ਸਮੱਗਰੀ :
ਸ਼ਕਰਕੰਦੀ : 2
ਮਿੱਠੀ ਚਟਨੀ
ਗਰੀਨ ਚਿੱਲੀ ਸਾੱਸ
ਹਰਾ ਧਨੀਆ ਸਜਾਵਟ ਲਈ – ਬਾਰੀਕ ਕੱਟਿਆ ਹੋਇਆ
ਭੁੰਨਿਆ ਜੀਰਾ ਪਾਊਡਰ
ਕਾਲਾ ਨਮਕ
ਨਿੰਬੂ ਦਾ ਰਸ
ਵਿਧੀ :
ਸ਼ਕਰਕੰਦੀ ਚਾਟ ਬਨਾਉਣ ਲਈ ਸਭ ਤੋਂ ਪਹਿਲਾਂ ਸ਼ਕਰਕੰਦੀ ਨੂੰ ਚੰਹੀ ਤਰ੍ਹਾਂ ਭੁੰਨ ਲਓ, ਚੈੱਕ ਕਰ ਲਓ ਕਿ ਸ਼ਕਰਕੰਦੀ ਚੰਗੀ ਤਰ੍ਹਾਂ ਭੁੱਜ ਜਾਵੇ। ਹੁਣ ਇਸ ਨੂੰ ਛਿੱਲ ਕੇ ਟੁਕੜਿਆਂ ਵਿਚ ਕੱਟ ਲਓ। ਇਕ ਬਾਊਲ ਵਿਚ ਸ਼ਕਰਕੰਦੀ ਦੇ ਟੁਕੜੇ ਪਾ ਕੇ ਇਸ ਵਿਚ ਜੀਰਾ, ਕਾਲਾ ਨਮਕ, ਥੋੜੀ ਜਿਹੀ ਚਿੱਲੀ ਸਾੱਸ, ਥੋੜੀ ਜਿਹੀ ਮਿੱਠੀ ਚਟਨੀ ਇੱਕ ਛੋਟਾ ਚੱਮਚ ਨਿੰਬੂ ਦਾ ਰਸ ਅਤੇ ਕੱਟਿਆ ਹਰਾ ਧਨੀਆ ਪਾ ਕੇ ਮਿਲਾ ਦਿਓ। ਮਜੇਦਾਰ ਚਟਪਟੀ ਚਾਟ ਤਿਆਰ ਹੈ, ਦੂਸਰਿਆਂ ਨੂੰ ਪਰੋਸੋ ਅਤੇ ਖੁਦ ਵੀ ਖਾਓ।
