ਰੋਮ (ਇਟਲੀ) (ਗੁਰਸ਼ਰਨ ਸਿੰਘ ਸੋਨੀ) – ਇਟਲੀ ਦੇ ਆਊਤੋਸਤਰਾਦਾ 14 (ਮੋਟਰਵੇਅ) ਫੌਜਾ ਤੇ ਚੈਰੀਨਿਓਲਾ ਇੰਡਸਟਰੀਅਲ ਜ਼ੋਨ ਦੇ ਫੌਜਾ ਸ਼ਹਿਰ ਦੇ ਨਜ਼ਦੀਕ ਪੈਂਦੇ ਟੋਲ ਪਲਾਜ਼ਾ ਕੱਲ੍ਹ ਦੁਪਹਿਰ 13:30 ਦੇ ਕਰੀਬ ਕੁੱਝ ਹਥਿਆਰਬੰਦ ਨਕਾਬਪੋਸ਼ ਲੁਟੇਰਿਆਂ ਵਲੋਂ ਬੈਂਕ ਦਾ ਕੈਸ਼ ਲੈਕੇ ਜਾ ਰਹੀ ਵੈਨ ਨੂੰ ਲੁੱਟਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਲੁਟੇਰਿਆਂ ਵੱਲੋਂ ਪੂਰੀ ਫ਼ਿਲਮੀ ਸਟਾਈਲ ਵਿੱਚ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ, ਪਰ ਲੁਟੇਰੇ ਭੱਜਣ ਵਿੱਚ ਕਾਮਯਾਬ ਹੋ ਗਏ।
ਮੀਡੀਆ ਰਿਪੋਰਟਾਂ ਅਨੁਸਾਰ ਲੁਟੇਰਿਆਂ ਨੇ ਇਸ ਵਾਰਦਾਤ ਨੂੰ ਅੰਜਾਮ ਦੇਣ ਲਈ ਤੇ ਪੁਲਿਸ ਤੋਂ ਬਚਣ ਲਈ ਤੇ ਭੱਜਣ ਤੋਂ ਪਹਿਲਾਂ ਕਈ ਗੱਡੀਆਂ ਨੂੰ ਅੱਗ ਲੱਗਾ ਦਿਤੀ ਅਤੇ ਸੜਕ ਉੱਤੇ ਤਿਕੋਨੀ ਮੂੰਹ ਵਾਲੀਆਂ ਮੇਖਾਂ ਖਿਲਾਰ ਕੇ ਜਾਲ ਵਿਛਾ ਦਿੱਤਾ ਗਿਆ ਸੀ, ਤਾਂ ਜੋ ਕੋਈ ਵੀ ਕਿਸੇ ਤਰ੍ਹਾਂ ਦੀ ਪ੍ਰਸ਼ਾਸਨਿਕ ਮਦਦ ਨਾ ਮਿਲ ਸਕੇ। ਹੁਣ ਤੱਕ ਦੀ ਨੈਸ਼ਨਲ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਲੁਟੇਰਿਆਂ ਵਲੋਂ ਅਜੇ ਤੱਕ ਲੁੱਟੀ ਰਾਸ਼ੀ ਵਾਰੇ ਕੋਈ ਪਤਾ ਨਹੀ ਲੱਗ ਸਕਿਆ। ਡਕੈਤੀ ਦੌਰਾਨ, ਕਈ ਗੋਲੀਆਂ ਚਲਾਈਆਂ ਗਈਆਂ, ਪਰ ਵਾਹਨ ‘ਤੇ ਸਵਾਰ ਸੁਰੱਖਿਆ ਗਾਰਡਾਂ, ਇੱਕ ਬੈਟੀਸਟੋਲੀ ਵੈਨ, ਨੂੰ ਕੋਈ ਸੱਟ ਨਹੀਂ ਲੱਗੀ ਤੇ ਡਕੈਤੀ ਅਸਫਲ ਰਹੀ।
ਬਹੁਤ ਸਾਰੇ ਮੀਡੀਆ ਚੈਨਲਾਂ ਤੇ ਅਖਬਾਰਾਂ ਵੱਲੋਂ ਲੁੱਟ ਦੀ ਕੋਸ਼ਿਸ਼ ਬਾਰੇ ਹੀ ਦੱਸਿਆ ਗਿਆ ਤੇ ਕੋਈ ਵੀ ਜਾਨੀ ਨੁਕਸਾਨ ਦੀ ਵੀ ਸੂਚਨਾ ਪ੍ਰਾਪਤ ਨਹੀਂ ਹੋਈ ਹੈ। ਪੁਲਿਸ ਵਲੋਂ ਸਾਰੇ ਇਲਾਕੇ ਦੀ ਘੇਰਾਬੰਦੀ ਕੀਤੀ ਹੋਈ ਹੈ ਤਾ ਕੇ ਲੁਟੇਰਿਆਂ ਦਾ ਪਤਾ ਲਗਾਇਆ ਜਾ ਸਕੇ ਤੇ ਪੁਲਿਸ ਟੋਲ ਪਲਾਜ਼ਾ ਤੇ ਮੋਟਰਵੇਅ ਤੇ ਲੱਗੇ ਹੋਏ ਸੀਸੀਟੀ ਕੈਮਰਿਆਂ ਮਦਦ ਰਾਹੀਂ ਲੁਟੇਰਿਆਂ ਨੂੰ ਫੜਨ ਦੀ ਕੋਸ਼ਿਸ਼ ਤੇ ਲੱਭਣ ਦੀ ਕੋਸ਼ਿਸ ਕਰ ਰਹੀ ਹੈ।
ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਲੁਟੇਰਿਆਂ ਵੱਲੋਂ ਮੋਟਰਵੇਅ ਉੱਤੇ ਕੈਸ਼ ਵੈਨ ਨੂੰ ਨਿਸ਼ਾਨਾ ਬਣਾਇਆ ਗਿਆ ਸੀ, ਪਰ ਇਟਲੀ ਵਿੱਚ ਇਸ ਤਰ੍ਹਾਂ ਫ਼ਿਲਮੀ ਅੰਦਾਜ਼ ਵਿੱਚ ਹੋ ਰਹੀ ਲੁੱਟਾਂ ਖੋਹਾਂ ਨੇ ਪੁਲਿਸ ਦੀ ਮੁਸਤੈਦੀ ਤੇ ਸੁਰੱਖਿਆ ਉੱਤੇ ਸਵਾਲੀਆ ਚਿੰਨ੍ਹ ਲਗਾ ਦਿੱਤਾ ਹੈ।
ਫੌਜਾ ਸ਼ਹਿਰ ਨੇੜੇ ਲੁਟੇਰਿਆਂ ਵਲੋਂ ਫ਼ਿਲਮੀ ਅੰਦਾਜ਼ ਵਿੱਚ ਕੈਸ਼ ਵੈਨ ਲੁੱਟਣ ਦੀ ਕੀਤੀ ਗਈ ਕੋਸ਼ਿਸ਼
