in

ਨੇਪਾਲ ਵਿਚ ਜਹਾਜ਼ ਹਾਦਸੇ ਦਾ ਸ਼ਿਕਾਰ

ਲੈਂਡਿੰਗ ਤੋਂ ਠੀਕ ਪਹਿਲਾਂ 68 ਯਾਤਰੀਆਂ ਅਤੇ ਚਾਲਕ ਦਲ ਦੇ 4 ਮੈਂਬਰਾਂ ਨੂੰ ਲੈ ਕੇ ਜਾ ਰਿਹਾ ਨੇਪਾਲ ਵਿਚ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਹਾਦਸੇ ‘ਚ ਏਅਰ ਹੋਸਟੈੱਸ ਓਸਿਨ ਆਲੇ ਦੀ ਵੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਹਾਦਸੇ ਤੋਂ ਪਹਿਲਾਂ ਓਸਿਨ ਨੇ ਜਹਾਜ਼ ਦੇ ਅੰਦਰੋਂ ਟਿਕਟੋਕ ਵੀਡੀਓ ਵੀ ਬਣਾਈ ਸੀ, ਜੋ ਹੁਣ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵੀਡੀਓ ‘ਚ ਓਸਿਨ ਕਾਫੀ ਮੁਸਕਰਾਉਂਦੇ ਹੋਏ ਨਜ਼ਰ ਆ ਰਹੀ ਹੈ। ਹਾਲਾਂਕਿ ਓਸਿਨ ਨੇ ਬਿਲਕੁਲ ਨਹੀਂ ਸੋਚਿਆ ਹੋਵੇਗਾ ਕਿ ਇਹ ਯਾਤਰਾ ਉਸ ਦੀ ਜ਼ਿੰਦਗੀ ਦੀ ਆਖਰੀ ਯਾਤਰਾ ਹੋਵੇਗੀ। ਇਸ ਹਾਦਸੇ ਵਿੱਚ ਨੇਪਾਲ ਦੀ ਮਸ਼ਹੂਰ ਲੋਕ ਗਾਇਕ ਨੀਰਾ ਛੰਤਿਆਲ ਦੀ ਵੀ ਮੌਤ ਹੋ ਗਈ ਹੈ। ਨੀਰਾ ਪੋਖਰਾ ‘ਚ ਆਯੋਜਿਤ ਇਕ ਸਮਾਰੋਹ ‘ਚ ਸ਼ਾਮਲ ਹੋਣ ਜਾ ਰਹੀ ਸੀ। ਇਕ ਮਹੀਨਾ ਪਹਿਲਾਂ ਨੀਰਾ ਨੇ ਯੂਟਿਊਬ ‘ਤੇ ਆਪਣਾ ਇਕ ਨਵਾਂ ਵੀਡੀਓ ਅਪਲੋਡ ਕੀਤਾ ਸੀ।
ਇਸ ਹਾਦਸੇ ਬਾਰੇ ਨੇਪਾਲ ਦੀ ਏਅਰਪੋਰਟ ਅਥਾਰਟੀ ਦਾ ਕਹਿਣਾ ਹੈ ਕਿ ਜਹਾਜ਼ ਹਾਦਸਾ ਮੌਸਮ ਕਾਰਨ ਨਹੀਂ ਸਗੋਂ ਤਕਨੀਕੀ ਖਰਾਬੀ ਕਾਰਨ ਹੋਇਆ ਹੈ। ਜਹਾਜ਼ ‘ਚ ਕੁੱਲ 68 ਯਾਤਰੀ ਅਤੇ ਚਾਲਕ ਦਲ ਦੇ ਚਾਰ ਮੈਂਬਰ ਸਵਾਰ ਸਨ। ਕਾਠਮੰਡੂ ਅਤੇ ਪੋਖਰਾ ਵਿਚਕਾਰ ਫਲਾਈਟ ਦਾ ਸਮਾਂ 25 ਮਿੰਟ ਹੈ। CAAN ਦੀ ਤਾਲਮੇਲ ਕਮੇਟੀ, ਖੋਜ ਅਤੇ ਬਚਾਅ ਦੇ ਇੱਕ ਅਧਿਕਾਰੀ ਨੇ ਦੱਸਿਆ, “ਹਾਦਸੇ ਵਾਲੀ ਥਾਂ ਤੋਂ ਹੁਣ ਤੱਕ 68 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ।”

WHO : ਖੰਘ ਦੀਆਂ 2 ਦਵਾਈਆਂ ਨਾਲ ਹੋ ਸਕਦੀ ਹੈ ਮੌਤ

ਮਨਪ੍ਰੀਤ ਸਿੰਘ ਬਾਦਲ ਨੇ ਕਾਂਗਰਸ ਤੋੋਂ ਦਿੱਤਾ ਅਸਤੀਫਾ