in

ਪੰਜਾਬੀ ਮਾਂ ਬੋਲੀ ਸਤਿਕਾਰ ਸਭਾ ਵੱਲੋਂ ਕੀਤੀ ਮਿਹਨਤ ਰੰਗ ਲਿਆਉਣ ਲੱਗੀ

ਭੁੱਚੋਂ ਮੰਡੀ ਨੇੜੇ ਟੋਲ ਪਲਾਜੇ ਦੇ ਬੋਰਡ ਬਦਲਕੇ ਪੰਜਾਬੀ ਵਿੱਚ ਲਾਏ ਜਾਣ ਲੱਗੇ

ਪੰਜਾਬੀ ਮਾਂ ਬੋਲੀ ਸਤਿਕਾਰ ਸਭਾ ਵੱਲੋਂ ਪੰਜਾਬ ਵਿੱਚ ਪੰਜਾਬੀ ਮਾਂ ਬੋਲੀ ਦਾ ਸਤਿਕਾਰ ਬਹਾਲ ਕਰਵਾਉਣ ਲਈ ਸ਼ੁਰੂ ਕੀਤੀ ਗਈ ਪੋਚਾ ਮਾਰ ਮੁਹਿੰਮ ਦੀ ਮਿਹਨਤ ਰੰਗ ਲਿਆ ਰਹੀ ਹੈ। ਬਠਿੰਡਾ ਤੋਂ ਬਰਨਾਲਾ ਜਾਂਦਿਆ ਭੁੱਚੋਂ ਮੰਡੀ ਨੇੜੇ ਟੋਲ ਪਲਾਜੇ ਦੇ ਗੈਰ ਪੰਜਾਬੀ ਵਿੱਚ ਲਿਖੇ ਬੋਰਡ ਬਦਲੇ ਜਾ ਰਹੇ ਹਨ ਅਤੇ ਇਹ ਰਾਹ ਦਰਸਾਊ ਬੋਰਡ ਹੁਣ ਪੰਜਾਬੀ ਵਿੱਚ।

ਪੰਜਾਬੀ ਮਾਂ ਬੋਲੀ ਸਤਿਕਾਰ ਸਭਾ ਦੇ ਬਾਬਾ ਹਰਦੀਪ ਸਿੰਘ ਮਹਿਰਾਜ ਤੇ ਲਖਵੀਰ ਸਿੰਘ ਲੱਖਾ ਸਿਧਾਣਾ ਵੱਲੋਂ ਜਾਰੀ ਪ੍ਰੈਸ ਨੋਟ ਵਿੱਚ ਕਿਹਾ ਗਿਆ ਕਿ ਭਾਵੇਂ ਪੰਜਾਬ ਦੀਆਂ ਸੜ੍ਹਕਾਂ ’ਤੇ ਲੱਗੇ ਬੋਰਡਾਂ ’ਤੇ ਪੰਜਾਬੀ ਮਾਂ ਬੋਲੀ ਨੂੰ ਬਣਦਾ ਸਤਿਕਾਰ ਦਿੱਤਾ ਜਾ ਰਿਹਾ ਹੈ ਪਰ ਇਸ ਦੀ ਰਫ਼ਤਾਰ ਬਹੁਤ ਘੱਟ ਹੈ ਅਤੇ ਪੰਜਾਬ ਦੇ ਸਾਰੇ ਮਹਿਕਮਿਆਂ ਵਿੱਚ ਅਜੇ ਵੀ ਪੰਜਾਬੀ ਨੂੰ ਬਣਦਾ ਸਤਿਕਾਰ ਨਹੀਂ ਦਿੱਤਾ ਜਾ ਰਿਹਾ। ਉਹਨਾਂ ਕਿਹਾ ਕਿ ਬਹੁ-ਰਾਸ਼ਟਰੀ ਕੰਪਨੀਆਂ ਵੱਲੋਂ ਪੰਜਾਬੀ ਵਿੱਚ ਲਾਏ ਜਾ ਰਹੇ ਬੋਰਡਾਂ ’ਤੇ ਬਹੁਤ ਸਾਰੀਆਂ ਗਲਤੀਆਂ ਹਨ ਅਤੇ ਬਹੁਤ ਸ਼ਬਦ ਪੰਜਾਬੀ ਵਿੱਚ ਸਹੀ ਲਿਖਣ ਦੀ ਬਜਾਏ ਅੰਗਰੇਜੀ ਨੂੰ ਹੀ ਗੁਰਮੁੱਖੀ ਲਿਪੀ ਵਿੱਚ ਲਿਖਿਆ ਜਾ ਰਿਹਾ ਹੈ।

ਉਹਨਾਂ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਆਪਣੀ ਕੌਮ ਦੀ ਹੋਣੀ ਨੂੰ ਬਚਾਉਣ ਲਈ ਨਵੀਂ ਪੀੜ੍ਹੀ ਨੂੰ ਮਾਂ ਬੋਲੀ ਪੜ੍ਹਾਉਣ ਅਤੇ ਇਸ ਵਿੱਚ ਗਿਆਨ ਦਿਵਾਉਣ ਦਾ ਕੰਮ ਪਹਿਲ ਦੇ ਅਧਾਰਤ ’ਤੇ ਕੀਤਾ ਜਾਵੇ।

ਕੈਸੇ ਖੋਲ੍ਹੇ ਡੈਮਾਂ ਦੇ ਦਰ

ਪਾਕਿਸਤਾਨ ’ਚ ਬੰਧੀ ਬਣਾਈ ਗਈ ਸਿੱਖ ਲੜਕੀ ਨੂੰ ਤੁਰੰਤ ਛੱਡਿਆ ਜਾਵੇ