ਰੋਮ (ਬਿਊਰੋ) – ਫਰਾਂਸ ਦੇ ਪੱਤਰਕਾਰ ਸੁਖਵੀਰ ਸਿੰਘ ਕੰਗ ਦੀ ਸਤਿਕਾਰਯੋਗ ਮਾਤਾ ਚਰਨ ਕੌਰ, ਬੀਤੇ ਦਿਨੀ ਆਪਣੇ ਸਵਾਸਾਂ ਦੀ ਪੂੰਜੀ ਨੂੰ ਪੂਰੀ ਕਰਦੇ ਹੋਏ ਗੁਰ ਚਰਨਾਂ ਵਿੱਚ ਜਾ ਬਿਰਾਜੇ ਹਨ, ਜੋ ਪਿਛਲੇ ਕਾਫੀ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ। ਉਨ੍ਹਾਂ ਦੇ ਸਦੀਵੀ ਵਿਛੋੜੇ ਨਾਲ਼ ਕੰਗ ਪਰਿਵਾਰ ਨੂੰ ਜਿਹੜਾ ਘਾਟਾ ਪਿਆ ਹੈ, ਉਹ ਕਦੇ ਵੀ ਪੂਰਾ ਨਹੀਂ ਹੋ ਸਕਦਾ। ਇਟਾਲੀਅਨ ਪੰਜਾਬੀ ਪ੍ਰੈਸ ਕਲੱਬ ਦੇ ਪ੍ਰਧਾਨ ਡਾ: ਦਲਵੀਰ ਕੈਂਥ ਅਤੇ ਸਮੂਹ ਮੈਂਬਰਾਂ ਨੇ ਪੱਤਰਕਾਰ ਸੁਖਵੀਰ ਸਿੰਘ ਕੰਗ ਦੇ ਸਤਿਕਾਰਯੋਗ ਮਾਤਾ ਦੀ ਮੌਤ ਤੇ ਗਹਿਰਾ ਦੁੱਖ ਪ੍ਰਗਟ ਕਰਦਿਆ ਕਿਹਾ ਕਿ, ਇਨਸਾਨੀ ਜੀਵਨ ਅੰਦਰ ‘ਮਾਂ’ ਦਾ ਰੁਤਬਾ ਐਨਾ ਮਹਾਨ ਤੇ ਪਵਿੱਤਰ ਹੈ, ਜੋ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ, ਇਸ ਪਵਿੱਤਰ ਨਾਮ ਅੰਦਰ ਅਨੋਖੇ ਪਿਆਰ ਦਾ ਸੋਮਾ ਸਮਾਇਆ ਹੈ। ਮਾਂ ਦੀ ਗੋਦ ਵਰਗਾ ਨਿੱਘ ਅਤੇ ਪਿਆਰ ਹੋਰ ਕਿਸੇ ਵੀ ਰਿਸ਼ਤੇ ਚੋ ਨਹੀ ਮਿਲ ਸਕਦਾ, ਇਸ ਲਈ ਮਾਪਿਆਂ ਦਾ ਵਿਛੋੜਾ ਅਸਹਿ ਹੈ। ਉਨ੍ਹਾ ਕਿਹਾ ਕਿ, ਇਸ ਦੁੱਖ ਦੀ ਘੜੀ ਵਿੱਚ ਸਾਡੀ ”ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਹੈ, ਵਿਛੜੀ ਹੋਈ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਤੇ ਪਿਛੇ ਕੰਗ ਪ੍ਰਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ।
ਪੱਤਰਕਾਰ ਸੁਖਵੀਰ ਸਿੰਘ ਕੰਗ ਦੀ ਮਾਤਾ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ
