in

ਵਿਸ਼ਵ ਚੈਂਪੀਅਨ ਬਣਨ ਤੇ ਗੁਰਦੁਆਰਾ ਸਾਹਿਬ ਅਤੇ ਨੌਜਵਾਨਾਂ ਵੱਲੋਂ ਸੰਦੀਪ ਕੁਮਾਰ ਦਾ ਸਨਮਾਨ

ਰੋਮ (ਇਟਲੀ) (ਕੈਂਥ) – ਪਿਛਲੇ ਦਿਨੀਂ ਸਲੋਵੇਨੀਆ ਦੇਸ਼ ਦੇ ਸ਼ਹਿਰ ਕੌਪਰ ਵਿਚ 2021 ਆਈ ਬੀ ਐਫ ਐਫ ਅੰਤਰਰਾਸ਼ਟਰੀ ਬਾਡੀ ਬਿਲਡਿੰਗ ਚੈਂਪੀਅਨਸ਼ਿਪ ਮੁਕਾਬਲਿਆਂ ਵਿੱਚ ਇਟਲੀ ਰਹਿੰਦੇ ਭਾਰਤੀ 25 ਸਾਲਾ ਪੰਜਾਬੀ ਨੌਜਵਾਨ ਸੰਦੀਪ ਕੁਮਾਰ ਨੇ ਵਿਸ਼ਵ ਚੈਂਪੀਅਨ ਦਾ ਖਿਤਾਬ ਜਿੱਤਿਆ ਹੈ। ਉਸਦੀ ਕੀਤੀ ਮਿਹਨਤ ਨਾਲ ਇਟਲੀ ਵਿੱਚ ਰਹਿੰਦੇ ਭਾਰਤੀ ਭਾਈਚਾਰੇ ਦਾ ਨਾਮ ਹੋਰ ਉੱਚਾ ਹੋਇਆ ਹੈ, ਜਿਸਨੂੰ ਦੇਖਦੇ ਹੋਏ ਇਟਲੀ ਦੇ ਸ਼ਹਿਰ ਬੈਰਗਾਮੋ ਦੇ ਕਸਬਾ ਕੋਰਤੇਨੋਵਾ ਦੇ ਗੁਰੂਦੁਆਰਾ ਸਿੰਘ ਸਭਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਅਤੇ ਨੌਜਵਾਨਾਂ ਵੱਲੋਂ ਇਸ ਦਾ ਵਿਸ਼ੇਸ਼ ਸਨਮਾਨ ਕੀਤਾ।ਜਿਸ ਵਿੱਚ ਨੌਜਵਾਨ ਨੂੰ ਇਸ ਦੀ ਕੀਤੀ ਮਿਹਨਤ ਲਈ ਸਿਰੋਪਾਓ ਪਾਕੇ 500 ਯੂਰੋ ਭੇਂਟ ਕੀਤੇ ਗਏ। ਇਸ ਸੰਬੰਧੀ ਗੱਲਬਾਤ ਕਰਦਿਆਂ ਗੁਰਦੁਆਰਾ ਸਿੰਘ ਸਭਾ ਸਾਹਿਬ ਕੋਰਤੇਨੋਵਾ ਦੀ ਪ੍ਰਬੰਧਕੀ ਕਮੇਟੀ ਦੇ ਮੈਂਬਰਾਂ ਨੇ ਕਿਹਾ ਕਿ ਪੰਜਾਬੀ ਨੌਜਵਾਨ ਸੰਦੀਪ ਕੁਮਾਰ ਨੇ ਸਲੋਵੇਨੀਆ ਦੇਸ਼ ਵਿਚ ਬਾਡੀ ਬਿਲਡਿੰਗ ਚੈਂਪੀਅਨਸ਼ਿਪ ਮੁਕਾਬਲਿਆਂ ਵਿੱਚ ਵਿਸ਼ਵ ਚੈਂਪੀਅਨ ਦਾ ਖਿਤਾਬ ਜਿੱਤ ਕੇ ਸਾਰੇ ਭਾਰਤੀਆਂ ਦਾ ਸਿਰ ਫਖਰ ਨਾਲ ਉੱਚਾ ਕੀਤਾ ਹੈ, ਜਿਸ ਨਾਲ ਉਮੀਦ ਪ੍ਰਗਟਾਈ ਜਾ ਰਹੀ ਆਉਣ ਵਾਲੇ ਦਿਨਾਂ ਵਿਚ ਇਟਲੀ ਵਿੱਚ ਹੋਰ ਵੀ ਭਾਰਤੀ ਨੌਜਵਾਨ ਖੇਡਾਂ ਪ੍ਰਤੀ ਆਪਣੀ ਸੰਜੀਦਗੀ ਦਿਖਾਉਣਗੇ।ਉਹਨਾਂ ਅੱਗੇ ਦੱਸਿਆ ਜੇਕਰ ਇਟਲ਼ੀ ਵਿੱਚ ਕਿਸੇ ਨੌਜੁਵਾਨ ਨੂੰ ਖੇਡਾਂ ਵਿੱਚ ਜਾਂ ਕਿਸੇ ਵੀ ਖੇਤਰ ਵਿੱਚ ਪ੍ਰਤਿਬਾ ਦਿਖਾਉਣ ਲਈ ਕਿਸੇ ਵੀ ਕਿਸਮ ਦੀ ਜਰੂਰਤ ਹੋਵੇ, ਤਾਂ ਉਹ ਗੁਰਦੁਆਰਾ ਸਿੰਘ ਸਭਾ ਸਾਹਿਬ ਕੋਰਤੇਨੋਵਾ ਬੈਰਗਾਮੋ ਦੀ ਪ੍ਰਬੰਧਕੀ ਕਮੇਟੀ ਦੇ ਮੈਂਬਰਾਂ ਨਾਲ ਸੰਪਰਕ ਕਰ ਸਕਦਾ ਹੈ।ਜਿਕਰਯੋਗ ਹੈ ਕਿ ਗੁਰਦੁਆਰਾ ਸਿੰਘ ਸਭਾ ਸਾਹਿਬ ਕੋਰਤੇਨੋਵਾ ਬੈਰਗਾਮੋ ਦੀ ਪ੍ਰਬੰਧਕੀ ਕਮੇਟੀ ਸਦਾ ਹੀ ਸਮਾਜ ਸੇਵੀ ਕਾਰਜ ਲਈ ਅਹਿਮ ਸੇਵਾ ਨਿਭਾਉਂਦੀ ਹੈ ਤੇ ਦੁਨੀਆਂ ਵਿੱਚ ਪੰਜਾਬੀਆਂ ਦਾ ਚਮਕਾਉਣ ਵਾਲੇ ਇਟਲੀ ਦੇ ਪੰਜਾਬੀਆਂ ਦੀ ਹੌਸਲਾ ਅਫਜਾਈ ਕਰਕੇ ਵਿਲੱਖਣ ਪੈੜਾਂ ਪੈ ਰਹੀ ਹੈ।ਜਿਸ ਲਈ ਸਮੂਹ ਸੇਵਾਦਾਰ ਵਧਾਈ ਦੇ ਹੱਕਦਾਰ ਹਨ।

ਪੱਤਰਕਾਰ ਸੁਖਵੀਰ ਸਿੰਘ ਕੰਗ ਦੀ ਮਾਤਾ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ

ਯੂਰੋ 2020 ਫੁੱਟਬਾਲ ਕੱਪ ਵਿੱਚ ਇਟਲੀ, ਸਪੇਨ ਨੂੰ ਹਰਾ ਕੇ ਫਾਈਨਲ ਵਿੱਚ ਹੋਇਆ ਦਾਖ਼ਲ