in

WHO : ਖੰਘ ਦੀਆਂ 2 ਦਵਾਈਆਂ ਨਾਲ ਹੋ ਸਕਦੀ ਹੈ ਮੌਤ

ਵਿਸ਼ਵ ਸਿਹਤ ਸੰਗਠਨ (WHO) ਨੇ ਖੰਘ ਦੇ 2 ਸੀਰਪ ਨੂੰ ਲੈ ਕੇ ਚੇਤਾਵਨੀ ਜਾਰੀ ਕੀਤੀ ਹੈ। ਡਬਲਯੂਐਚਓ ਨੇ ਨੋਇਡਾ ਸਥਿਤ ਭਾਰਤੀ ਫਾਰਮਾਸਿਊਟੀਕਲ ਕੰਪਨੀ ਮੈਰੀਅਨ ਬਾਇਓਟੈਕ ਦੇ ਖੰਘ ਦੇ ਸੀਰਪ ਨੂੰ ਲੈ ਕੇ ਚੇਤਾਵਨੀ ਦਿੱਤੀ ਹੈ ਅਤੇ ਕਿਹਾ ਹੈ ਕਿ ਮੈਰੀਅਨ ਬਾਇਓਟੈਕ ਵੱਲੋਂ ਬਣਾਏ ਗਏ ਦੋ ਖੰਘ ਦੀਆਂ ਪੀਣ ਵਾਲੀਆਂ ਦਵਾਈਆਂ ਨੂੰ ਉਜ਼ਬੇਕਿਸਤਾਨ ਵਿੱਚ ਬੱਚਿਆਂ ਲਈ ਨਹੀਂ ਵਰਤਿਆ ਜਾਣਾ ਚਾਹੀਦਾ ਹੈ। WHO ਨੇ ਇੱਕ ਚੇਤਾਵਨੀ ਜਾਰੀ ਕਰਦੇ ਹੋਏ ਕਿਹਾ ਕਿ, ਮੈਰੀਅਨ ਬਾਇਓਟੈਕ ਵੱਲੋਂ ਬਣਾਏ ਇਹ ਮੈਡੀਕਲ ਉਤਪਾਦ ਯਾਨੀ ਖੰਘ ਦੇ ਸੀਰਪ ਅਜਿਹੇ ਹਨ, ਜੋ ਗੁਣਵੱਤਾ ਦੇ ਮਾਪਦੰਡਾਂ ਜਾਂ ਵਿਸ਼ੇਸ਼ਤਾਵਾਂ ਨੂੰ ਪੂਰਾ ਕਰਨ ਵਿੱਚ ਪੂਰੀ ਤਰ੍ਹਾਂ ਅਸਫਲ ਰਹਿੰਦੇ ਹਨ।
ਨਿਊਜ਼ ਏਜੰਸੀ ਏਐਨਆਈ ਦੇ ਅਨੁਸਾਰ, ਡਬਲਯੂਐਚਓ ਨੇ ਆਪਣੀ ਵੈਬਸਾਈਟ ‘ਤੇ ਇੱਕ ਅਲਰਟ ਜਾਰੀ ਕਰਦਿਆਂ ਕਿਹਾ ਕਿ, ਇਹ ਦੋ ਮੈਡੀਕਲ ਉਤਪਾਦਾਂ ਦੇ ਘਟੀਆ ਉਤਪਾਦਾਂ ਦਾ ਹਵਾਲਾ ਦਿੰਦਾ ਹੈ। ਇਹ ਦੋ ਉਤਪਾਦ ਹਨ AMBRONOL Syrup ਅਤੇ DOK-1 Max Syrup। ਦੋਵੇਂ ਉਤਪਾਦਾਂ ਦੇ ਨਿਰਮਾਤਾ ਮੈਰੀਅਨ ਬਾਇਓਟੈਕ (MARION BIOTECH PVT. LTD) ਹਨ। ਅੱਜ ਤੱਕ ਕੰਪਨੀ ਦੇ ਨਿਰਮਾਤਾ ਨੇ WHO ਨੂੰ ਸੁਰੱਖਿਆ ਦੀ ਗਾਰੰਟੀ ਨਹੀਂ ਦਿੱਤੀ ਹੈ, ਜਿਸ ਕਾਰਨ ਇਨ੍ਹਾਂ ਉਤਪਾਦਾਂ ਦੀ ਗੁਣਵੱਤਾ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ।

ਤੇਰਾਨੋਵਾ ਵਿਖੇ ਉਤਸ਼ਾਹ ਨਾਲ ਮਨਾਇਆ ਗਿਆ ਦਸਮੇਸ਼ ਪਿਤਾ ਜੀ ਦਾ ਆਗਮਨ ਪੁਰਬ

ਨੇਪਾਲ ਵਿਚ ਜਹਾਜ਼ ਹਾਦਸੇ ਦਾ ਸ਼ਿਕਾਰ