in

ਰੋਵਾਤੋ : ਵਿਕਾਸ ਮਰਵਾਹਾ ਦਾ 2 ਮਈ ਨੂੰ ਕੀਤਾ ਜਾਵੇਗਾ ਅੰਤਿਮ ਸਸਕਾਰ

ਬਰੇਸ਼ੀਆ (ਇਟਲੀ) 28 ਅਪ੍ਰੈਲ (ਗੁਰਸ਼ਰਨ ਸਿੰਘ ਸੋਨੀ) – ਇਟਲੀ ਵਿੱਚ ਕੋਰੋਨਾ ਵਾਇਰਸ ਦੇ ਕਰ ਕੇ ਹੁਣ ਤੱਕ ਕੁੱਲ ਕੇਸ 197,675  ਸਾਹਮਣੇ ਆਏ ਹਨ ਅਤੇ ਹੁਣ ਤੱਕ ਇਟਲੀ ਵਿੱਚ 26644 ਮੌਤਾਂ ਹੋ ਚੁੱਕੀਆਂ ਹਨ। ਜ਼ਿਕਰਯੋਗ ਹੈ ਕਿ ਇਟਲੀ ਵਿੱਚ ਹੁਣ ਤੱਕ 5 ਪੰਜਾਬੀ ਭਾਈਚਾਰੇ ਦੇ ਲੋਕ ਵੀ ਇਸ ਕੋਰੋਨਾ ਵਾਇਰਸ ਨਾਲ ਆਪਣੀਆਂ ਜ਼ਿੰਦਗੀਆਂ ਗੁਆ ਚੁੱਕੇ ਹਨ। ਦੂਜੇ ਪਾਸੇ ਇਟਲੀ ਵਿੱਚ ਭਾਰਤੀ ਭਾਈਚਾਰੇ ਦੇ ਲੋਕਾਂ ਦੀਆਂ ਹੋਰ ਬਿਮਾਰੀਆਂ ਕਾਰਨ ਜਾਂ ਅਚਾਨਕ ਕਿਸੇ ਨਾ ਕਿਸੇ ਕਾਰਨ ਵੀ ਮੌਤਾਂ ਹੋਈਆਂ ਹਨ। ਜਿਨ੍ਹਾਂ ਵਿੱਚ 16 ਅਪ੍ਰੈਲ ਨੂੰ ਇਟਲੀ ਦੇ ਬਰੇਸ਼ੀਆ ਜ਼ਿਲ੍ਹੇ ਦੇ ਕਸਬਾ ਰੋਵਾਤੋ ਵਿੱਚ ਵਿਕਾਸ ਮਰਵਾਹਾ ਨਾਮ ਦੇ ਪੰਜਾਬੀ ਨੌਜਵਾਨ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ ਸੀ। ਮ੍ਰਿਤਕ ਜੋ ਕਿ ਰਾਤ ਸਮੇਂ ਆਪਣੇ ਘਰ ਅੰਦਰ ਕਿਚਨ ਦੇ ਵਿੱਚ ਪਾਣੀ ਦੀ ਟੂਟੀ ਕੋਲ ਡਿੱਗਾ ਮਿਲਿਆ ਸੀ ਅਤੇ ਕਿਚਨ ਦੀ ਟੂਟੀ ਖੁੱਲ੍ਹੀ ਰਹਿਣ ਕਾਰਨ ਘਰ ਦਾ ਪਾਣੀ ਬਾਹਰ ਆ ਜਾਣ ਤੇ ਗੁਆਂਢੀ ਲੋਕਾਂ ਵੱਲੋਂ ਪੁਲਿਸ ਅਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਸੀ। ਮ੍ਰਿਤਕ ਇੱਕ ਮੀਟ ਦੀ ਫੈਕਟਰੀ ਵਿੱਚ ਕੰਮ ਕਰਦਾ ਸੀ। ਵਿਕਾਸ ਹਰਿਆਣਾ ਦੇ ਜ਼ਿਲ੍ਹਾ ਕੂਰਕਸ਼ੇਤਰ ਤਹਿਸੀਲ ਪਿਹੋਵਾ ਦੇ ਪਿੰਡ ਚੰਮੂ ਕਲਾ ਦਾ ਵਾਸੀ ਸੀ, ਜੋ ਕਿ ਪਿਛਲੇ ਲੰਮੇ ਸਮੇਂ ਤੋਂ ਇਟਲੀ ਵਿੱਚ ਰਹਿ ਰਿਹਾ ਸੀ। ਮ੍ਰਿਤਕ ਆਪਣੇ ਪਿਛੇ 10 ਸਾਲਾ ਬੇਟਾ, ਪਤਨੀ ਅਤੇ ਬਜ਼ੁਰਗ ਮਾਤਾ ਪਿਤਾ ਨੂੰ ਛੱਡ ਗਿਆ ਹੈ। ਜੋ ਇੰਡੀਆ ਵਿੱਚ ਰਹਿ ਰਹੇ ਹਨ। ਵਿਕਾਸ ਦੇ ਕਰੀਬੀ ਦੋਸਤ ਤਲਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ, ਵਿਕਾਸ ਮਰਵਾਹਾ ਦੀ ਮ੍ਰਿਤਕ ਸਰੀਰ ਦੇ ਅੰਤਿਮ ਸੰਸਕਾਰ ਲਈ ਸਾਰੇ ਪ੍ਰਬੰਧ ਮੁਕੰਮਲ ਹੋ ਗਏ ਹਨ ਅਤੇ 2 ਮਈ ਨੂੰ ਮ੍ਰਿਤਕ ਦਾ ਅੰਤਿਮ ਸੰਸਕਾਰ ਬਰੇਸ਼ੀਆ ਦੇ ਚਿਮੀਤੈਰੋ ਵਿਖੇ ਕੀਤਾ ਜਾਵੇਗਾ, ਅਤੇ ਇਸ ਲਈ ਰੋਮ ਤੋਂ ਸਮਾਜ ਸੇਵੀ ਸੰਸਥਾ ਆਸ ਦੀ ਕਿਰਨ ਵੱਲੋਂ ਵੀ ਆਰਥਿਕ ਸਹਿਯੋਗ ਦਿੱਤਾ ਗਿਆ ਹੈ।

ਕੋਰੋਨਾਵਾਇਰਸ : 3 ਮਈ ਤੋਂ ਬਾਅਦ ਵੀ ਕੁਝ ਸਥਾਨ ਬੰਦ ਰਹਿਣ ਦੀ ਸੰਭਾਵਨਾ

ਭਾਰਤੀ ਅੰਬੈਸੀ ਦੇ ਅੰਬੈਸਡਰ ਰੀਨਤ ਸੰਧੂ ਨੇ, ਮਹਿਲਾਵਾਂ ‘ਤੇ ਹੋ ਰਹੇ ਅੱਤਿਆਚਾਰਾਂ ਸਬੰਧੀ ਵੋਮੈਨ ਸੈੱਲ ਨਾਲ ਕੀਤੀ ਕਾਨਫਰੰਸ