in

ਤਰੇਂਨਤੀਨੋ : ਬਰਫ਼ੀਲੇ ਪਹਾੜ ਤੋਂ ਬਰਫ ਦਾ ਤੋਂਦਾ ਡਿੱਗਣ ਨਾਲ 6 ਲੋਕਾਂ ਦੀ ਮੌਤ 9 ਜ਼ਖ਼ਮੀ ਅਤੇ 20 ਤੋਂ ਵੀ ਜ਼ਿਆਦਾ ਲਾਪਤਾ

ਤਰੇਂਨਤੀਨੋ (ਇਟਲੀ) 4 ਜੁਲਾਈ (ਗੁਰਸ਼ਰਨ ਸਿੰਘ ਸੋਨੀ) – ਇਟਲੀ ਵਿੱਚ ਪਿਛਲੇ ਕੁਝ ਦਿਨਾਂ ਤੋਂ ਤਾਪਮਾਨ ਵਿੱਚ ਕਾਫੀ ਉਤਰਾਅ ਚੜ੍ਹਾਅ ਦੇਖਣ ਨੂੰ ਮਿਲ ਰਿਹਾ ਹੈ. ਇਟਲੀ ਵਿੱਚ ਜਿਉਂ ਗਰਮੀ ਦੇ ਮੌਸਮ ਵਿੱਚ ਤਾਪਮਾਨ ਵਧਣ ਕਾਰਨ ਗਰਮੀ ਦਾ ਪ੍ਰਕੋਪ ਵਧਦਾ ਹੈ, ਤੇ ਕਈ ਲੋਕ ਗਰਮੀ ਤੋਂ ਰਾਹਤ ਪਾਉਣ ਲਈ ਬਰਫ਼ੀਲੇ ਪਹਾੜੀ ਖੇਤਰਾਂ ਵੱਲ ਸੈਰ ਸਪਾਟੇ ਲਈ ਜਾਂਦੇ ਹਨ ਅਤੇ ਕਈ ਵਾਰ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ. ਅਜਿਹਾ ਹੀ ਇੱਕ ਭਿਆਨਕ ਹਾਦਸਾ ਇਟਲੀ ਦੇ ਸੂਬੇ ਤਰੇਨਤੀਨੋ ਅਤੇ ਵੇਨੇਤੋ ਦੇ ਬਾਰਡਰ ਤੇ ਪੈਂਦੇ ਪਿੰਡ ਮਾਰਮੋਲਾਦਾ ਵਿਖੇ ਵਾਪਰਿਆ, ਜਿੱਥੇ ਇੱਕ ਬਰਫ਼ੀਲੇ ਪਹਾੜ ‌ਤੋ ਬਰਫ ਦੇ ਵੱਡੇ ਟੁਕੜੇ ਦੇ ਡਿੱਗਣ ਨਾਲ 6 ਲੋਕਾਂ ਦੀ ਮੌਤ, 9 ਜ਼ਖ਼ਮੀ ਅਤੇ 20 ਤੋਂ ਵੀ ਜ਼ਿਆਦਾ ਲੋਕ ਲਾਪਤਾ ਹਨ.
ਇਟਾਲੀਅਨ ਮੀਡੀਆ ਵਿੱਚ ਛਪੀਆਂ ਰਿਪੋਰਟਾਂ ਮੁਤਾਬਕ ਇਹ ਹਾਦਸਾ ਦੁਪਹਿਰ ਕਰੀਬ 1:45 ਵਜੇ (ਸਥਾਨਕ ਸਮੇਂ ਅਨੁਸਾਰ) ਵਾਪਰਿਆ, ਜਦੋਂ ਪੁਨਤੋ ਰੌਕਾ ਗਲੇਸ਼ੀਅਰ ‘ਤੇ ਇੱਕ ਬਰਫ਼ ਦਾ ਤੋਂਦਾ ਟੁੱਟ ਗਿਆ. ਜਿਸ ਨਾਲ ਪਹਾੜ ਉੱਤੇ ਚੜ੍ਹਨ ਵਾਲੇ ਅਤੇ ਪੈਦਲ ਚੱਲਣ ਵਾਲੇ ਲੋਕ ਮੌਤ ਦੇ ਮੂੰਹ ਵਿੱਚ ਜਾ ਪਏ ਅਤੇ ਜ਼ਖ਼ਮੀ ਹੋ ਗਏ.
ਅਧਿਕਾਰੀਆਂ ਨੇ ਦੱਸਿਆ ਕਿ, ਇਲਾਕੇ ‘ਚ ਜ਼ਮੀਨ ਖਿਸਕਣ ਦਾ ਵੀ ਖਤਰਾ ਹੈ। ਇਸ ਹਾਦਸੇ ਵਿੱਚ ਜ਼ਖਮੀ ਲੋਕਾਂ ਨੂੰ ਸ਼ਹਿਰਾਂ ਦੇ ਨੇੜਲੇ ਹਸਪਤਾਲਾਂ ਵਿੱਚ ਲਿਜਾਇਆ ਗਿਆ. ਬਚਾਅਕਰਤਾ ਵੱਲੋਂ ਮ੍ਰਿਤਕਾਂ, ਜ਼ਖਮੀਆਂ ਅਤੇ ਲਾਪਤਾ ਲੋਕਾਂ ਦਾ ਪਤਾ ਲਗਾਉਣ ਵਿੱਚ ਮਦਦ ਲਈ ਹੈਲੀਕਾਪਟਰ, ਕੁੱਤਿਆਂ ਦੀਆਂ ਯੂਨਿਟਾਂ ਅਤੇ ਅਤਿ-ਆਧੁਨਿਕ ਗਲੋਬਲ ਪੋਜੀਸ਼ਨਿੰਗ ਤਕਨੀਕਾਂ ਦੀ ਵਰਤੋਂ ਕੀਤੀ ਗਈ. ਬਚਾਅ ਕਾਰਜ ਅਜੇ ਤੱਕ ਜਾਰੀ ਹਨ ਅਤੇ ਲੋਕਾਂ ਨੂੰ ਲੱਭਣ ਲਈ ਸਥਾਨਕ ਪ੍ਰਸ਼ਾਸਨ ਵੱਲੋਂ ਯਤਨ ਜਾਰੀ ਹਨ, ਤਾਂ ਜ਼ੋ ਲਾਪਤਾ ਲੋਕਾਂ ਨੂੰ ਲੱਭਿਆ ਜਾ ਸਕੇ।

ਘਰੇਲੂ ਅਤੇ ਮੌਸਮੀ ਕਾਮਿਆਂ ਲਈ ਵੀ ਇੱਕ ਵਾਰ ਦਾ ਬੋਨਸ 200 ਯੂਰੋ

ਇਟਲੀ ਤੋਂ ਭਾਰਤ ਜਾਣ ਲਈ ਏਅਰ ਲਾਈਨ ਦੀਆਂ ਟਿਕਟਾਂ ਦੇ ਅਸਮਾਨੀ ਚੜ੍ਹੇ ਭਾਅ ਬਣ ਰਹੇ ਵੱਡਾ ਰੋੜਾ