in

ਗੀਤਾਂ ਵਿੱਚ ਵੀ ਹੋਣ ਲੱਗੇ ਇਟਲੀ ਦੀ ਖੂਬਸੂਰਤੀ ਦੇ ਚਰਚੇ

ਮਿਲਾਨ (ਇਟਲੀ) (ਸਾਬੀ ਚੀਨੀਆ) – ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਸਮੇਤ ਦੁਨੀਆਂ ਭਰ ਦੇ ਅਮੀਰ ਲੋਕਾਂ ਨੂੰ ਇਟਲੀ ਦੀ ਖੂਬਸੂਰਤੀ ਦਾ ਗਿਆਨ ਚੰਗੀ ਤਰ੍ਹਾ ਹੋਵੇਗਾ ਸ਼ਾਇਦ ਇਸੇ ਲਈ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਨੇ ਆਪਣੇ ਵਿਆਹ ਦੀਆਂ ਰਸਮਾਂ ਲਈ ਇਟਲੀ ਨੂੰ ਚੁਣਿਆ ਸੀ ।

ਦੁਨੀਆਂ ਭਰਦੇ ਅਮੀਰ ਲੋਕਾਂ ਦੇ ਵਿਆਹ ਅਕਸਰ ਇਟਲੀ ਵਿਚ ਹੀ ਹੁੰਦੇ ਹਨ ਇਟਲੀ ਦੀ  ਖੂਬਸੂਰਤੀ ਦੇ ਰੰਗਾਂ ਨੂੰ ਪੰਜਾਬੀ ਗਾਇਕ ਗੀਤ  “ਫਰਾਜ, ਨੇ ਇਕ ਗੀਤ ਰਾਹੀ ਲੋਕਾਂ ਸਾਹਮਣੇ ਪੇਸ਼ ਕਰਕੇ  ਪੂਰੀ ਵਾਹ- ਵਾਹ ਖੱਟੀ ਹੈ ਫਰਾਜ਼ ਨੇ ਆਪਣੇ ਗੀਤ ਵਿਚ ਇਟਲੀ ਦੇ ਪਾਣੀ ਵਾਲੇ ਸ਼ਹਿਰ “ਵੈਨਿਸ, ਤੋ ਲੈਕੇ ਰੋਮ ਕਲੋਸੀਉ ਦਾ ਜਿਕਰ ਤਾ ਬਾਖੂਬੀ ਕੀਤਾ ਹੀ ਸੀ ਸਗੋ ਓੁਸਨੇ ਇਟਲੀ ਦੀ  ਮਸ਼ਹੂਰ ਗੱਡੀ ਫਰਾਰੀ ਤੋ ਲੈਕੇ ਖਾਣ ਵਾਲੇ ਨੂਡਲ ( ਪਾਸਤਾ) ਪੀਜਾ ਸਮੇਤ ਲੋਕਾਂ ਦੀ ਐਸ਼ੋ ਰਾਮ ਦੀ ਜਿੰਦਗੀ ਦਾ ਜਿਕਰ ਕਰਕੇ ਗੀਤ ਨੂੰ  ਦੁਨੀਆ ਭਰ ਵਿਚ ਵੱਸਦੇ ਸੰਗਤੀ ਪ੍ਰੇਮੀਆ ਤੱਕ ਪੁੱਜਦਾ ਕੀਤਾ ਹੈ । ਇਟਲੀ ਦੀ ਖੂਬਸੂਰਤੀ ਨੂੰ ਬਿਆਨ ਕਰਦੇ ਇਸ ਗੀਤ ਨੂੰ ਲੋਕਾਂ ਵੱਲੋ ਸ਼ੋਸ਼ਲ ਮੀਡੀਆ ਤੇ ਖੂਬ ਸੁਣਿਆ ਜਾ ਰਿਹਾ ਹੈ।

ਇਟਲੀ : 16 ਸਾਲ ਦੇ ਕਿਸ਼ੋਰਾਂ ਲਈ, COVID-19 ਟੀਕੇ ਬੁੱਕ ਕਰਨਾ ਸੰਭਵ

ਅਪ੍ਰੀਲੀਆ : ਸੰਤ ਬਾਬਾ ਪ੍ਰੇਮ ਸਿੰਘ ਨੂੰ ਸਮਰਪਿਤ ਸਮਾਗਮ 6 ਜੂਨ ਨੂੰ