in

ਦੀਵਾਲੀ ਦੀ ਪਾਰਟੀ ਬਣ ਗਈ ਮਹਾਂਭਾਰਤ ਦਾ ਮੈਦਾਨ, ਦੋਸਤ ਨੂੰ ਉਤਾਰ ਦਿੱਤਾ ਮੌਤ ਦੇ ਘਾਟ

ਰੋਮ (ਇਟਲੀ) (ਦਲਵੀਰ ਕੈਂਥ) – ਦੀਵਾਲੀ ਜਾਂ ਬੰਦੀਛੋੜ ਦਿਵਸ ਪੂਰੀ ਦੁਨੀਆਂ ਦੇ ਭਾਰਤੀਆਂ ਨੇ ਪੂਰੇ ਜਸ਼ਨਾਂ ਨਾਲ ਮਨਾਇਆ, ਪਰ ਅਫ਼ਸੋਸ ਇਟਲੀ ਦੇ ਲਾਸੀਓ ਸੂਬੇ ਦੇ ਜਿਲ੍ਹਾ ਲਾਤੀਨਾ ਦੇ ਸ਼ਹਿਰ ਸਬਾਊਦੀਆ ਬੇਲਾਫਾਰਨੀਆਂ ਵਿਖੇ ਭਾਰਤੀ ਲੋਕਾਂ ਨੇ ਦੀਵਾਲੀ ਦੀ ਚੱਲ ਰਹੀ ਪਾਰਟੀ ਵਿੱਚ ਕਿਸੇ ਗੱਲ ਨੂੰ ਲੈ ਹੋਏ ਤਕਰਾਰ ਦੌਰਾਨ ਪੰਜਾਬੀ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਮਿਲੀ ਜਾਣਕਾਰੀ ਅਨੁਸਾਰ ਬੇਲਾਫਾਰਨੀਆਂ ਪਿੰਡ ਜਿੱਥੇ ਕਿ ਬਹੁਗਿਣਤੀ ਭਾਰਤੀ ਰਹਿੰਦੇ ਹਨ ਇੱਥੇ ਕੁਝ ਭਾਰਤੀ ਨੌਜਵਾਨਾਂ ਨੇ ਦੀਵਾਲੀ ਦੀਆਂ ਖੁਸ਼ੀਆਂ ਮਨਾਉਣ ਲਈ ਪਾਰਟੀ ਕੀਤੀ। ਜਿਸ ਵਿੱਚ ਪਿੰਡ ਦੇ ਬਾਹਰੋਂ ਵੀ ਭਾਰਤੀ ਨੌਜਵਾਨਾਂ ਨੇ ਪਾਰਟੀ ਦਾ ਆਨੰਦ ਲੈਣ ਲਈ ਆਮਦ ਕੀਤੀ। ਦੀਵਾਲੀ ਦੀ ਰਾਤ ਸਾਰਾ ਪਿੰਡ ਜਸ਼ਨ ਮਨਾ ਰਿਹਾ ਸੀ ਲੋਕ ਢੋਲ ਤੇ ਭੰਗੜੇ ਪਾ ਪਟਾਖੇ ਚਲਾ ਰਹੇ ਸਨ. ਇਸ ਦੌਰਾਨ ਬਹੁਤੀਆਂ ਚੱਲ ਰਹੀਆਂ ਪਾਰਟੀਆਂ ਵਿੱਚ ਸ਼ਰਾਬ ਤੇ ਕਬਾਬ ਦਾ ਜ਼ੋਰ ਵਧੇਰੇ ਸੀ ਤੇ ਇੱਕ ਅਜਿਹੀ ਹੀ ਪਾਰਟੀ ਵਿੱਚ ਕੁਝ ਦੋਸਤ ਜ਼ਸਨ ਮਨਾਉਂਦੇ ਮਨਾਉਂਦੇ ਕਿਸੇ ਗੱਲ ਨੂੰ ਲੈ ਆਪਸ ਵਿੱਚ ਗਰਮੋ-ਗਰਮੀ ਹੋ ਗਏ। ਪਾਰਟੀ ਵਿੱਚ ਮਾਮੂਲੀ ਤਕਰਾਰ ਤੋਂ ਗੱਲ ਸੁਰੂ ਹੋ ਕੇ ਅਜਿਹੇ ਮਹਾਂਭਾਰਤ ਦਾ ਰੂਪ ਧਾਰਨ ਕਰ ਗਈ ਕਿ ਇੱਕ ਪੰਜਾਬੀ ਉਜਾਗਰ ਸਿੰਘ (48) (ਮੋਹਾਲੀ) ਨੂੰ ਝਗੜੇ ਦੌਰਾਨ ਇੱਕ ਦੋਸਤ ਨੇ ਬਹੁਤ ਬੇਰਹਿਮੀ ਨਾਲ ਕਤਲ ਕਰ ਦਿੱਤਾ।
ਦੱਸਿਆ ਜਾ ਰਿਹਾ ਹੈ ਕਿ ਜਿਹੜੇ ਨੌਜਵਾਨਾਂ ਨੇ ਆਪਣੇ ਹੀ ਦੋਸਤ ਨੂੰ ਸਿਰ ਵਿੱਚ ਜ਼ੋਰਦਾਰ ਸੱਟ ਮਾਰ ਮੌਤ ਦੇ ਘਾਟ ਉਤਾਰ ਦਿੱਤਾ। ਉਸ ਦੀ ਲਾਸ਼ ਅਗਲੇ ਸਵੇਰ ਇਟਾਲੀਅਨ ਪੁਲਿਸ ਨੂੰ ਖੇਤਾਂ ਵਿੱਚੋਂ ਮਿਲੀ। ਘਟਨਾ ਦੀ ਜਾਣਕਾਰੀ ਮਿਲਦੇ ਇਟਲੀ ਪੁਲਿਸ ਹਰਕਤ ਵਿੱਚ ਆ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।
ਇਸ ਘਟਨਾ ਦੀ ਪੂਰੇ ਇਲਾਕੇ ਵਿੱਚ ਜਿੱਥੇ ਇਟਾਲੀਅਨ ਤੇ ਹੋਰ ਦੇਸ਼ਾਂ ਦੇ ਲੋਕਾਂ ਵਿੱਚ ਚਰਚਾ ਜ਼ੋਰਾਂ ‘ਤੇ ਹੈ, ਉੱਥੇ ਭਾਰਤੀਆਂ ਦੀਆਂ ਆਪਸੀ ਵਧ ਰਹੀਆਂ ਲੜਾਈਆਂ ਕਾਰਨ ਵਿਗੜ ਰਹੀ ਛਵੀ ਪ੍ਰਤੀ ਆਮ ਭਾਰਤੀ ਪਰਿਵਾਰ ਚਿੰਤਤ ਹਨ, ਕਿਉਂਕਿ ਇਹ ਪਿੰਡ ਕਿਸੇ ਸਮੇਂ ਲੜਾਈਆਂ ਦਾ ਗੜ੍ਹ ਮੰਨਿਆਂ ਜਾਂਦਾ ਸੀ ਤੇ ਹੁਣ ਦੁਬਾਰਾ ਇਸ ਘਟਨਾ ਨੇ ਪਿਛਲੇ ਸਾਰੇ ਕਾਂਡਾਂ ਨੂੰ ਪੁਲਿਸ ਰਿਕਾਰਡ ਵਿੱਚ ਇੱਕ ਵਾਰ ਫਿਰ ਗਰਮਾ ਦਿੱਤਾ ਹੈ। ਇਸ ਦਿਨ ਹੀ ਇੱਕ ਹੋਰ ਵਿਦੇਸ਼ੀ ਨਾਈਜ਼ੀਰੀਅਨ (30) ਦੀ ਸਰਮੋਨੇਤਾ ਇਲਾਕੇ ਵਿੱਚ ਭੇਤ ਭਰੀ ਹਾਲਤ ਵਿੱਚ ਲਾਸ਼ ਮਿਲੀ ਹੈ, ਜਿਸ ਕਾਰਨ ਪੁਲਿਸ ਕਾਫ਼ੀ ਸਖ਼ਤੀ ਨਾਲ ਇਲਾਕੇ ਵਿੱਚ ਪੁੱਛ ਪੜਤਾਲ ਕਰ ਰਹੀ ਹੈ।

ਦੀਵਾਲੀ ਅਤੇ ਬੰਦੀਛੋੜ ਦਿਵਸ ਮੌਕੇ ਇਟਲੀ ਦੇ ਗੁਰਦੁਆਰਾ ਸਾਹਿਬ ਤੇ ਮੰਦਰਾਂ ‘ਚ ਲੱਗੀਆਂ ਰੌਣਕਾਂ

Name Change / Cambio di Nome