in

ਬਲਜਾਨੋ : ਮਿ੍ਤਕ ਮਿਲੇ ਰਾਮ ਲਾਲ ਦੇ ਪਰਿਵਾਰਿਕ ਮੈਂਬਰਾਂ ਦੀ ਭਾਲ ਖਤਮ

ਮਿਲਾਨ (ਇਟਲੀ) (ਸਾਬੀ ਚੀਨੀਆ )  – ਗੁਰਦੁਆਰਾ ਸਿੰਘ ਸਭਾ ਬੋਲਜਾਨੋ ਦੇ ਪ੍ਰਧਾਨ ਭਾਈ ਰਵਿੰਦਰਜੀਤ ਸਿੰਘ, ਭਾਈ ਗੁਰਿਵੰਦਰ ਸਿੰਘ ਯੂ ਕੇ,  ਯੂਥ ਵੈਅਲਫੇਅਰ ਕਲੱਬ ਨਕੋਦਰ ਦੇ ਪ੍ਰਧਾਨ ਜਸਪ੍ਰੀਤ ਸਿੰਘ ਢਿੱਲੋ ਅਤੇ ਨਕੋਦਰ ਪੁਲਿਸ ਪ੍ਰਸ਼ਾਸ਼ਨ ਵਲੋ ਚਲਾਏ ਸਾਝੇ ਮਿਸ਼ਨ ਤੋ ਬਾਅਦ  ਇਟਲੀ ਦੇ ਸ਼ਹਿਰ ਬੁਲਜਾਨੋ ਵਿੱਚ ਮ੍ਰਿਤਕ ਪਾਏ ਗਏ 62 ਸਾਲਾ ਭਾਰਤੀ ਵਿਅਕਤੀ ਰਾਮ ਲਾਲ ਦੇ ਵਾਰਿਸਾ ਦਾ ਪਤਾ ਲੱਗ ਗਿਆ ਹੈ ਦੱਸਣਯੋਗ ਹੈ ਕਿ ਮਿ੍ਤਕ ਪਿਛਲੇ ਕਈ ਸਾਲਾ ਤੋ ਪਰਿਵਾਰਿਕ ਮੈਂਬਰਾ ਨੂੰ ਵੀ ਨਹੀ ਮਿਲਿਆ ਸੀ ਤੇ ਮੌਤ ਤੋ ਬਾਅਦ ਪਾਸਪੋਰਟ ਦੇ ਲਿਖੇ ਐਡਰਸ ਤੋ ਪਤਾ ਲੱਗਿਆ ਸੀ ਕਿ ਓੁਸਦਾ ਸਬੰਧ ਨਕੋਦਰ ਨਾਲ ਹੈ ਪਰ ਵਾਰਿਸਾ ਦਾ ਸਹੀ ਪਤਾ ਨਾ ਮਿਲਣ ਕਾਰਨ ਮ੍ਰਿਤਕ ਦੇਹ ਦੀਆਂ ਅੰਤਿਮ ਰਸਮਾਂ ਲਈ ਵੀ ਮੁਸ਼ਕਲਾ ਆ ਰਹੀਆ ਸਨ ਜਨਰਲ ਕੌਂਸਲਟ ਮਿਲਾਨ ਅਤੇ ਸਮਾਜ ਸੇਵੀ ਸੰਸਥਾਵਾਂ ਵੱਲੋ ਨਕੋਦਰ ਪੁਲਿਸ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਮ੍ਰਿਤਕ ਰਾਮ ਲਾਲ ਦੇ ਪਰਿਵਾਰਕ ਮੈਂਬਰਾਂ ਨੂੰ ਲੱਭ ਲਿਆ ਗਿਆ ਹੈ ਮ੍ਰਿਤਕ ਦੇ ਭਰਾਵਾਂ ਨੇ ਦੱਸਿਆ ਕਿ ਉਨ੍ਹਾਂ ਦਾ ਭਰਾ ਪਿਛਲੇ ਕਈ ਸਾਲਾਂ ਤੋਂ ਪੰਜਾਬ ਨਹੀਂ ਆਇਆ ਤੇ ਕਦੇ ਕਦੇ ਫੋਨ ਤੇ ਗੱਲਬਾਤ ਜ਼ਰੂਰ ਕਰ ਲੈਦਾ ਸੀ ਇੱਥੇ ਇਹ ਵੀ ਦੱਸਣਯੋਗ ਹੈ ਕਿ ਮਿ੍ਤਕ ਰਾਮ ਲਾਲ ਦੇ ਪਰਿਵਾਰ ਨੂੰ ਲੱਭਣ ਵਿਚ ਪੁਲਿਸ ਪ੍ਰਸ਼ਾਸਨ ਨਕੋਦਰ ਅਤੇ ਇਟਲੀ ਨਾਲ ਸਬੰਧਤ ਸਮਾਜ ਸੇਵੀ ਸੰਸਥਾਵਾਂ ਨੂੰ ਕਾਫੀ ਸ਼ਘਰਸ਼ ਕਰਨਾ ਪਿਆ ਹੈ ।  ਹੁਣ ਜਦ ਮ੍ਰਿਤਕ ਦੇ ਵਾਰਿਸਾਂ ਦਾ ਪਤਾ ਲੱਗ ਗਿਆ ਹੈ ਤੇ ਮਿ੍ਤਕ ਦੇਹ ਦੀਆਂ ਅੰਤਮ ਰਸਮਾਂ ਨੂੰ ਲੈ ਕੇ ਆ ਰਹੀਆਂ ਮੁਸ਼ਕਲਾਂ ਵੀ ਖਤਮ ਹੋ ਜਾਣਗੀਆ।

ਕੋਵਿਡ ਰੋਗਾਣੂਨਾਸ਼ਕ ਲਾਗ ਦੇ 8 ਮਹੀਨਿਆਂ ਬਾਅਦ ਤੱਕ ਰਹਿੰਦੇ ਹਨ?

ਇਟਲੀ : 6,946 ਨਵੇਂ ਕੋਵਿਡ-19 ਕੇਸ