਵਿਚ ਸ਼ਬਦ ਗਾਇਨ ਕਰਕੇ, ਸੰਗਤ ਨੂੰ ਕੀਲ ਲਿਆ। ਇਸ ਕੀਰਤਨ ਵਿਚ ਵੱਡੀ ਗਿਣਤੀ ਵਿੱਚ ਬੱਚਿਆ ਨੇ ਹਿੱਸਾ ਲਿਆ।
ਵੈਸਾਖੀ ਵਾਲੇ ਦਿਨ ਨਿਸ਼ਾਨ ਸਾਹਿਬ ਦੇ ਚੋਲਾ ਸਾਹਿਬ ਦੀ ਸੇਵਾ ਤੋਂ ਬਾਅਦ, ਗੁਰਦੁਆਰਾ ਸਾਹਿਬ ਜੀ ਦੀ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਸਾਹਿਬ ਲਈ, ਨਵੀ ਖਰੀਦੀ ਵੈਨ ਨੂੰ ਸੰਗਤ ਦੀ ਹਾਜਰੀ ਵਿੱਚ ਕੇਸਰੀ ਝੰਡੇ ਨਾਲ ਰਵਾਨਗੀ ਦਿੱਤੀ ਗਈ। ਉਪਰੰਤ ਦੀਵਾਨ ਹਾਲ ਵਿਚ ਸਜੇ ਦੀਵਾਨ ਵਿਚ ਭਾਈ ਪਰਮਿੰਦਰ ਸਿੰਘ ਅਤੇ ਭਾਈ ਗੁਰਦੀਪ ਸਿੰਘ ਜੀ ਦੇ ਨਿਸ਼ਕਾਮ ਰਾਗੀ ਜਥੇ ਨੇ, ਆਪਣੇ ਰਸਭਿੰਨੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਪੰਦਰਾਂ ਅਪ੍ਰੈਲ, ਸ਼ੁੱਕਰਵਾਰ ਵਾਲੇ ਦਿਨ, ਅੰਮ੍ਰਿਤ ਵੇਲੇ ਆਸਾ ਦੀ ਵਾਰ ਦੇ ਕੀਰਤਨ ਤੋਂ ਬਾਅਦ, ਸ੍ਰੀ ਆਖੰਡ ਪਾਠ ਸਾਹਿਬ ਆਰੰਭ ਹੋਏ ਜੋ ਸੰਗਤ ਨੇ ਰਲ਼ ਮਿਲ਼ ਕੇ ਆਪ ਕੀਤੇ। ਗੁਰਦੁਆਰਾ ਸਾਹਿਬ ਕਮੇਟੀ ਦੇ ਪ੍ਰਧਾਨ ਸਤਨਾਮ ਸਿੰਘ ਦਬੜੀਖਾਨਾ ਨੇ ਦੱਸਿਆ ਕਿ, ਹਫਤਾਵਾਰੀ ਸਮਾਗਮਾਂ ਦੇ ਅਖੀਰਲੇ ਦਿਨ ਭਾਈ ਗੁਰਜੰਟ ਸਿੰਘ ਬੈਕਾਂ ਦੇ ਕਵੀਸ਼ਰੀ ਜਥੇ ਨੇ ਵਾਰਾਂ ਗਾ ਕੇ ਨਿਹਾਲ ਕੀਤਾ। ਸਿਡਨੀ ਤੋਂ ਆਈ ਗਤਕਾ ਟੀਮ ਨੇ ਗਤਕੇ ਦੇ ਜੌਹਰ ਦਿਖਾਏ। ਕੈਨਬਰਾ ਵਿਚ ਇਹ ਸਭ ਪਹਿਲੀ ਵਾਰ ਹੋ ਰਿਹਾ ਸੀ ਤੇ ਇਹ ਇਕ ਵੱਖਰਾ ਖਾਲਸਾਈ ਜਾਹੋ ਜਲਾਲ ਸੀ। ਸਰਦਾਰ ਦਬੜੀਖਾਨਾ ਨੇ ਪ੍ਰਬੰਧਾਂ ਦੀ ਦੇਖ ਰੇਖ ਨਾਲ ਆਪ ਵੀ ਗਤਕੇ ਦੇ ਜੌਹਰ ਦਿਖਾਏ। ਸਾਰੇ ਸਮਾਗਮਾਂ ਸਮੇ ਲੰਗਰ ਦੀ ਸੇਵਾ ਗੁਰਦੁਆਰਾ ਕਮੇਟੀ ਦੇ ਮੀਤ ਪ੍ਰਧਾਨ ਹਰਵਿੰਦਰ ਸਿੰਘ ਰੰਧਾਵਾ ਨੇ ਸੁਚੱਜਤਾ ਸਹਿਤ ਨਿਭਾਈ। ਬਾਹਰੀ ਸਜਾਵਟ ਤੇ ਹੋਰ ਪ੍ਰਬੰਧ ਸੈਕਟਰੀ ਗੁਰਅੰਮ੍ਰਿਤ ਸਿੰਘ ਢਿੱਲੋਂ ਜੀ ਦੀ ਦੇਖ ਰੇਖ ਵਿਚ ਹੋਏ।
ਸਾਰਾ ਸਮਾਗਮ ਤਕਰੀਬਨ ਤਿੰਨ ਹਫਤੇ ਤੱਕ ਚੱਲਿਆ। ਅਖੀਰਲੇ ਹਫਤੇ ਪੰਜ ਪਿਆਰਿਆਂ ਵੱਲੋਂ ਅੰਮ੍ਰਿਤ ਸੰਚਾਰ ਕੀਤਾ  ਗਿਆ। 21 ਪ੍ਰਾਣੀਆਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਪੰਜ ਪਿਆਰਿਆਂ ਦੇ ਆਗੂ ਸਿੰਘ ਮੈਲਬਰਨ ਤੋਂ ਆਏ ਭਾਈ ਗੁਰਮੁਖ ਸਿੰਘ ਜੀ ਨੇ ਕਥਾ ਦੁਆਰਾ ਖਾਲਸੇ ਦੇ ਪ੍ਰਗਟ ਹੋਣ ਦੀ ਮਹਾਨਤਾ ਤੇ ਚਾਨਣਾ ਪਾਇਆ। ਜਥੇ ਵੱਲੋਂ ਹੀ ਅੰਮ੍ਰਿਤ ਅਭਿਲਾਖੀਆਂ ਵਾਸਤੇ ਕਕਾਰਾਂ ਦੀ ਸੇਵਾ ਵੀ ਕੀਤੀ ਗਈ। ਅਖੀਰਲੇ ਦਿਨ ਟਰਬਨ ਅਕੈਡਮੀ ਆਸਟ੍ਰੇਲੀਆ ਦੇ ਸਹਿਯੋਗ ਨਾਲ ਦਸਤਾਰ ਮੁਕਾਬਲੇ ਕਰਵਾਏ ਗਏ ਤੇ ਜੇਤੂ ਬੱਚਿਆਂ ਨੂੰ ਦਸਤਾਰਾਂ ਤੇ ਇਨਾਮ ਤਕਸੀਮ ਕੀਤੇ ਗਏ। ਗੁਰਦੁਆਰਾ ਕਮੇਟੀ ਦੇ ਸੈਕਟਰੀ ਗੁਰਅੰਮ੍ਰਿਤ ਸਿੰਘ ਢਿੱਲੋਂ, ਮੈਂਬਰ ਪ੍ਰਭਜੋਤ ਸਿੰਘ ਸੰਧੂ, ਜਗਜੀਤ ਸਿੰਘ ਜੱਗਾ, ਨੋਬਲਪ੍ਰੀਤ ਸਿੰਘ, ਰਮਨਪ੍ਰੀਤ ਸਿੰਘ ਆਹਲੂਵਾਲੀਆ, ਖਜਾਨਚੀ ਸ. ਮਲਕੀਤ ਸਿੰਘ ਨੇ ਸੰਗਤਾਂ ਵੱਲੋਂ ਦਿੱਤੇ ਵੱਡੇ ਸਹਿਯੋਗ ਦਾ ਧੰਨਵਾਦ ਕੀਤਾ ਗਿਆ। ਇਸ ਮਹਾਨ ਸਮਾਗਮ ਦਾ ਸੰਗਤਾਂ ਉਪਰ ਬੜਾ ਉਸਾਰੂ ਪ੍ਰਭਾਵ ਪਿਆ। ਬੱਚਿਆਂ ਨੇ ਬੜਾ ਉਤਸ਼ਾਹ ਪ੍ਰਾਪਤ ਕੀਤਾ।
ਜਿਕਰਯੋਗ ਹੈ ਕਿ ਵੈਸਾਖੀ ਸਮਾਗਮਾਂ ਵਿਚ ਭਾਗ ਲੈਣ ਵਾਸਤੇ ਆਉਣ ਵਾਲੀਆਂ ਸੰਗਤਾਂ ਦੀ ਸੇਵਾ ਵਾਸਤੇ ਮਹੀਨਾ ਪਹਿਲਾਂ ਹਲਵਾਈਆਂ ਕੋਲੋਂ ਭਾਂਤ ਭਾਂਤ ਦੀਆਂ ਮਠਿਆਈਆਂ ਤਿਆਰ ਕਰਵਾਈਆਂ ਗਈਆਂ।

ਬੈਰਗਾਮੋ : ਗੁਰੂ ਰਵਿਦਾਸ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਸਜਾਈ ਸ਼ੋਭਾ ਯਾਤਰਾ

ਸਰਵਨ ਸਿੰਘ ਦੇ ਦੇਹਾਂਤ ਤੇ ਇਟਲੀ ਦੀਆਂ ਪ੍ਰਮੁੱਖ ਸ਼ਖਸ਼ੀਅਤਾਂ ਵਲੋਂ ਦੁੱਖ ਦਾ ਪ੍ਰਗਟਾਵਾ