in

ਪੰਜਾਬ ‘ਚ ਕੋਰੋਨਾ ਅੰਕੜਾ 45 ਹਜ਼ਾਰ ਦੇ ਨੇੜੇ

ਪੰਜਾਬ ‘ਚ 1293 ਨਵੇਂ ਮਰੀਜ਼ ਰਿਪੋਰਟ ਹੋਏ ਹਨ। ਕੋਰੋਨਾ ਕਾਰਨ ਪੰਜਾਬ ‘ਚ ਹੁਣ ਤੱਕ 44577 ਲੋਕ ਪਾਜ਼ਿਟਿਵ ਪਾਏ ਗਏ ਹਨ, ਜਿੰਨਾ ਵਿੱਚੋਂ 29145 ਮਰੀਜ਼ ਠੀਕ ਹੋ ਚੁੱਕੇ, ਬਾਕੀ 14254 ਮਰੀਜ ਇਲਾਜ਼ ਅਧੀਨ ਹਨ। ਪੀੜਤ 499 ਮਰੀਜ਼ ਆਕਸੀਜਨ ਅਤੇ 55 ਮਰੀਜ਼ ਜਿੰਨਾਂ ਦੀ ਹਾਲਤ ਗੰਭੀਰ ਹੈ ਨੂੰ ਵੈਂਟੀਲੇਟਰ ਸਹਾਰੇ ਰੱਖਿਆ ਗਿਆ ਹੈ।
ਸਭ ਤੋਂ ਵੱਧ ਨਵੇਂ ਮਾਮਲੇ ਲੁਧਿਆਣਾ ਤੋਂ 175,ਮੁਹਾਲੀ 154, ਗੁਰਦਾਸਪੁਰ 149, ਪਟਿਆਲਾ 140 ਤੇ ਜਲੰਧਰ ਤੋਂ 119 ਨਵੇਂ ਪਾਜ਼ਿਟਿਵ ਮਰੀਜ਼ ਰਿਪੋਰਟ ਹੋਏ ਹਨ।
ਹੁਣ ਤੱਕ 1178 ਮਰੀਜ਼ ਦਮ ਤੋੜ ਚੁੱਕੇ ਹਨ। ਅੱਜ ਰਿਪੋਰਟ ਹੋਈਆਂ 49 ਮੌਤਾਂ ‘ਚ 5 ਪਟਿਆਲਾ, 11 ਲੁਧਿਆਣਾ, 4 ਜਲੰਧਰ, 3 ਸੰਗਰੂਰ, 2 ਫਤਿਹਗੜ੍ਹ ਸਾਹਿਬ, 1 ਮਾਨਸਾ, 1 ਗੁਰਦਾਸਪੁਰ, 5 ਅੰਮ੍ਰਿਤਸਰ, 4 ਫਰੀਦਕੋਟ, 2 ਮੋਗਾ, 1 ਬਠਿੰਡਾ, 9 ਮੁਹਾਲੀ, 1 ਪਠਾਨਕੋਟ ਤੋਂ ਰਿਪੋਰਟ ਹੋਈਆਂ ਹਨ।
ਭਾਰਤ ‘ਚ ਹੁਣ ਤੱਕ 31 ਲੱਖ, 91 ਹਜ਼ਾਰ, 977 ਲੋਕ ਕੋਰੋਨਾ ਤੋਂ ਪੀੜਿਤ ਹੋਏ ਹਨ, ਜਿੰਨਾ ਵਿੱਚੋਂ 24 ਲੱਖ, 25 ਹਜ਼ਾਰ, 641 ਮਰੀਜ਼ਾਂ ਨੇ ਇਸ ਬਿਮਾਰੀ ਨੂੰ ਮਾਤ ਦੇ ਦਿੱਤੀ ਹੈ, ਪਰ ਬਦਕਿਸਮਤੀ ਨਾਲ 58783 ਲੋਕਾਂ ਦੀ ਜਾਨ ਜਾ ਚੁੱਕੀ ਹੈ। ਹੁਣ ਤੱਕ ਦੁਨੀਆਂ ਭਰ ‘ਚ 2 ਕਰੋੜ, 38 ਲੱਖ, 71 ਹਜ਼ਾਰ, 268 ਲੋਕ ਕੋਰੋਨਾ ਤੋਂ ਪੀੜਿਤ ਹੋਏ ਹਨ, ਜਿੰਨਾ ਵਿੱਚੋਂ 1 ਕਰੋੜ, 64 ਲੱਖ, 10 ਹਜ਼ਾਰ, 123 ਮਰੀਜ਼ਾਂ ਨੇ ਇਸ ਬਿਮਾਰੀ ਨੂੰ ਮਾਤ ਦੇ ਦਿੱਤੀ ਹੈ, ਪਰ ਬਦਕਿਸਮਤੀ ਨਾਲ 8 ਲੱਖ, 18 ਹਜ਼ਾਰ, 255 ਲੋਕਾਂ ਦੀ ਜਾਨ ਜਾ ਚੁੱਕੀ ਹੈ।

ਪਤੀ ਦੇ ਪੈਸੇ ਉਤੇ ਸਿਰਫ ਪਹਿਲੀ ਪਤਨੀ ਨੂੰ ਦਾਅਵਾ ਕਰਨ ਦਾ ਹੱਕ – ਹਾਈਕੋਰਟ

ਇਟਲੀ : ਸਤੰਬਰ ਵਿਚ ਯੋਜਨਾ ਅਨੁਸਾਰ ਸਕੂਲ ਮੁੜ ਖੋਲ੍ਹਣੇ ਲਾਜ਼ਮੀ