in

ਪਾਕਿਸਤਾਨ ਨੇ 80 ਇੰਮੀਗ੍ਰੇਸ਼ਨ ਕਾਊਂਟਰ ਬਣਾਏ

ਹਰ ਰੋਜ਼ 5000 ਭਾਰਤੀ ਸ਼ਰਧਾਲੂ ਜਾ ਸਕਣਗੇ

ਪਾਕਿਸਤਾਨ ਨੇ ਗੁਰਦੁਆਰ ਦਰਬਾਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਨੂੰ ਬਿਨਾਂ ਵੀਜ਼ਾ ਆਉਣ ਦੀ ਮਨਜ਼ੂਰੀ ਦੇ ਲਈ ਕਰਤਾਰਪੁਰ ਕੋਰੀਡੋਰ ਵਿਚ 80 ਇੰਮੀਗ੍ਰੇਸ਼ਨ ਕਾਊਂਟਰ ਬਣਾਏ ਹਨ। ਇਨ੍ਹਾਂ ਕਾਊਂਟਰਾਂ ਉਤੇ ਭਾਰਤ ਤੋਂ ਪਾਕਿਸਤਾਨ ਆਉਣ ਵਾਲੇ ਸ਼ਰਧਾਲੂਆਂ ਨੂੰ ਮਨਜੂਰੀ ਮਿਲੇਗੀ। ਭਾਰਤ ਅਤੇ ਪਾਕਿਸਤਾਨ ਵਿਚਕਾਰ ਪਿਛਲੇ ਹਫਤੇ ਕਰਤਾਰਪੁਰ ਕੋਰੀਡੋਰ ਸਮਝੌਤੇ ਉਤੇ ਹਸਤਾਖਰ ਕੀਤੇ ਹਨ, ਜਿਸ ਰਾਹੀਂ ਭਾਰਤੀ ਸ਼ਰਧਾਲੂ ਬਿਨਾਂ ਵੀਜੇ ਤੋਂ ਗੁਰਦੁਆਰਾ ਦਰਬਾਰ ਸਾਹਿਬ ਆ ਸਕਣਗੇ।
ਇਸ ਸਮਝੌਤੇ ਤਹਿਤ ਭਾਰਤ ਤੋਂ ਪੰਜ ਹਜ਼ਾਰ ਸ਼ਰਧਾਲੂ ਹਰ ਰੋਜ ਆ ਸਕਣਗੇ। ਐਕਸਪ੍ਰੈਸ ਟ੍ਰਿਬਿਊਨ ਅਨੁਸਾਰ ਪਾਕਿਸਤਾਨ ਦੇ ਗ੍ਰਹਿ ਮੰਤਰਾਲੇ ਨੇ ਭਾਰਤੀ ਸ਼ਰਧਾਲੂਆਂ ਲਈ ਤਿੰਨ ਪ੍ਰਵੇਸ਼ ਦਰਵਾਜੇ ਬਣਾਏ ਹਨ। ਸ਼ਰਧਾਲੂਆਂ ਦੇ ਵਾਪਸ ਆਉਣ ਇਕ ਮਾਰਗ ਹੋਵੇਗਾ। ਰਿਪੋਰਟ ਅਨੁਸਾਰ ਸੰਘੀ ਜਾਂਚ ਏਜੰਸੀ (ਐਫਆਈਏ) ਭਾਰਤੀ ਸੀਮਾ ਸੁਰੱਖਿਆ ਬਲ ਨੂੰ ਸ਼ਰਧਾਲੂਆ ਦੀ ਯਾਤਰਾ ਤੋਂ 10 ਦਿਨ ਪਹਿਲਾ ਸੂਚੀ ਦਿੱਤੀ ਜਾਵੇਗੀ। ਇਨ੍ਹਾ ਸ਼ਰਧਾਲੂਆਂ ਨੂੰ ਗੁਰਦੁਆਰਾ ਸਾਹਿਬ ਵਿਚ ਲਿਜਾਣ ਤੋਂ ਪਹਿਲਾਂ ਪਾਸਪੋਰਟ ਸਕੈਨ ਕੀਤਾ ਜਾਵੇਗਾ।
ਜੇਕਰ ਕਿਸੇ ਸ਼ਰਧਾਲੂ ਦਾ ਪਾਸਪੋਰਟ ਬਲੈਕ ਲਿਸਟ ਵਿਚ ਹੋਇਆ ਤਾਂ ਉਸ ਨੂੰ ਆਉਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਰਿਪੋਰਟ ਦੇ ਅਨੁਸਾਰ, ਪਾਕਿਸਤਾਨ ਦੇ ਗ੍ਰਹਿ ਮੰਤਰਾਲੇ ਨੇ ਗਲਿਆਰੇ ਵਿੱਚ ਯਾਤਰਾ ਕਰਨ ਲਈ ਦੋ ਸਹਾਇਕ ਨਿਰਦੇਸ਼ਕਾਂ ਅਤੇ ਇੱਕ ਡਿਪਟੀ ਡਾਇਰੈਕਟਰ ਸਣੇ 169 ਇੰਸਪੈਕਟਰ, ਸਬ ਇੰਸਪੈਕਟਰ, ਕਾਂਸਟੇਬਲ ਅਤੇ ਮਹਿਲਾ ਕਾਂਸਟੇਬਲ ਨਿਯੁਕਤ ਕੀਤੇ ਹਨ। ਪਾਕਿਸਤਾਨੀ ਰੇਂਜਰ ਜ਼ੀਰੋ ਪੁਆਇੰਟ ‘ਤੇ ਪਹੁੰਚਣ ਤੋਂ ਬਾਅਦ ਹਰ ਸ਼ਰਧਾਲੂ ਤੋਂ 20 ਡਾਲਰ ਲਵੇਗੀ। ਕਲੀਅਰੈਂਸ ਪ੍ਰਕਿਰਿਆ ਨੂੰ ਤੇਜ਼ ਕਰਨ ਲਈ 80 ਇਮੀਗ੍ਰੇਸ਼ਨ ਕਾਊਂਟਰ ਬਣਾਉਣ ਤੋਂ ਇਲਾਵਾ, ਦਰਬਾਰ ਸਾਹਿਬ ਤੋਂ ਚਾਰ ਕਿਲੋਮੀਟਰ ਦੂਰ, ਯਾਤਰੂਆਂ ਦੀ ਸਹੂਲਤ ਲਈ ਜ਼ੀਰੋ ਪੁਆਇੰਟ ਵਿਖੇ ਇਕ ਇਮੀਗ੍ਰੇਸ਼ਨ ਚੈਂਬਰ ਬਣਾਇਆ ਗਿਆ ਹੈ।

ਪਹਿਲੀ ਪਾਤਸ਼ਾਹੀ ਦੇ ਨਾਂ ‘ਤੇ ਕੈਨੇਡਾ ‘ਚ ਬਣੇਗੀ ਸੜਕ

ਜਰਮਨੀ ਵਿਖੇ ਟਾਈਲ ਮਿਸਤਰੀਆਂ ਦੇ ਕੰਮ ਲਈ ਤੁਰੰਤ ਸੰਪਰਕ ਕਰੋ