in

ਪੰਜਾਬੀ ਨੌਜਵਾਨ ਦੀ ਹੋਈ ਅਚਾਨਕ ਮੌਤ

ਇਟਲੀ ਦੀ ਸਮਾਜ ਸੇਵੀ ਸੰਸਥਾ ਨੇ ਡੂੰਘਾ ਦੁੱਖ ਜਤਾਇਆ

ਰੋਮ (ਇਟਲੀ) (ਗੁਰਸ਼ਰਨ ਸਿੰਘ ਸੋਨੀ) – ਇਟਲੀ ਵਿੱਚ ਪਿਛਲੇ ਦਿਨੀਂ ਹੋਈਆ ਮੌਤਾਂ ਦਾ ਦੁੱਖ ਇਟਲੀ ਵਸਦੇ ਭਾਰਤੀ ਭਾਈਚਾਰੇ ਦੇ ਦਿਲਾਂ ਤੋਂ ਅਜੇ ਘਟਿਆ ਨਹੀਂ ਸੀ ਤੇ ਹੁਣ ਬੀਤੇ ਦਿਨੀਂ ਇਟਲੀ ਦੇ ਲਾਸੀਓ ਸੂਬੇ ਦੇ ਅਧੀਨ ਆਉਂਦੇ ਸ਼ਹਿਰ ਲਵੀਨੀਓ ਵਿਖੇ ਇੱਕ ਹੋਰ ਭਾਰਤੀ (40) ਸਾਲਾ ਤਲਵਿੰਦਰ ਸਿੰਘ ਨਾਮ ਦੇ ਨੌਜਵਾਨ ਦੀ ਆਪਣੇ ਘਰ ਵਿੱਚ ਹੀ ਦਿਲ ਦੀ ਧੜਕਣ ਰੁਕ ਜਾਣ ਕਰਕੇ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ. ਮ੍ਰਿਤਕ ਪਿਛਲੇ ਲਗਭਗ 9 ਸਾਲਾਂ ਤੋਂ ਇਟਲੀ ਵਿੱਚ ਬਗੈਰ ਪੇਪਰਾਂ ਤੋਂ ਰਹਿ ਰਿਹਾ ਸੀ. ਇਸ ਸੰਬੰਧੀ ਇਟਲੀ ਦੀ ਸਮਾਜ ਸੇਵੀ ਸੰਸਥਾ ਆਸ ਦੀ ਕਿਰਨ ਦੇ ਸੇਵਾਦਾਰਾਂ ਵਲੋਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ, ਬੀਤੇ ਦਿਨੀਂ ਤਲਵਿੰਦਰ ਸਿੰਘ ਦੀ ਘਰ ਵਿੱਚ ਹੀ ਸੁੱਤੇ ਪਾਏ ਦੀ ਅਚਾਨਕ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਸੀ. ਮ੍ਰਿਤਕ ਤਲਵਿੰਦਰ ਸਿੰਘ ਪੰਜਾਬ ਦੀ ਤਹਿਸੀਲ ਖਰੜ ਅਤੇ ਜ਼ਿਲ੍ਹਾ ਰੋਪੜ ਦੇ ਪਿੰਡ ਖੇਹੜੀ ਦਾ ਰਹਿਣ ਵਾਲਾ ਸੀ. ਸੰਸਥਾ ਵਲੋਂ ਸਮੂਹ ਭਾਰਤੀ ਭਾਈਚਾਰੇ ਦੇ ਸਹਿਯੋਗ ਨਾਲ ਮ੍ਰਿਤਕ ਤਲਵਿੰਦਰ ਸਿੰਘ ਦੀ ਦੇਹ ਦਾ ਅੰਤਿਮ ਸੰਸਕਾਰ ਇਟਲੀ ਵਿੱਚ ਹੀ ਕੀਤਾ ਜਾਵੇਗਾ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਸੰਸਥਾ ਵਲੋਂ ਦੱਸਿਆ ਗਿਆ ਕਿ, ਸਾਰੀ ਕਾਗਜ਼ੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਸੰਸਕਾਰ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ, ਭਾਰਤ ਰਹਿੰਦੇ ਤਲਵਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਵੀ ਸਾਂਝਾ ਕੀਤਾ ਗਿਆ ਹੈ ਅਤੇ ਪਰਿਵਾਰ ਵਲੋਂ ਸਾਰੀ ਕਾਗਜ਼ੀ ਕਾਰਵਾਈ ਪੂਰੀ ਕਰਕੇ ਭੇਜ ਦਿੱਤੀ ਗਈ ਹੈ. ਦੂਜੇ ਪਾਸੇ ਸੰਸਥਾ ਵਲੋਂ ਇਟਲੀ ਵਿੱਚ ਬੀਤੇ ਦਿਨੀਂ ਹੋਈਆ ਮੌਤਾਂ ਤੇ ਵੀ ਡੂੰਘਾ ਦੁੱਖ ਜਤਾਇਆ ਗਿਆ ਹੈ ਅਤੇ ਵਿਛੜੀਆਂ ਰੂਹਾਂ ਦੇ ਲਈ ਪ੍ਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕੀਤੀ ਕਿ ਇਨ੍ਹਾਂ ਵਿਛੜੀਆਂ ਰੂਹਾਂ ਨੂੰ ਪ੍ਰਮਾਤਮਾ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ। ਉਨ੍ਹਾਂ ਵਲੋਂ ਇਟਲੀ ਵਿੱਚ ਆਏ ਦਿਨ ਹੋ ਰਹੀਆਂ ਭਾਰਤੀਆਂ ਦੀਆਂ ਮੌਤਾ ਤੇ ਡੂੰਘੀ ਚਿੰਤਾ ਵੀ ਜਤਾਈ ਗਈ ਹੈ।

ਇਟਲੀ : ਕਿਸਾਨ ਅੰਦੋਲਨ ਦੀ ਵਾਗਡੋਰ ਨੌਜਵਾਨਾਂ ਦੇ ਹੱਥਾਂ ਵਿਚ ਹੀ ਕਿਉ?

ਬਾਰੀ : ਭਾਈਚਾਰੇ ਵਲੋਂ ਕਿਸਾਨਾਂ ਦੇ ਹੱਕ ਵਿੱਚ ਕੀਤਾ ਗਿਆ ਰੋਸ ਪ੍ਰਦਰਸ਼ਨ