in

ਬਾਬਾ ਰਾਮ ਚੰਦ ਯਾਦਗਾਰੀ ਟਰੱਸਟ ਯੂਰਪ ਵੱਲੋਂ ਕਾਨੀਕੋਸਾ ‘ਚ ਵਿਸਾਖੀ ਮੇਲਾ ਆਯੋਜਿਤ

ਲੱਖਾ- ਨਾਜ ਨੇ ਬਿਖੇਰੇ ਆਪਣੀ ਗਾਇਕੀ ਦੇ ਰੰਗ

ਰੋਮ (ਇਟਲੀ) (ਦਲਵੀਰ ਕੈਂਥ) – ਸਮਾਜ ਦੇ ਹਰ ਪਹਿਲੂ ਤੋਂ ਸੇਵਾ ਹਿਤ ਸਮਰਪਿਤ ਬਾਬਾ ਰਾਮ ਚੰਦ ਯਾਦਗਾਰੀ ਟਰੱਸਟ ਯੂਰਪ ਵਲੋਂ ਕਾਨੀਕੋਸਾ (ਮਾਨਤੋਵਾ) ‘ਚ ਪੰਜਾਬੀਆਂ ਦੇ ਹਰਮਨ ਪਿਆਰੇ ਤਿਉਹਾਰ ਵਿਸਾਖੀ ਨੂੰ ਸਮਰਪਿਤ ਵਿਸ਼ੇਸ਼ ਸਭਿਆਚਾਰਕ ਮੇਲੇ ਦਾ ਆਯੋਜਨ ਕੀਤਾ ਗਿਆ। ਟੇਕ ਚੰਦ ਜਗਤਪੁਰ, ਸਰਬਜੀਤ ਸਿੰਘ ਜਗਤਪੁਰ, ਜਗਦੀਸ਼ ਜਗਤਪੁਰ ਦੀ ਸਰਪ੍ਰਸਤੀ ਹੇਠ, ਮਨਜੀਤ ਕੌਰ, ਅਮਨਦੀਪ ਕੌਰ, ਕਮਲਾ ਦੇਵੀ, ਮਨਪ੍ਰੀਤ ਕੌਰ, ਕਿਰਨ ਬਾਲਾ, ਸੁਖਵਿੰਦਰ ਕੌਰ ਅਤੇ ਸੰਤੋਸ਼ ਕੁਮਾਰੀ, ਮਨਜਿੰਦਰ ਕੌਰ ਦੇ ਸਹਿਯੋਗ ਨਾਲ ਮੇਲਾ ਆਯੋਜਿਤ ਹੋਇਆ।
ਇਸ ਸਮਾਗਮ ਵਿੱਚ ਉਦਘਾਟਨ ਦੀ ਰਸਮ ਸਰਬਜੀਤ ਕੌਰ ਗੋਬਿੰਦਪੁਰੀ, ਕਿਰਨ ਬਾਲਾ ਅਤੇ ਬਲਵਿੰਦਰ ਕੌਰ ਔਜਲਾ ਨੇ ਨਿਭਾਈ। ਸਮਾਗਮ ਵਿੱਚ ਗੀਤ ਸੰਗੀਤ, ਗਿੱਧਾ, ਭੰਗੜਾ, ਜਾਗੋ, ਕੋਰੀਓਗ੍ਰਾਫੀ, ਸਕਿਟ ਅਤੇ ਹੋਰ ਸਭਿਅਕ ਰੰਗ ਦਰਸ਼ਕਾਂ ਨੂੰ ਵੇਖਣ ਨੂੰ ਮਿਲੇ। ਮੰਚ ਸੰਚਾਲਕ ਬਲਜੀਤ ਕੁਮਾਰੀ ਨੇ ਸ਼ੇਅਰੋ-ਸ਼ਾਇਰੀ ਨਾਲ ਮੇਲੇ ਦਾ ਅਗਾਜ ਕੀਤਾ।
ਉਪਰੰਤ ਪੰਜਾਬੀ ਪਹਿਰਾਵੇ ‘ਚ ਸੱਜੀਆਂ ਦਮਨਪ੍ਰੀਤ ਕੌਰ, ਹਰਸਿਮਰਤ ਕੌਰ, ਸਿਮਰਨ ਕੌਰ, ਅੰਕਿਤਾ ਨੇ ਵੱਖ ਵੱਖ ਗੀਤਾਂ ‘ਤੇ ਆਪਣੀ ਕਲਾ ਦਾ ਪ੍ਰਦਰਸ਼ਨ ਕਰ ਕੇ ਦਰਸ਼ਕਾਂ ਦੇ ਮਨ ਮੋਹੇ। ਮਨੀਸ਼ਾ ਨੇ ਰਾਜਸਥਾਨ ਲੋਕ ਨਾਚ ਕੀਤਾ। ਬਲਵਿੰਦਰ ਕੌਰ ਔਜਲਾ ਨੇ ਜਾਗੋ ਤੇ ਬੋਲੀਆਂ ਨਾਲ ਹਾਲ ਵਿੱਚ ਮੌਜੂਦ ਪੰਜਾਬਣਾਂ ਨੂੰ ਨੱਚਣ ਲਈ ਮਜਬੂਰ ਕੀਤਾ। ਉਚੇਚੇ ਤੌਰ ‘ਤੇ ਪਹੁੰਚੇ ਗਾਇਕ ਲੱਖਾ ਨਾਜ ਨੇ ਆਪਣੇ ਹਿੱਟ ਗੀਤ ਗਾ ਕੇ ਮੇਲੇ ‘ਚ ਨਿਵੇਕਲਾ ਰੰਗ ਪੇਸ਼ ਕੀਤਾ ਅਤੇ ਦੇਰ ਰਾਤ ਤੱਕ ਦਰਸ਼ਕਾਂ ਨੂੰ ਲੋਕ ਬੋਲੀਆਂ ‘ਤੇ ਨਚਾਈ ਰੱਖਿਆ।
ਇਸ ਮੌਕੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੂੰ ਵੀ ਸ਼ਰਧਾਂਜਲੀ ਭੇਂਟ ਕਰਦਿਆ ਖੜੇ ਹੋ ਕੇ ਦੋ ਮਿੰਟ ਦਾ ਮੌਨ ਧਾਰਨ ਕੀਤਾ ਗਿਆ। ਏਕਨੂਰ, ਏਕਮਜੋਤ, ਗੁਰਫਤਿਹ, ਭਵਜੀਤ,ਅਤੇ ਗੁਰਨੂਰ ਵੱਲੋਂ ਵੀ ਸਿਧੂ ਮੂਸੇਵਾਲਾ ਦੇ ਗੀਤਾ ‘ਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ‘ਤੇ ਅਲੀਸ਼ਾ ਕੌਰ, ਸਤਿਨਾਮ ਸਿੰਘ, ਚਮਨ ਲਾਲ ਸਾਹਲੋ ਅਮਰੀਕ ਲਾਲ, ਰਵਿੰਦਰ ਲਾਡੀ, ਮਨਪ੍ਰੀਤ ਕੌਰ, ਜਸਵਿੰਦਰ ਕੌਰ, ਕਿਰਨਜੀਤ ਕੌਰ, ਨਿਰਮਲ ਸਿੰਘ ਔਜਲਾ, ਹਰਬੰਸ ਲਾਲ ਸੁਲਤਾਨ ਪੁਰ ਆਦਿ ਹਾਜ਼ਰ ਸਨ।

ਇਟਲੀ ਵਿੱਚ ਬੱਸ ਡਰਾਇਵਰ ਬਣ ਮਾਪਿਆਂ ਸਮੇਤ ਭਾਰਤੀਆਂ ਦੀ ਬੱਲੇ-ਬੱਲੇ ਕਰਵਾਈ ਗੁਰਦਿਆਲ ਬਸਰਾ ਨੇ!

ਪਰਕਸ ਵੱਲੋਂ ਪੁਸਤਕ ਰਿਲੀਜ਼ ਸਮਾਗਮ ਆਯੋਜਿਤ