in

‘ਯੂਰੋ 2020 ਫੁੱਟਬਾਲ ਕੱਪ’ ‘ਚ ਇਟਲੀ ਨੇ ਆਸਟਰੀਆ ਨੂੰ ਹਰਾ ਕੇ ਕੀਤਾ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼

ਰੋਮ (ਇਟਲੀ) (ਗੁਰਸ਼ਰਨ ਸਿੰਘ ਸੋਨੀ) – ਇਟਲੀ ਵਾਸੀਆਂ ਦੀ ਖੁਸ਼ੀ ਦਾ ਉਸ ਸਮੇਂ ਕੋਈ ਟਿਕਾਣਾ ਨਹੀਂ ਰਿਹਾ ਜਦੋਂ ਬੀਤੀ ਰਾਤ ਇਟਲੀ ਦੀ ਫੁੱਟਬਾਲ ਟੀਮ ਵਲੋਂ ਯੂਰੋ 2020 ਕੈਂਪ ਦਰਮਿਆਨ ਯੂਰਪੀਅਨ ਦੇਸ ਆਸਟਰੀਆ ਨਾਲ ਮੁਕਾਬਲਾ ਕਰਦਿਆਂ 2-1 ਨਾਲ ਆਸਟਰੀਆ ਨੂੰ ਮਾਤ ਦਿੰਦਿਆਂ ਹੋਇਆਂ ਯੂਰੋ ਕੱਪ ਦੇ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ ਹੈ।ਜਿਵੇਂ ਜਿਵੇਂ ਇਟਲੀ ਵਲੋਂ ਗੋਲ ਕੀਤੇ ਜਾ ਰਹੇ ਸਨ ਉਵੇਂ ਹੀ ਦੂਜੇ ਪਾਸੇ ਇਟਲੀ ਵਾਸੀਆਂ ਵਲੋਂ ਵੱਖ-ਵੱਖ ਢੰਗ ਤਰੀਕਿਆਂ ਨਾਲ ਜਸ਼ਨ ਮਨਾਏ ਜਾ ਰਹੇ ਸਨ ਪਰ ਜਿਵੇਂ ਕਿ ਮੈਚ ਦੀ ਸਮਾਪਤੀ ਹੋਈ ਤਾਂ ਇਟਲੀ ਵਿੱਚ ਵੱਖ-ਵੱਖ ਥਾਵਾਂ ਤੇ ਫੁੱਟਬਾਲ ਪ੍ਰੇਮੀਆਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ।
ਇਟਲੀ ਦੇ ਲਾਸੀਓ ਸੂਬੇ ਦੇ ਜ਼ਿਲ੍ਹਾ ਲਾਤੀਨਾ ਦੇ ਸ਼ਹਿਰ ਅਪ੍ਰੀਲੀਆ ਵਿਖੇ ਇਟਲੀ ਦੇ ਕੁਆਰਟਰ ਫਾਈਨਲ ਵਿੱਚ ਪਹੁੰਚਣ ਦੀ ਖੁਸ਼ੀ ਵਿੱਚ ਫੁਟਬਾਲ ਪ੍ਰੇਮੀਆਂ ਵਲੋਂ ਘਰਾਂ ਚ ਬਾਹਰ ਨਿਕਲ ਕੇ, ਗੱਡੀਆਂ ਵਿੱਚ ਸਵਾਰ ਹੋ ਕੇ ਸ਼ਹਿਰ ਦੀਆਂ ਸੜਕਾਂ ਤੇ ਜਿੱਤ ਦੇ ਜਸ਼ਨ ਮਨਾਏ ਗਏ.
ਦੱਸਣਯੋਗ ਹੈ ਕਿ ਇਟਲੀ ਦੀ ਜਿੱਤ ਯਕੀਨੀ ਬਣਾਉਣ ਲਈ ਦੇਸ਼ ਵਾਸੀਆਂ ਵੱਲੋ ਟੀਮ ਦੀ ਖੁੱਲ ਕੇ ਹੌਸਲਾ ਅਫਜਾਈ ਕੀਤੀ ਜਾ ਰਹੀ ਹੈ ਤੇ ਨਾਲ ਹੀ ਘਰਾਂ ਦੀ ਛੱਤਾਂ ਉਪੱਰ ਇਟਲੀ ਦਾ ਰਾਸ਼ਟਰੀ ਝੰਡਾ ਲਹਿਰਾਕੇ ਫੁੱਟਵਾਲ ਟੀਮ ਦੀ ਜਿੱਤ ਤਹਿ ਹੈ ਇਸ ਗੱਲ ਦਾ ਖੁਸ਼ੀ ਭਰਿਆ ਮਾਹੌਲ ਪੂਰੇ ਇਟਲੀ ਅੰਦਰ ਦੇਖਣ ਨੂੰ ਮਿਲ ਰਿਹਾ ਹੈ।ਜਿੱਤ ਦੇ ਇਸ ਜਸ਼ਨ ਪ੍ਰਤੀ ਇਟਲੀ ਦਾ ਹਰ ਆਮ ਤੇ ਖ਼ਾਸ ਸਿਆਸੀ ਤੇ ਗ਼ੈਰ ਸਿਆਸੀ ਆਗੂਆ ਵੱਲੋਂ ਟੀਮ ਤੋਂ ਡੂੰਘੀ ਆਸ ਕਰਦਿਆਂ ਵਿਸੇਸ ਮੁਬਾਰਕਬਾਦ ਦਿੱਤੀ ਜਾ ਰਹੀ ਹੈ। ਅਤੇ ਇਸ ਜਿੱਤ ਤੋਂ ਬਾਅਦ ਇਟਲੀ ਦੇ ਫੁੱਟਬਾਲ ਪ੍ਰੇਮੀਆਂ ਵਿੱਚ ਖੁਸ਼ੀ ਦੀ ਲਹਿਰ ਹੈ।

ਭਾਰਤੀ ਭਾਈਚਾਰੇ ਨੇ ਕਿਸਾਨਾਂ ਦੇ ਹੱਕ ਵਿੱਚ ਮਾਰਿਆ ਨਾਅਰਾ

ਫਲੇਰੋ : ਸੰਤ ਬਾਬਾ ਪ੍ਰੇਮ ਸਿੰਘ ਜੀ ਦੀ ਬਰਸੀ ਦੇ ਸੰਬੰਧ ਵਿਚ ਹੋਇਆ ਸਮਾਗਮ