in

ਗੁਰੂ ਘਰ ਦੇ ਪ੍ਰੇਮੀ ਜਰਨੈਲ ਸਿੰਘ ਮਾਹਿਲਪੁਰ ਨਹੀਂ ਰਹੇ!

ਲਵੀਨੀਓ (ਇਟਲੀ) 7 ਮਈ (ਸਾਬੀ ਚੀਨੀਆਂ) – ਗੁਰਦੁਆਰਾ ਗੋਬਿੰਦਸਰ ਸਾਹਿਬ ਲਵੀਨੀਓ ਗੁਰੂ ਘਰ ਦੇ ਪ੍ਰੇਮੀ ਅਤੇ ਸਾਬਕਾ ਕਮੇਟੀ ਮੈਂਬਰ ਭਾਈ ਜਰਨੈਲ ਸਿੰਘ ਮਾਹਿਲਪੁਰ ਅਕਾਲ ਚਲਾਣਾ ਕਰ ਗਏ ਹਨ। ਉਨ੍ਹਾਂ ਦੇ ਅਕਾਲ ਚਲਾਣੇ ਦੀ ਖਬਰ ਤੋਂ ਬਾਅਦ ਇਟਲੀ ਦੀਆਂ ਸਿੱਖ ਸੰਗਤਾਂ ਵਿੱਚ ਸੌਗ ਦਾ ਮਾਹੌਲ ਹੈ। ਉਹ ਪਿਛਲੇ ਵੀਹ ਸਾਲਾਂ ਤੋਂ ਇਟਲੀ  ਦੇ ਕਸਬਾ ਲੀਦੋ ਦੀ ਪਿੰਨੀ ਵਿੱਚ ਵਿੱਚ ਰਹਿ ਰਹੇ ਸਨ ਤੇ ਗੁਰਦੁਆਰਾ ਗੋਬਿੰਦਸਰ ਸਾਹਿਬ ਲਵੀਨੀਓ ਇਟਲੀ ਦੇ ਪ੍ਰਬੰਧਕੀ ਮੈਂਬਰ ਰਹਿਣ ਤੋਂ ਇਲਾਵਾ ਲੰਮਾ ਸਮਾਂ ਕੀਰਤਨ ਵਾਲੇ ਜਥਿਆਂ ਨਾਲ ਤਬਲਾ ਵਜਾਉਣ ਦੀਆਂ ਸੇਵਾਵਾਂ ਵੀ ਨਿਭਾਉਂਦੇ ਰਹੇ ਹਨ।
ਜਰਨੈਲ ਸਿੰਘ ਦਸੰਬਰ ਮਹੀਨੇ ਆਪਣੇ ਪਿੰਡ ਮਾਹਿਲਪੁਰ ਗਏ ਸਨ ਅਤੇ ਫਰਵਰੀ ਵਿਚ ਵਾਪਸ ਇਟਲੀ ਆਉਣਾ ਸੀ, ਸ਼ਾਇਦ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਕੁਝ ਬਿਮਾਰ ਹੋਣ ਪਿੱਛੋਂ ਉਨ੍ਹਾਂ ਨੂੰ ਆਪਣਾ ਆੱਪ੍ਰੇਸ਼ਨ ਕਰਵਾਉਣਾ ਪਿਆ। ਡਾਕਟਰਾਂ ਮੁਤਾਬਿਕ ਦਿਮਾਗੀ ਅਟੈਕ ਆਉਣ ਕਰ ਕੇ  ਉਹ 2 ਮਈ ਨੂੰ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨ। ਉਨ੍ਹਾਂ ਦੇ ਅਕਾਲ ਚਲਾਣੇ ‘ਤੇ ਇਟਲੀ ਵਿੱਚ ਵੱਸਦੀਆਂ ਸਿੱਖ ਸੰਗਤਾਂ ਵੱਲੋਂ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।

ਇਟਲੀ ਅਜੇ ਵੀ ਮਹਾਂਮਾਰੀ ਹੇਠ ਹੈ – ਆਈਐਸਐਸ ਮੁਖੀ

ਅਮਰੀਕਾ ਵਿਚ ਮੇਰੇ ਬੱਚੇ ‘ਵਧੇਰੇ ਸੁਰੱਖਿਅਤ’ – ਸੰਨੀ ਲਿਓਨ