in

ਨਕਲੀ ਫੇਸਬੁੱਕ ਅਕਾਊਂਟ ਬਣਾ ਕੇ ਧੋਖੇਬਾਜ਼ ਲੋਕ ਕਰ ਰਹੇ ਪੈਸਿਆਂ ਦੀ ਮੰਗ

ਰੋਮ (ਇਟਲੀ) (ਗੁਰਸ਼ਰਨ ਸਿੰਘ ਸੋਨੀ) – ਅਜੋਕੇ ਦੌਰ ਵਿੱਚ ਕੋਈ ਹੀ ਏਸਾ ਵਿਅਕਤੀ ਹੋਵੇਗਾ ਜੋ ਸੋਸ਼ਲ ਮੀਡੀਆ ਦੀ ਵਰਤੋਂ ਨਾ ਕਰਦਾ ਹੋਵੇ। ਸੋਸ਼ਲ ਮੀਡੀਆ ਅਕਾਊਂਟ ਜਿੱਥੇ ਮਨੁੱਖ ਲਈ ਮਨੋਰੰਜਨ, ਕਾਰੋਬਾਰੀ ਅਤੇ ਆਮ ਵਰਤੋਂ ਦਾ ਸਾਧਨ ਹੈ ਉਥੇ ਕੁੱਝ ਗ਼ਲਤ ਅਨਸਰ ਇਸ ਪਲੇਟਫਾਰਮ ਦੀ ਦੁਰਵਰਤੋਂ ਵੀ ਕਰਦੇ ਆਮ ਹੀ ਨਜ਼ਰ ਆਉਂਦੇ ਹਨ। ਬੀਤੇ ਕੁਝ ਸਮੇਂ ਤੋਂ ਸੋਸ਼ਲ ਮੀਡੀਆ ਦਾ ਪ੍ਰਸਿੱਧ ਪਲੇਟਫਾਰਮ ‘ਫੇਸਬੁੱਕ’ ਜਿੱਥੇ ਲੋਕਾਂ ਲਈ ਬਹੁਤ ਹੀ ਲਾਭਕਾਰੀ, ਲਾਹੇਵੰਦ ਅਤੇ ਮਨੋਰੰਜਨ ਦਾ ਸਾਧਨ ਸਿੱਧ ਹੋਇਆ ਹੈ, ਉਥੇ ਕੁਝ ਧੋਖੇਬਾਜ਼ ਲੋਕਾਂ ਵਲੋਂ ਇਸ ਪਲੇਟਫਾਰਮ ਦੀ ਦੁਰਵਰਤੋਂ ਵੀ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ। ਇਟਲੀ ਸਮੇਤ ਵੱਖ ਵੱਖ ਦੇਸ਼ਾਂ ਵਿੱਚ ਰੈਣ ਬਸੇਰਾ ਕਰ ਰਹੇ ਜਾਣਕਾਰਾਂ ਵਲੋਂ ਦਿੱਤੀਆਂ ਸ਼ਿਕਾਇਤਾਂ ਦੇ ਅਧਾਰ ਤੇ ਇਹ ਜਾਣਕਾਰੀ ਪ੍ਰਾਪਤ ਹੋਈ ਹੈ ਕਿ ਉਨ੍ਹਾਂ ਦਾ ਜਿਸ ਨਾਮ ਤੇ ‘ਫੇਸਬੁੱਕ’ ਅਕਾਊਂਟ ਚੱਲ ਰਿਹਾ ਹੈ ਉਸ ਨਾਮ ਦਾ ਧੋਖੇਬਾਜ਼ਾਂ ਵਲੋਂ ਇੱਕ ਹੋਰ ਫਰਜ਼ੀ ਫੇਸਬੁੱਕ ਅਕਾਊਂਟ ਬਣਾ ਕੇ ਮੁੜ ਤੋਂ ਉਨ੍ਹਾਂ ਲੋਕਾਂ ਨੂੰ ਦੋਸਤੀ ਦਾ ਸੁਨੇਹਾ ਭੇਜਿਆ ਜਾਂਦਾ ਹੈ ਅਤੇ ਬਾਅਦ ਵਿੱਚ ਮੈਸਜ਼ ਜਾ ਫਿਰ ਕਾਲ ਕਰਕੇ ਇਹ ਕਹਿ ਕੇ ਪੈਸਿਆਂ ਦੀ ਮੰਗ ਕੀਤੀ ਜਾਂਦੀ ਹੈ ਕਿ ਦੋਸਤ ਮੈਨੂੰ ਆਪਣੇ ਮਿੱਤਰ, ਜਾਂ ਕਰੀਬੀ ਰਿਸ਼ਤੇਦਾਰ ਦੇ ਲਈ ਤੁਹਾਡੀ ਮਦਦ ਦੀ ਜ਼ਰੂਰਤ ਹੈ। ਕਈ ਭੋਲੇ ਭਾਲੇ ਲੋਕ ਇਨ੍ਹਾਂ ਧੋਖੇਬਾਜ਼ਾਂ ਦਾ ਸ਼ਿਕਾਰ ਹੋ ਕੇ ਮਗਰੋਂ ਬਹੁਤ ਪਛਤਾਵਾ ਕਰਦੇ ਹਨ, ਜਦੋਂ ਇਨ੍ਹਾਂ ਨੂੰ ਕਿਸੇ ਹੋਰ ਤੋਂ ਜਾਣਕਾਰੀ ਪ੍ਰਾਪਤ ਹੁੰਦੀ ਹੈ, ਕਿਉਂਕਿ ਕਈ ਵਾਰ ਦੂਰ ਦੇ ਫੇਸਬੁੱਕ ਮਿੱਤਰ ਜੋ ਪਹਿਲਾਂ ਤੋਂ ਹੀ ਉਸ ਵਿਅਕਤੀ ਦੇ ਸੰਪਰਕ ਵਿੱਚ ਹੁੰਦਾ ਹੈ, ਉਹ ਇਸ ਧੋਖੇਬਾਜ਼ੀ ਦਾ ਪਰਦਾਫਾਸ਼ ਕਰ ਦਿੰਦਾਂ ਹੈ‌।
ਪ੍ਰੈੱਸ ਨੂੰ ਇਟਲੀ ਤੋਂ ਕੁਝ ਨਾਮਵਰ ਸ਼ਖ਼ਸੀਅਤਾਂ ਜਿਨ੍ਹਾਂ ਨੇ ਆਪਣੇ ਨਾਮ ਗੁਪਤ ਰੱਖਣ ਬਾਰੇ ਕਿਹਾ, ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ, ਇਹ ਗੋਰਖਧੰਦਾ ਚੱਲ ਤਾਂ ਕਾਫੀ ਸਮੇਂ ਤੋਂ ਰਿਹਾ ਸੀ, ਪਰ ਜਦੋਂ ਆਪਣੇ ਨਾਲ਼ ਬੀਤੀ ਤਾਂ ਫਿਰ ਇਸ ਬਾਰੇ ਪਤਾ ਲੱਗਾ। ਉਨ੍ਹਾਂ ਕਿਹਾ ਕਿ, ਫੇਸਬੁੱਕ ਕੰਪਨੀ ਨੂੰ ਇਸ ਤਰ੍ਹਾਂ ਦੇ ਧੋਖੇਬਾਜ਼ਾਂ ਦਾ ਪਰਦਾਫਾਸ਼ ਕਰਨਾ ਚਾਹੀਦਾ ਹੈ, ਕਿਉਂਕਿ ਕਈ ਵਾਰ ਬਹੁਤ ਸਾਰੇ ਸੱਜਣ ਇਨ੍ਹਾਂ ਦੀ ਮਨਘੜ੍ਹਤ ਕਹਾਣੀਆਂ ਵਿੱਚ ਆ ਕੇ ਆਪਣਾ ਨੁਕਸਾਨ ਕਰਵਾ ਬੈਠੇ ਹਨ। ਦੂਜੇ ਪਾਸੇ ਇਹ ਤਾਂ ਭਲੀਭਾਂਤ ਪਤਾ ਹੈ ਕਿ ਵਿਦੇਸ਼ਾਂ ਵਿੱਚ ਬੈਠੇ ਪ੍ਰਵਾਸੀਆਂ ਵਲੋਂ ਜਦੋਂ ਵੀ ਕੋਈ ਸੱਜਣ ਮਦਦ ਦੀ ਅਪੀਲ ਕਰਦਾ ਹੈ ਤਾਂ ਇਹ ਬਿਨ੍ਹਾਂ ਕਿਸੇ ਦੀ ਪ੍ਰਵਾਹ ਉਨ੍ਹਾਂ ਦੀ ਮਦਦ ਕਰ ਦਿੰਦੇ ਹਨ, ਕਿਉਂਕਿ ਵਿਦੇਸ਼ਾਂ ਵਿੱਚ ਬੈਠੇ ਪ੍ਰਵਾਸੀ ਹਮੇਸ਼ਾਂ ਹੀ ਦੂਜਿਆਂ ਦੀ ਮਦਦ ਲਈ ਤਿਆਰ ਰਹਿੰਦੇ ਹਨ, ਪਰ ਕਈ ਵਾਰ ਇਨ੍ਹਾਂ ਧੋਖੇਬਾਜ਼ਾਂ ਦੀ ਕਿਸਮਤ ਇਨ੍ਹਾਂ ਦਾ ਸਾਥ ਦੇ ਦਿੰਦੀ ਹੈ। ਫਿਲਹਾਲ ਇਸ ਤਰ੍ਹਾਂ ਦੀਆਂ ਮਨਘੜ੍ਹਤ ਕਹਾਣੀਆਂ ਤੋਂ ਅਤੇ ਬਿਨ੍ਹਾਂ ਕਿਸੇ ਜਾਣਕਾਰੀ ਤੇ ਕਾਰਵਾਈ ਤੋਂ ‘ ਫੇਸਬੁੱਕ ‘ ਵਰਤਣ ਵਾਲੇ ਲੋਕਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ, ਕਿਉਂਕਿ ਜਾਣੇ ਅਣਜਾਣੇ ਵਿੱਚ ਤੁਹਾਡੇ ਨਾਲ ਇਹ ਸਭ ਕੁਝ ਵੀ ਵਾਪਰ ਸਕਦਾ ਹੈ। ਫੇਸਬੁੱਕ ਅਕਾਊਂਟ ਦੀ ਕੰਪਨੀ ਨੂੰ ਇਨ੍ਹਾਂ ਲੋਕਾਂ ਤੋਂ ਬਚਣ ਦਾ ਰਸਤਾ ਵੀ ਦੇਣਾ ਚਾਹੀਦਾ ਹੈ ਤੇ ਗ਼ਲਤ ਅਕਾਊਂਟ ਬਣਨ ਤੋਂ ਰੋਕਣਾ ਵੀ ਇਨ੍ਹਾਂ ਦੀ ਜਿੰਮੇਵਾਰੀ ਬਣਦੀ ਹੈ। ਫਿਲਹਾਲ ਸੋਸ਼ਲ ਮੀਡੀਆ ਤੋਂ ਬਚ ਕੇ ਰਹਿਣ ਦੀ ਲੋੜ ਹੈ ਤਾਂ ਜੋ ਇਸ ਤਰ੍ਹਾਂ ਦੇ ਧੋਖੇਬਾਜ਼ਾਂ ਤੋਂ ਬਚਿਆ ਜਾ ਸਕੇ, ਕਿਉਂਕਿ ਆਏ ਦਿਨ ਸੋਸ਼ਲ ਮੀਡੀਆ ਦੇ ਜ਼ਰੀਏ ਕੋਈ ਨਾ ਕੋਈ ਅਣਸੁਖਾਵੀਂ ਘਟਨਾ ਸਾਹਮਣੇ ਆ ਹੀ ਜਾਂਦੀ ਹੈ।

ਲਵੀਨੀਓ ਵਿਖੇ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ 16 ਅਪ੍ਰੈਲ ਨੂੰ ਸਜਾਇਆ ਜਾਵੇਗਾ ਨਗਰ ਕੀਰਤਨ

ਨਾਮ ਦੀ ਬਦਲੀ /नाम परिवर्तन/ Name change/ Cambio di Nome