ਸਮੱਗਰੀ
ਬਾਜਰਾ – ਅੱਧਾ ਕੱਪ
ਮੂੰਗ ਦਾਲ – ਅੱਧਾ ਕੱਪ
ਘੀ – 2 ਚੱਮਚ
ਜੀਰਾ – ਅੱਧਾ ਛੋਟਾ ਚੱਮਚ
ਹਿੰਗ – ਇਕ ਚੁਟਕੀ
ਹਰੀ ਮਿਰਚ – ਇਕ, ਬਾਰੀਕ ਕੱਟੀ ਹੋਈ
ਅਦਰਕ – ਪੇਸਟ, ਅੱਧਾ ਛੋਟਾ ਚੱਮਚ
ਹਲਦੀ ਪਾਊਡਰ – ਇਕ ਚੌਥਾਈ ਛੋਟਾ ਚੱਮਚ
ਨਮਕ – ਸਵਾਦਾਨੁਸਾਰ
ਵਿਧੀ :
ਮੂੰਗਦਾਲ ਨੂੰ ਚੰਗੀ ਤਰ੍ਹਾਂ ਧੋ ਲਓ। ਬਾਜਰੇ ਨੂੰ ਸਾਫ਼ ਕਰ ਕੇ, ਧੋ ਕੇ 8 – 9 ਘੰਟੇ ਲਈ ਪਾਣੀ ਵਿੱਚ ਭਿਉਂ ਕੇ ਰੱਖ ਦਿਓ। ਇਸਦੇ ਬਾਅਦ ਬਾਜਰੇ ਵਿੱਚੋਂ ਵਾਧੂ ਪਾਣੀ ਛਾਣ ਕੇ ਛਲਨੀ ਵਿੱਚ ਰੱਖ ਦਿਓ ਤਾਂਕਿ ਸਾਰਾ ਪਾਣੀ ਪੂਰੀ ਤਰ੍ਹਾਂ ਨਿਕਲ ਜਾਵੇ। ਬਾਜਰੇ ਨੂੰ ਹਲਕਾ ਜਿਹਾ ਪੀਸ (ਦਰੜ) ਲਓ। ਪੀਸੇ ਹੋਏ ਬਾਜਰੇ ਨੂੰ ਕੌਲੇ ਵਿੱਚ ਕੱਢ ਲਓ। ਕੁਕਰ ਨੂੰ ਗਰਮ ਕਰ ਕੇ ਇਸ ਵਿੱਚ ਇਕ ਚੱਮਚ ਘੀ ਪਾ ਕੇ ਗਰਮ ਕਰੋ। ਹੁਣ ਇਸ ਵਿੱਚ ਇਕ ਚੌਥਾਈ ਛੋਟਾ ਚੱਮਚ ਜੀਰਾ ਪਾਓ ਅਤੇ ਹਲਕਾ ਜਿਹਾ ਭੁੰਨ ਲਓ। ਫਿਰ ਇਸ ਵਿੱਚ ਹਿੰਗ, ਬਾਰੀਕ ਕੱਟੀ ਹਰੀ ਮਿਰਚ, ਅਦਰਕ ਦਾ ਪੇਸਟ ਅਤੇ ਹਲਦੀ ਪਾਊਡਰ ਪਾ ਕੇ ਮਸਾਲਿਆਂ ਨੂੰ ਹਲਕਾ ਜਿਹਾ ਭੁੰਨ ਲਓ। ਮਸਾਲੇ ਵਿੱਚ ਬਾਜਰਾ ਅਤੇ ਮੂੰਗ ਦਾਲ ਪਾਕੇ ਮਿਲਾ ਲਓ। ਇਕ ਮਿੰਟ ਲਈ ਲਗਾਤਾਰ ਚਲਾਉਂਦੇ ਹੋਏ ਭੁੰਨ ਲਓ।
ਹੁਣ ਇਸ ਵਿਚ 3 ਕੱਪ ਪਾਣੀ ਅਤੇ ਨਮਕ ਪਾ ਕੇ ਮਿਲਾ ਦਿਓ। ਕੁਕਰ ਦਾ ਢੱਕਣ ਲਗਾ ਕੇ ਖਿਚੜੀ ਨੂੰ ਕੁਕਰ ਵਿੱਚ ਇੱਕ ਸੀਟੀ ਆਉਣ ਤੱਕ ਪੱਕਣ ਦਿਓ। ਇਸਦੇ ਬਾਅਦ ਗੈਸ ਹੌਲੀ ਕਰਕੇ ਖਿਚੜੀ ਨੂੰ 5 ਮਿੰਟ ਹੋਰ ਪੱਕਣ ਦਿਓ।
5 ਮਿੰਟ ਬਾਅਦ ਗੈਸ ਬੰਦ ਕਰ ਦਿਓ। ਕੁਕਰ ਦਾ ਪ੍ਰੈਸ਼ਰ ਖਤਮ ਹੋਣ ਦੇ ਬਾਅਦ ਉਸਨੂੰ ਖੋਲੋ। ਖਿਚੜੀ ਬਣਕੇ ਤਿਆਰ ਹੈ, ਇਸਨੂੰ ਕੌਲੇ ਵਿੱਚ ਕੱਢ ਲਓ।
ਖਿਚੜੀ ਨੂੰ ਹੋਰ ਜਿਆਦਾ ਸਵਾਦਿਸ਼ਟ ਬਨਾਉਣ ਲਈ ਇਸ ਨੂੰ ਤੜਕਾ ਵੀ ਲਗਾ ਸਕਦੇ ਹੋ। ਤੜਕਾ ਲਗਾਉਣ ਲਈ ਇੱਕ ਪੈਨ ਵਿੱਚ 1 ਛੋਟਾ ਚੱਮਚ ਘੀ ਪਾ ਕੇ ਗਰਮ ਕਰੋ। ਹੁਣ ਇਸ ਵਿੱਚ ਜੀਰਾ ਪਾ ਕੇ ਭੁੰਨ ਲਓ, ਅਤੇ ਤਿਆਰ ਖਿਚੜੀ ਦੇ ਉੱਤੇ ਪਾਕੇ ਹਲਕਾ ਜਿਹਾ ਮਿਲਾ ਦਿਓ। ਗਰਮਾ ਗਰਮ ਖਿਚੜੀ ਨੂੰ ਦਹੀ, ਅਚਾਰ, ਚਟਨੀ ਆਦਿ ਦੇ ਨਾਲ ਪਰੋਸੋ ਅਤੇ ਖੁਦ ਵੀ ਖਾਓ।