ਵਿਚੈਂਸਾ (ਇਟਲੀ) 11 ਜਨਵਰੀ (ਪੱਤਰ ਪ੍ਰੇਰਕ) – ਵਿਚੈਂਸਾ ਨੇੜ੍ਹਲੇ ਸ਼ਹਿਰ ਤਰੀਸ਼ਨੋ ਵਿਖੇ ਰਹਿਣ ਵਾਲੇ ਨਾਨਕ ਸਿੰਘ ਚੱਠਾ ਅਤੇ ਉਨ੍ਹਾਂ ਦੀ ਪਤਨੀ ਹਰਪ੍ਰੀਤ ਕੌਰ ਚੱਠਾ ਦੇ ਘਰ ਪ੍ਰਮਾਤਮਾ ਦੁਆਰਾ ਪੁੱਤਰ ਦੀ ਦਾਤ ਬਖਸ਼ ਕੇ ਖੁਸ਼ੀਆਂ ਚ ਵਾਧਾ ਕੀਤਾ ਗਿਆ ਹੈ। ਬੱਚੇ ਦਾ ਨਾਂ ਗੁਰਦਿੱਤ ਸਿੰਘ ਚੱਠਾ ਰੱਖਿਆ ਗਿਆ ਹੈ। ਨਾਨਕ ਸਿੰਘ, ਬਟਾਲਾ ਨੇੜ੍ਹਲੇ ਪਿੰਡ, ਨਵਾਂਪਿੰਡ ਨਾਲ ਸਬੰਧਿਤ ਹਨ। ਇਸ ਖੁਸ਼ੀ ਮੌਕੇ ਨਾਨਕ ਸਿੰਘ ਅਤੇ ਸਮੂਹ ਚੱਠਾ ਪਰਿਵਾਰ ਨੂੰ ਸਾਕ, ਸਨੇਹੀਆਂ ਅਤੇ ਦੋਸਤਾਂ ਮਿੱਤਰਾਂ ਦੁਆਰਾ ਵਧਾਈਆਂ ਦੇ ਕੇ ਖੁਸ਼ੀ ਸਾਂਝੀ ਕੀਤੀ ਜਾ ਰਹੀ ਹੈ।
ਚੱਠਾ ਦੇ ਘਰ ਪ੍ਰਮਾਤਮਾ ਨੇ ਬਖਸ਼ੀ ਪੁੱਤਰ ਦੀ ਦਾਤ
