ਰੋਮ (ਇਟਲੀ) (ਕੈਂਥ) – ਬ੍ਰਹਮ ਗਿਆਨੀ, ਸਮਾਜ ਸੁਧਾਰਕ,ਵਿੱਦਿਆਦਾਨੀ, ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲੇ ਦੀ ਸਲਾਨਾ ਬਰਸੀ ਦੇ ਸੰਬੰਧ ਵਿਚ ਗੁਰਦੁਆਰਾ ਸਿੰਘ ਸਭਾ ਫਲੈਰੋ ਵਿਖੇ ਬਹੁਤ ਹੀ ਸਰਧਾਪੂਰਵਕ ਅਤੇ ਸਤਿਕਾਰ ਸਹਿਤ ਬਰਸੀ ਸਮਾਗਮ ਕਰਵਾਏ ਗਏ । ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਭਾਈ ਸਵਿੰਦਰ ਸਿੰਘ ਅਤੇ ਭਾਈ ਅਮਨਦੀਪ ਸਿੰਘ ਮੋਦਨਾ ਨੇ ਗੁਰਬਾਣੀ ਕੀਰਤਨ ਰਾਹੀਂ ਹਾਜਰੀ ਭਰੀ। ਇਨਾਂ ਤੋ ਬਆਦ ਗਿਆਨੀ ਸ਼ਮਸ਼ੇਰ ਸਿੰਘ ਦੇ ਕਵੀਸ਼ਰੀ ਜੱਥੇ ਨੇ ਸੰਤ ਬਾਬਾ ਪ੍ਰੇਮ ਸਿੰਘ ਜੀ ਦੇ ਜੀਵਨ ਪ੍ਰਸੰਗ ਦੇ ਇਤਿਹਾਸ ਵਾਰੇ ਸੰਗਤਾ ਨੂੰ ਸਰਵਣ ਕਰਾ ਕੇ ਕਵੀਸ਼ਰੀਵਾਂਰਾਂ ਨਾਲ ਨਿਹਾਲ ਕੀਤਾ। ਇਸ ਮੌਕੇ ਗੁਰਦੁਆਰਾ ਸਹਿਬ ਵਿਖੇ ਸੇਵਾਦਾਰਾਂ ਵਲੋਂ ਜਿਥੇ ਠੰਡੇ ਮਿੱਠੇ ਜਲ ਦੀਆ ਛਬੀਲਾਂ ਲਗਾਈਆਂ ਗਈਆ ਉਥੇ ਹੀ ਵੱਖ ਵੱਖ ਤਰ੍ਹਾਂ ਦੇ ਲੰਗਰਾਂ ਦੇ ਸਟਾਲ ਵਿਸ਼ੇਸ਼ ਤੌਰ ਤੇ ਲਾਏ। ਗੁਰੁ ਘਰ ਦੀ ਕਮੇਟੀ ਵਲੋਂ ਸੇਵਾਦਾਰਾਂ ਨੂੰ ਸਿਰੋਪਾੳ ਨਾਲ ਸਨਮਾਨਿਤ ਕੀਤਾ।
ਫਲੇਰੋ : ਸੰਤ ਬਾਬਾ ਪ੍ਰੇਮ ਸਿੰਘ ਜੀ ਦੀ ਬਰਸੀ ਦੇ ਸੰਬੰਧ ਵਿਚ ਹੋਇਆ ਸਮਾਗਮ
