ਹੇਠਲੇ ਅਤੇ ਉਪਰਲੇ ਸਦਨ ਵਿਚ ਹਥਿਆਰਾਂ ਸਬੰਧੀ ਨਵਾਂ ਬਿਲ ਪਾਸ ਹੋਣ ਤੋਂ ਬਾਅਦ ਇਸ ਨੂੰ ਕਾਨੂੰਨੀ ਮਾਨਤਾ ਮਿਲ ਗਈ। ਇਸ ਬਿਲ ਵਿਚ ਸਿੱਖਾਂ ਨੂੰ ਵੱਡੀ ਅਤੇ ਛੋਟੀ ਕ੍ਰਿਪਾਨ ਰੱਖਦ ਲਈ ਵਿਸ਼ੇਸ਼ ਛੋਟ ਦਿੱਤੀ ਗਈ ਹੈ। ਇਸ ਬਿਲ ‘ਤੇ ਸੰਸਦ ਵਿਚ ਬਹਿਸ ਦੌਰਾਨ ਐਮਪੀ ਪ੍ਰੀਤ ਕੌਰ ਗਿੱਲ, ਐਮ.ਪੀ. ਤਨਮਨਜੀਤ ਢੇਸੀ, ਐਮ.ਪੀ. ਪੈਟ ਫੈਬੀਅਨ, ਐਮ.ਪੀ. ਜਿੰਮ ਆਦਿ ਨੇ ਕਿਹਾ ਸੀ ਕਿ ਸਿੱਖਾਂ ਦਾ ਕ੍ਰਿਪਾਨ ਨਾਲ ਵੱਡਾ ਨਾਤਾ ਹੈ, ਜਿਸ ਦੀ ਵੱਖ ਵੱਖ ਮੌਕਿਆਂ ‘ਤੇ ਵਰਤੋਂ ਕੀਤੀ ਜਾਂਦੀ ਹੈ। ਗ੍ਰਹਿ ਵਿਭਾਗ ਬਾਰੇ ਮੰਤਰੀ ਵਿਕਟੋਰੀਆ ਐਟਕਿਨਜ਼ ਦਾ ਧੰਨਵਾਦ ਕਰਦਿਆਂ ਸਿੱਖ ਫੈਡਰੇਸ਼ਨ ਦੇ ਚੇਅਰਮੈਨ ਭਾਈ ਅਮਰੀਕ ਸਿੰਘ ਨੇ ਕਿਹਾ ਕਿ ਸਿੱਖ ਹਿੰਸਾ ਰੋਕਣ ਲਈ ਵੀ ਹਥਿਆਰਾਂ ‘ਤੇ ਪਾਬੰਦੀ ਲਾਉਣ ਦੇ ਹਾਮੀ ਹਨ ਪਰ ਸਿੱਖਾਂ ਦਾ ਕ੍ਰਿਪਾਨ ਨਾਲ ਗਹਿਰਾ ਨਾਤਾ ਹੈ। ਸਿੱਖਾਂ ਵਲੋਂ ਵੱਖ ਵੱਖ ਮੌਕਿਆਂ ‘ਤੇ ਵੱਡੀ ਕ੍ਰਿਪਾਨ ਦੀ ਵਰਤੋਂ ਕੀਤੀ ਜਾਂਦੀ ਹੈ, ਖੁਸ਼ੀ ਹੈ ਕਿ ਸਬੰਧਤ ਮਹਿਕਮੇ ਨੇ ਸਿੱਖਾਂ ਦੀ ਇਸ ਭਾਵਨਾ ਨੂੰ ਸਮਝਦਿਆਂ ਬਿਲ ਵਿਚ ਸੋਧ ਕੀਤੀ ਹੈ। ਹਥਿਆਰਾਂ ਸਬੰਧੀ ਇਸ ਬਿਲ ‘ਤੇ ਮਹਾਰਾਣੀ ਵਲੋਂ ਦਸਤਖਤ ਕਰਨ ਤੋਂ ਬਾਅਦ ਇਸ ਨੂੰ ਕਾਨੂੰਨੀ ਦਰਜਾ ਮਿਲ ਗਿਆ ਅਤੇ ਸਿੱਖਾਂ ਨੂੰ ਹੁਣ ਵੱਡੀ ਅਤੇ ਛੋਟੀ ਕ੍ਰਿਪਾਨ ਰੱਖਣ ਦੀ ਛੋਟ ਹੈ।
फटाफट ख़बरों के लिए हमे फॉलो करें फेसबुक, ट्विटर, गूगल प्लस पर
Web Title: sikh authorized to keep KIRPAN (SIKH KNIFE) publically in the UK
Read all latest Punjab News headlines in Punjabi. Also don’t miss today’s Punjabi News.