in

ਮਾਨਤੋਵਾ – ਸ਼੍ਰੀ ਹਰੀ ਓਮ ਮੰਦਰ ਵਿਖੇ ਸ਼੍ਰੀ ਮਾਤਾ ਰਾਣੀ ਜੀ ਦੀ ਚੌਂਕੀ ਕਰਵਾਈ

ਰੋਮ (ਇਟਲੀ) (ਗੁਰਸ਼ਰਨ ਸਿੰਘ ਸੋਨੀ) – ਉੱਤਰੀ ਇਟਲੀ ਦੇ ਪ੍ਰਸਿੱਧ ਸ਼੍ਰੀ ਹਰੀ ਓਮ ਮੰਦਰ ਪੀਗੌਨਿਆਗਾ (ਮਾਨਤੋਵਾ) ਵਿਖੇ ਬੀਤੇ ਦਿਨੀਂ ਸ੍ਰੀ ਮਾਤਾ ਰਾਣੀ ਦੀ ਵਿਸ਼ੇਸ਼ ਤੌਰ ਤੇ ਚੌਂਕੀ ਕਰਵਾਈ ਗਈ. ਇਸ ਮੌਕੇ ਮੰਦਰ ਦੇ ਪੁਜਾਰੀ ਪੰਡਤ ਪੁਨੀਤ ਸ਼ਰਮਾ ਨੇ ਦੱਸਿਆ ਕਿ, ਵਿਸ਼ੇਸ਼ ਤੌਰ ‘ਤੇ ਅੰਤਰਰਾਸ਼ਟਰੀ ਗਾਇਕ ਸਤਵਿੰਦਰ ਬੁੱਗਾ ਜੀ ਜੋ ਕਿ ਇਡੀਆ ਤੋਂ ਇਟਲੀ ਆਏ ਹੋਏ ਹਨ, ਵਲੋਂ ਮਾਤਾ ਰਾਣੀ ਦੀ ਮਹਿਮਾ ਦਾ ਗੁਣਗਾਨ ਕਰਕੇ ਹਾਜ਼ਰੀ ਭਰੀ ਗਈ.


ਇਸ ਮੌਕੇ ਭਾਰੀ ਗਿਣਤੀ ਵਿੱਚ ਸੰਗਤਾਂ ਨੇ ਮੰਦਰ ‘ਚ ਨਮਸਤਕ ਹੋ ਕੇ ਮੰਦਰ ਵਿੱਚ ਹਾਜ਼ਰੀਆਂ ਭਰੀਆਂ, ਮੰਦਰ ਦੀਆ ਰੌਣਕਾਂ ਨੂੰ ਵਧਾਇਆ ਅਤੇ ਮਾਤਾ ਰਾਣੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ।
ਸੰਗਤਾਂ ਲਈ ਅਲੱਗ-ਅਲੱਗ ਤਰ੍ਹਾਂ ਦੇ ਖਾਣੇ ਸਟਾਲ ਵੀ ਲਗਾਏ ਗਏ ਸਨ, ਅਤੇ ਭੰਡਾਰਾ ਵਰਤਾਇਆ ਗਿਆ। ਮੰਦਰ ਦੇ ਪ੍ਰੰਬਧਕਾਂ ਵਲੋਂ ਗਾਇਕ ਸਤਵਿੰਦਰ ਬੁੱਗਾ ਨੂੰ ਜੀ ਆਇਆਂ ਕਿਹਾ ਗਿਆ ਤੇ ਸਨਮਾਨ ਵੀ ਕੀਤਾ ਗਿਆ. ਆਈਆਂ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਗਿਆ।

ਛੇ ਸ਼ਰਨਾਰਥੀਆਂ ਦੀ ਭੁੱਖ/ਪਿਆਸ ਨਾਲ ਮੌਤ

ਬਾਬਾ ਦਰਸ਼ਨ ਸਿੰਘ ਕੁੱਲੀਵਾਲਿਆਂ ਦੀ ਯਾਦ ਨੂੰ ਸਮਰਪਿਤ ਧਾਰਮਿਕ 18 ਸਤੰਬਰ ਨੂੰ