in

ਬਾਰੀ : ਭਾਈਚਾਰੇ ਵਲੋਂ ਕਿਸਾਨਾਂ ਦੇ ਹੱਕ ਵਿੱਚ ਕੀਤਾ ਗਿਆ ਰੋਸ ਪ੍ਰਦਰਸ਼ਨ

ਬਾਰੀ (ਇਟਲੀ) – ਭਾਰਤ ਦੀ ਕੇਂਦਰ ਸਰਕਾਰ ਦੁਆਰਾ ਬਣਾਏ ਖੇਤੀਬਾੜੀ ਬਿੱਲਾਂ ਦੇ ਵਿਰੋਧ ਵਿੱਚ ਜਿੱਥੇ ਭਾਰਤ ਦੀਆਂ ਕਿਸਾਨ ਮਜ਼ਦੂਰ ਜਥੇਬੰਦੀਆਂ ਰੋਸ ਪ੍ਰਦਰਸ਼ਨ ਕਰ ਰਹੀਆਂ ਹਨ,ਉੱਥੇ ਵਿਦੇਸ਼ਾਂ ਵਿੱਚ ਵਸਦਾ ਭਾਰਤੀ ਭਾਈਚਾਰਾ ਵੀ ਕਿਸਾਨਾਂ ਦੀ ਹਮਾਇਤ ਅਤੇ ਖੇਤੀਬਾੜੀ ਬਿੱਲਾਂ ਦੇ ਵਿਰੋਧ ਵਿੱਚ ਆਏ ਦਿਨ ਰੋਸ ਪ੍ਰਦਰਸ਼ਨ ਕਰ ਰਹੇ ਹਨ. ਇਸੇ ਲੜੀ ਤਹਿਤ ਇਟਲੀ ਵਿਚ ‘ਨਮਸਤੇ ਇੰਡੀਆ’ ਦੇ ਪ੍ਰਧਾਨ ਰੁਪਿੰਦਰ ਰਿੰਪੀ, ਯੂਥ ਕਲੱਬ ਦੇ ਪ੍ਰਧਾਨ ਐਮੀ ਬਸਰਾ, ਰੋਹਿਤ ਭਾਰਦਵਾਜ ਤੇ ਗੁਰੂਦਵਾਰਾ ਸਿੰਘ ਸਭਾ ਬਾਰੀ ਵਲੋ, ਤਰਨਜੀਤ ਸਿੰਘ ਮਾਨ ਅਤੇ ਹੋਰ ਸੰਗਤਾਂ ਨੇ ਧਰਨਾ ਦਿੱਤਾ. ਤਰਨਜੀਤ ਸਿੰਘ ਮਾਨ ਨੇ ਕਿਹਾ ਕਿ, ਅਸੀਂ ਸਿਰਫ ਰੋਸ ਪ੍ਰਦਰਸ਼ਨ ਨਹੀਂ ਕਰ ਰਹੇ ਬਲਕਿ ਸਾਨੂੰ ਮਾਣ ਹੈ ਆਪਣੇ ਭਰਾਵਾਂ ਤੋਂ ਜੋ ਦਿੱਲੀ ਇੰਨੀ ਠੰਡ ਵਿੱਚ ਬੈਠੇ ਪ੍ਰਦਰਸ਼ਨ ਕਰ ਰਹੇ ਹਨ, ਲੋੜ ਪੈਣ ਤੇ ਅਸੀਂ ਇੰਡੀਆ ਵੀ ਜਾਵਾਂਗੇ.

ਪੰਜਾਬੀ ਨੌਜਵਾਨ ਦੀ ਹੋਈ ਅਚਾਨਕ ਮੌਤ

ਨਿਯਮਤਕਰਣ: ਯੋਗਦਾਨ ਦੇ ਨਾਲ ਅਰਜ਼ੀ, 8 ਜਨਵਰੀ 2021 ਤੱਕ