in

ਭਾਰਤੀ ਅੰਬੈਸੀ ਦੇ ਅੰਬੈਸਡਰ ਰੀਨਤ ਸੰਧੂ ਨੇ, ਮਹਿਲਾਵਾਂ ‘ਤੇ ਹੋ ਰਹੇ ਅੱਤਿਆਚਾਰਾਂ ਸਬੰਧੀ ਵੋਮੈਨ ਸੈੱਲ ਨਾਲ ਕੀਤੀ ਕਾਨਫਰੰਸ

ਰੋਮ (ਇਟਲੀ) 29 ਅਪ੍ਰੈਲ (ਗੁਰਸ਼ਰਨ ਸਿੰਘ ਸੋਨੀ) – ਇਟਲੀ ਵਿੱਚ ਰੋਮ ਸਥਿਤ ਭਾਰਤੀ ਅੰਬੈਸੀ ਦੇ ਅੰਬੈਸਡਰ ਰੀਨਤ ਸੰਧੂ ਵੱਲੋਂ ਇਟਲੀ ਵਿੱਚ ਰਹਿ ਰਹੀਆਂ ਭਾਰਤੀ ਮਹਿਲਾਵਾਂ ‘ਤੇ ਹੋ ਰਹੇ ਅੱਤਿਆਚਾਰਾਂ ਨੂੰ ਰੋਕਣ ਲਈ ਅੱਜ ਇਟਲੀ ਦੇ ਵੋਮੈਨ ਸੈੱਲ ਦੇ ਵਕੀਲਾਂ ਨਾਲ ਇੱਕ ਵੀਡਿਓ ਕਾਨਫਰੰਸ ਕੀਤੀ ਗਈ। ਜਿਸ ਵਿੱਚ ਇਟਲੀ ਦੇ 3 ਵੱਖ-ਵੱਖ ਸ਼ਹਿਰਾਂ ਤੋਂ ਇਟਾਲੀਅਨ ਮੂਲ ਦੇ ਵਕੀਲਾਂ ਨੇ ਹਿੱਸਾ ਲਿਆ ਅਤੇ ਵਕੀਲਾਂ ਤੋਂ ਇਲਾਵਾ ਇਟਲੀ ਰੋਮ ਦੇ ਆਸ ਪਾਸ ਦੇ ਇਲਾਕਿਆਂ ਵਿੱਚੋਂ ਭਾਰਤੀ ਭਾਈਚਾਰੇ ਦੇ ਨੁਮਾਇੰਦਿਆਂ ਅਤੇ ਸੰਸਥਾਵਾਂ ਦੇ ਨੁਮਾਇੰਦਿਆਂ ਵੱਲੋਂ ਹਿੱਸਾ ਲਿਆ ਗਿਆ। ਰੋਮ ਤੋਂ ਸਮਾਜ ਸੇਵੀ ਸੰਸਥਾ ਆਸ ਦੀ ਕਿਰਨ (ਰਜਿ:) ਸੰਸਥਾ ਦੇ ਮੈਂਬਰਾਂ ਵੱਲੋਂ ਵੀ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਗਈ। ਆਸ ਦੀ ਕਿਰਨ ਸੰਸਥਾ (ਰਜਿ:) ਦੇ ਮੈਂਬਰਾਂ ਅਤੇ ਭਾਰਤੀ ਅੰਬੈਸੀ ਦੇ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਕਿ, ਰੀਨਤ ਸੰਧੂ ਜੀ ਨੇ ਇਹ ਵੀਡੀਓ ਕਾਨਫਰੰਸ ਇਸ ਕਰਕੇ ਕੀਤੀ ਹੈ ਕਿ ਆਏ ਦਿਨ ਇਟਲੀ ਵਿੱਚ ਭਾਰਤੀ ਭਾਈਚਾਰੇ ਦੇ ਲੋਕਾਂ ਵੱਲੋਂ ਔਰਤਾਂ ‘ਤੇ ਅੱਤਿਆਚਾਰਾਂ ਦੇ ਕਾਫੀ ਮਾਮਲੇ ਸੁਣਨ ਨੂੰ ਆਏ ਸਨ। ਇਸ ਦੇ ਮੱਦੇਨਜ਼ਰ ਅੱਜ ਰੀਨਤ ਸੰਧੂ ਜੀ ਵੱਲੋਂ ਇਟਲੀਅਨ ਵਕੀਲਾਂ ਦੇ ਨਾਲ ਇਸ ਮਸਲੇ ਦੇ ਹੱਲ ਲਈ ਵਿਚਾਰ ਵਟਾਂਦਰਾ ਕੀਤਾ ਗਿਆ ਹੈ। ਜਿਸ ਵਿੱਚ ਇਹ ਵਿਚਾਰ ਵਟਾਂਦਰਾ ਕੀਤਾ ਗਿਆ ਕਿ ਇਟਲੀ ਵਿੱਚ ਵੱਸਦੀਆਂ ਭਾਰਤੀ ਔਰਤਾਂ ‘ਤੇ ਹੋ ਰਹੇ ਅੱਤਿਆਚਾਰਾਂ ਨੂੰ ਰੋਕਣ ਲਈ ਕਿਹੜੇ ਉਪਰਾਲੇ ਜਾਂ ਠੋਸ ਕਦਮ ਚੁੱਕੇ ਜਾ ਸਕਦੇ ਹਨ। ਉਨ੍ਹਾਂ ਨੇ ਵਕੀਲਾਂ ਅਤੇ ਹੋਰ ਬਾਕੀ ਸੰਸਥਾਵਾਂ ਦੇ ਨੁਮਾਇੰਦਿਆਂ ਨਾਲ ਤਕਰੀਬਨ ਇੱਕ ਤੋਂ ਦੋ ਘੰਟੇ ਤੱਕ ਵਿਚਾਰ ਵਟਾਂਦਰਾ ਕੀਤਾ।

ਰੋਵਾਤੋ : ਵਿਕਾਸ ਮਰਵਾਹਾ ਦਾ 2 ਮਈ ਨੂੰ ਕੀਤਾ ਜਾਵੇਗਾ ਅੰਤਿਮ ਸਸਕਾਰ

ਇਟਲੀ ਦੀ ਇਕ ਟਰੈਵਲ ਏਜੰਸੀ ਨੂੰ ਮਿਲਾਨ ਕੌਸਲਟ ਜਨਰਲ ਨੇ ਫੇਕ ਦੱਸਦਿਆਂ ਲੋਕਾਂ ਨੂੰ ਕੀਤਾ ਜਾਗਰੂਕ