ਕਿੰਨੇ ਵਿਅਕਤੀਆਂ ਲਈ : 5
ਸਮੱਗਰੀ :
ਪਨੀਰ : 500 ਗ੍ਰਾਮ
ਪਿਆਜ : 1
ਸ਼ਿਮਲਾ ਮਿਰਚ : 1
ਟਮਾਟਰ : 1
ਖੁੰਬਾਂ : 7-8
ਹਰਾ ਧਨੀਆ : ਬਰੀਕ ਕੱਟਿਆ ਹੋਇਆ
ਮੈਰੀਨੇਟ ਕਰਨ ਲਈ ਸਮੱਗਰੀ :
ਦਹੀਂ : 1/2 ਕੱਪ
ਲਸਣ ਦਾ ਪੇਸਟ : 1 ਚੱਮਚ
ਅਦਰਕ ਦਾ ਪੇਸਟ : 1 ਚੱਮਚ
ਤੰਦੂਰੀ ਮਸਾਲਾ : 2 ਚੱਮਚ
ਜੀਰਾ ਪਾਊਡਰ : 1 ਚੱਮਚ
ਚਾਟ ਮਸਾਲਾ : 2 ਚੱਮਚ
ਨਮਕ : ਸਵਾਦ ਅਨੁਸਾਰ
ਲਾਲ ਮਿਰਚ ਪਾਊਡਰ : ਸਵਾਦ ਅਨੁਸਾਰ
ਵਿਧੀ :
ਸਭ ਤੋਂ ਪਹਿਲਾਂ ਪਨੀਰ ਨੂੰ ਲੰਬੇ ਲੰਬੇ ਟੁਕੜਿਆਂ ਵਿਚ ਕੱਟ ਲਓ। ਸਾਰੀਆਂ ਸਬਜੀਆਂ ਨੂੰ ਵੀ ਚਕੌਰ ਟੁਕੜਿਆਂ ਵਿਚ ਕੱਟ ਲਓ। ਮੈਰੀਨੇਟ ਦੀ ਸਾਰੀ ਸਮੱਗਰੀ ਨੂੰ ਮਿਲਾ ਕੇ ਮਿਸ਼ਰਣ ਤਿਆਰ ਕਰ ਲਓ। ਸਬਜੀਆਂ ਨੂੰ ਇਸ ਮਿਸ਼ਰਣ ਵਿਚ ਪਾ ਦਿਓ। ਪਨੀਰ ਉ¤ਪਰ ਇਹ ਮਿਸ਼ਰਣ ਲਗਾ ਕੇ ਪਨੀਰ ਨੂੰ ਤਿੰਨ ਘੰਟੇ ਲਈ ਫਰਿੱਜ ਵਿਚ ਰੱਖ ਦਿਓ। ਪਨੀਰ ਅਤੇ ਸਬਜੀਆਂ ਨੂੰ ਇਲੈਕਟ੍ਰਿਕ ਤੰਦੂਰ ਦੀ ਰਾੱਡ ਵਿਚ ਲਗਾ ਕੇ ਭੁੰਨ ਲਓ। ਫਿਰ ਇਕ ਪਲੇਟ ਵਿਚ ਭੁੰਨੀਆਂ (ਰੋਸਟ) ਹੋਈਆਂ ਸਬਜੀਆਂ ਅਤੇ ਪਨੀਰ ਨੂੰ ਕੱਢ ਲਓ। ਹਰਾ ਧਨੀਆ ਅਤੇ ਨਿੰਬੂ ਦੇ ਟੁਕੜਿਆਂ ਨਾਲ ਸਜਾ ਕੇ ਗਰਮਾ ਗਰਮ ਪਨੀਰ ਟਿੱਕਾ ਹਰੀ ਚਟਨੀ ਨਾਲ ਪਰੋਸੋ।