in

ਰੋਗਾਂ ਨਾਲ ਲੜਨ ਦੀ ਸ਼ਕਤੀ ਨੂੰ ਮਜ਼ਬੂਤ ਕਰਦੇ ਹਨ ਵਿਟਾਮਿਨ

ਅੱਜ ਦੇ ਮਸ਼ੀਨੀ ਯੁੱਗ ਵਿਚ ਬਹੁਤੇ ਰੋਗਾˆ ਦਾ ਕਾਰਨ ਪ੍ਰਦੂਸ਼ਣ ਹੈ, ਜੋ ਦਿਨ-ਪ੍ਰਤੀ-ਦਿਨ ਵਧਦਾ ਹੀ ਜਾ ਰਿਹਾ ਹੈ। ਪ੍ਰਦੂਸ਼ਣ ਨਾਲ ਨਿਪਟਣ ਲਈ ਸਭ ਤੋˆ ਜ਼ਰੂਰੀ ਹੈ ਸਾਡੀ ਰੋਗਾਂ ਨਾਲ ਲੜਨ ਦੀ ਸ਼ਕਤੀ ਦਾ ਮਜ਼ਬੂਤ ਹੋਣਾ, ਜੋ ਇਸ ਤੋˆ ਸਾਡੇ ਸਰੀਰ ਦੀ ਰੱਖਿਆ ਕਰ ਸਕੇ। ਪ੍ਰਦੂਸ਼ਣ ਤੋˆ ਬਚਾਅ ਲਈ ਜ਼ਰੂਰੀ ਹੈ ਵਿਟਾਮਿਨ ‘ਏ, ‘ਬੀ, ‘ਸੀਅਤੇ ਸੇਲੋਨਿਅਮ ਯੁਕਤ ਪਦਾਰਥਾˆ ਦਾ ਸੇਵਨ, ਕਿਉˆਕਿ ਇਨ੍ਹਾˆ ਵਿਚ ਕੁਝ ਅਜਿਹੇ ਐˆਟੀ-ਆਕਸੀਡੈˆਟ ਹੁੰਦੇ ਹਨ ਜੋ ਸਾਡੀ ਰੋਗਾˆ ਨਾਲ ਲੜਨ ਦੀ ਸ਼ਕਤੀ ਨੂੰ ਮਜ਼ਬੂਤ ਰੱਖਦੇ ਹਨ। ਵਿਟਾਮਿਨ ‘ਈ ਦੇ ਚੰਗੇ ਸਰੋਤ ਹਨ ਬਦਾਮ, ਸੋਇਆਬੀਨ, ਹਰੀਆˆ ਪੱਤੇਦਾਰ ਸਬਜ਼ੀਆˆ, ਮੂੰਗਫਲੀ ਆਦਿ। ਵਿਟਾਮਿਨ ‘ਏਦੇ ਚੰਗੇ ਸਰੋਤ ਹਨ ਗਾਜਰ, ਹਦਵਾਣਾ, ਪਪੀਤਾ, ਕਿਉˆਕਿ ਇਨ੍ਹਾˆ ਵਿਚ ਬੀਟਾ ਕੇਰੋਟਿਨ ਨਾਮਕ ਤੱਤ ਹੁੰਦਾ ਹੈ, ਜੋ ਹਵਾ ਪ੍ਰਦੂਸ਼ਣ ਨਾਲ ਸਾਡੇ ਫੇਫੜਿਆˆ ਦੀ ਰੱਖਿਆ ਕਰਦਾ ਹੈ। ਸਲੇਨਿਅਮ ਸਾਬਤ ਅਨਾਜ, ਚੁਕੰਦਰ, ਮਟਰ, ਟਮਾਟਰ, ਸੋਇਆਬੀਨ, ਮੱਛੀ ਆਦਿ ਵਿਚ ਹੁੰਦਾ ਹੈ। ਵਿਟਾਮਿਨ ‘ਸੀ ਤੁਹਾਡੇ ਖੂਨ ਵਿਚ ਕੋਲੈਸਟ੍ਰੋਲ ਦੇ ਪੱਧਰ ਨੂੰ ਕਾਬੂ ਕਰਦਾ ਹੈ, ਕੈˆਸਰ ਦੀ ਸੰਭਾਵਨਾ ਨੂੰ ਘੱਟ ਕਰਦਾ ਹੈ ਅਤੇ ਦਿਮਾਗ ਦੇ ਕੰਮ ਵਿਚ ਵੀ ਮਹੱਤਵਪੂਰਨ ਭੂਮਿਕਾ ਨਿਭਾਉˆਦਾ ਹੈ। ਵਿਟਾਮਿਨ ‘ਸੀਸਕਰਵੀ ਨਾਮਕ ਰੋਗ ਤੋˆ ਬਚਾਉˆਦਾ ਹੈ ਅਤੇ ਵਿਟਾਮਿਨ ‘ਸੀ ਦੀ ਕਮੀ ਹੋਣ ਨਾਲ ਵਿਅਕਤੀ ਇਸ ਰੋਗ ਦਾ ਸ਼ਿਕਾਰ ਹੋ ਸਕਦਾ ਹੈ। ਇਹੀ ਨਹੀˆ, ਵਿਟਾਮਿਨ ‘ਸੀਅੱਖਾˆ ਦੇ ਰੋਗ ਗਲੂਕੋਮਾ ਤੋˆ ਵੀ ਅੱਖਾˆ ਦਾ ਬਚਾਅ ਕਰਦਾ ਹੈ। ਵਿਟਾਮਿਨ ‘ਸੀ ਦਿਮਾਗ ਵਿਚ ਇਕ ਰਸਾਇਣ ਸੋਰਾਟੋਨਿਨ ਦੇ ਬਣਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉˆਦਾ ਹੈ ਅਤੇ ਇਸ ਰਸਾਇਣ ਦਾ ਸਬੰਧ ਸਾਡੀ ਨੀˆਦ ਨਾਲ ਹੁੰਦਾ ਹੈ। ਇਸ ਲਈ ਵਿਟਾਮਿਨ ‘ਸੀਵਾਲੇ ਖਾਧ ਪਦਾਰਥਾˆ ਦਾ ਸੇਵਨ ਕਰੋ। ਵਿਟਾਮਿਨ ‘ਸੀ ਦੇ ਚੰਗੇ ਸਰੋਤ ਹਨ ਕੱਚੇ ਫਲ, ਹਰੀਆˆ ਪੱਤੇਦਾਰ ਸਬਜ਼ੀਆˆ, ਟਮਾਟਰ, ਸ਼ਿਮਲਾ ਮਿਰਚ, ਰਸ ਵਾਲੇ ਫਲ, ਖਰਬੂਜ਼ਾ ਆਦਿ। ਸਿਗਰਟ, ਕੈਫੀਨ ਵਾਲੇ ਪਦਾਰਥਾˆ ਦਾ ਸੇਵਨ ਨਾ ਕਰੋ, ਕਿਉˆਕਿ ਇਹ ਖੂਨ ਵਿਚ ਵਿਟਾਮਿਨ ‘ਸੀ` ਨੂੰ ਨਸ਼ਟ ਕਰਦਾ ਹੈ।

ਚੱਠਾ ਦੇ ਘਰ ਪ੍ਰਮਾਤਮਾ ਨੇ ਬਖਸ਼ੀ ਪੁੱਤਰ ਦੀ ਦਾਤ

ਗੁਰੂ ਨਾਨਕ ਦੇਵ ਜੀ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਕਿਸਾਨ ਅੰਦੋਲਨ ਵਿੱਚ ਕੀਤੀ ਜਾ ਰਹੀ ਹੈ ਵੱਡਮੁੱਲੀ ਸੇਵਾ