in

ਜੈਜੀ ਬੀ ਨੇ ਗੁਰਦਾਸ ਮਾਨ ਨੂੰ ਦਿੱਤੀ ਸਲਾਹ

ਪੰਜਾਬੀ ਗਾਇਕ ਜੈਜੀ ਬੀ ਅੱਜ ਪਰਿਵਾਰ ਸਮੇਤ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ। ਇਸ ਮੌਕੇ ਉਨ੍ਹਾਂ ਪੰਜਾਬੀ ਗਾਇਕ ਗੁਰਦਾਸ ਮਾਨ ਵੱਲੋਂ ਪੰਜਾਬੀ ਭਾਸ਼ਾ ਬਾਰੇ ਦਿੱਤੇ ਵਿਵਾਦਿਤ ਬਿਆਨ ਬਾਰੇ ਕਿਹਾ ਕਿ ਉਨ੍ਹਾਂ ਨੂੰ ਤੁਰਤ ਮੁਆਫੀ ਮੰਗ ਲੈਣੀ ਚਾਹੀਦੀ ਸੀ। ਉਨ੍ਹਾਂ ਬੱਤੀ ਵਾਲੀ ਗੱਲ਼ ਉਤੇ ਕਿਹਾ ਕਿ ਇਹ ਬਹੁਤ ਮਾੜੀ ਗੱਲ ਸੀ, ਤੇ ਮੈਂ ਉਨ੍ਹਾਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਹੁਣ ਵੀ ਇਸ ਗਲਤੀ ਨੂੰ ਮੰਨ ਕੇ ਮੁਆਫੀ ਮੰਗ ਲੈਣ। ਉਨ੍ਹਾਂ ਕਿਹਾ ਕਿ ਜਦੋਂ ਬੰਦੇ ਉਤੇ ਗੱਸਾ ਭਾਰੀ ਪੈ ਜਾਂਦਾ ਹੈ ਤਾਂ ਉਹ ਕੋਈ ਗਲਤੀ ਕਰ ਬੈਠਦਾ ਹੈ। ਜੈਜੀ ਬੀ ਨੇ ਕਿਹਾ ਕਿ ਉਨ੍ਹਾਂ ਨੇ ਲੰਮਾ ਸਮਾਂ ਮਾਂ ਬੋਲੀ ਦੀ ਸੇਵਾ ਕੀਤੀ ਹੈ, ਜੇ ਉਨ੍ਹਾਂ ਕੋਲੋਂ ਕੁਝ ਗਲਤ ਬੋਲਿਆ ਗਿਆ ਸੀ ਤਾਂ ਉਨ੍ਹਾਂ ਨੂੰ ਮੁਆਫੀ ਮੰਗ ਲੈਣੀ ਚਾਹੀਦੀ ਹੈ।

ਮੋਦੀ 8 ਨਵੰਬਰ ਨੂੰ ਕਰਨਗੇ ਕਰਤਾਰਪੁਰ ਲਾਂਘੇ ਦਾ ਉਦਘਾਟਨ

ਬਾਰੀ : ਇੰਡੀਅਨ ਅੰਬੈਸੀ ਨੇ ਪਾਸਪੋਰਟ ਸਬੰਧੀ ਮੁਸ਼ਕਿਲਾਂ ਦਾ ਹੱਲ ਕੀਤਾ