ਅੰਮ੍ਰਿਤਪਾਲ ਦੀ ਉਪਲਬਧੀ ਤੋਂ ਪੂਰੇ ਜ਼ਿਲ੍ਹੇ ਦੇ ਲਈ ਮਾਣ ਵਾਲੀ ਗੱਲ
ਮਾਨਸਾ ਜ਼ਿਲ੍ਹੇ ਨੂੰ ਇੱਕ ਬੇਹੱਦ ਪਛੜਿਆ ਹੋਇਆ ਜ਼ਿਲ੍ਹਾ ਮੰਨਿਆ ਜਾਂਦਾ ਸੀ, ਪਰ ਇਸਨੂੰ ਹੁਣ ਪਛੜਿਆ ਹੋਇਆ ਨਹੀਂ ਕਿਹਾ ਜਾ ਸਕਦਾ, ਕਿਉਂਕਿ ਹੁਣ ਮਾਨਸਾ ਵਿੱਚ ਇੱਕ ਤੋਂ ਵੱਧ ਕੇ ਇੱਕ ਖਿਡਾਰੀ ਹੈ ਜੋ ਮਾਨਸਾ ਜ਼ਿਲ੍ਹੇ ਦਾ ਨਾਮ ਰੋਸ਼ਨ ਕਰ ਰਿਹਾ ਹੈ । ਉੱਥੇ ਹੀ ਦੇਸ਼ ਦੇ ਨਕਸ਼ੇ ‘ਤੇ ਵੀ ਹੁਣ ਮਾਨਸਾ ਜ਼ਿਲ੍ਹੇ ਦਾ ਨਾਮ ਆਉਣ ਲੱਗ ਗਿਆ ਹੈ । ਇਸ ਮਾਮਲੇ ਵਿੱਚ ਮਾਨਸਾ ਜ਼ਿਲ੍ਹੇ ਦੇ ਪਿੰਡ ਬਾਜੇ ਵਾਲੇ ਦੇ ਅੰਮ੍ਰਿਤਪਾਲ ਨੌਜਵਾਨ ਨੇ ਭਾਰਤ ਦੀ ਫੁੱਟਬਾਲ ਟੀਮ ਵਿੱਚ ਸਿਲੈਕਸ਼ਨ ਹੋਈ ਹੈ । ਅੰਮ੍ਰਿਤਪਾਲ ਦੀ ਉਪਲਬਧੀ ਤੋਂ ਪੂਰੇ ਜ਼ਿਲ੍ਹੇ ਦੇ ਲਈ ਮਾਣ ਵਾਲੀ ਗੱਲ ਹੈ । ਹੁਣ ਦੇ ਸਮੇਂ ਵਿੱਚ ਮਾਨਸਾ ਜ਼ਿਲ੍ਹੇ ਵਿੱਚ ਇੱਕ ਤੋਂ ਵੱਧ ਕੇ ਖਿਡਾਰੀ ਪੈਦਾ ਕੀਤੇ ਹਨ । ਹੁਣ ਜ਼ਿਲ੍ਹੇ ਦੇ ਪਿੰਡ ਬਾਜੇ ਵਾਲੇ ਦੇ ਮੱਧ ਵਰਗ ਦੇ ਪਰਿਵਾਰ ਨਾਲ ਸਬੰਧਿਤ ਅੰਮ੍ਰਿਤਪਾਲ ਦੀ ਭਾਰਤੀ ਫੁੱਟਬਾਲ ਟੀਮ ਵਿੱਚ ਚੋਣ ਹੋਈ ਹੈ । ਅੰਮ੍ਰਿਤਪਾਲ ਪਿੰਡ ਵਿੱਚ ਹੀ ਫੁੱਟਬਾਲ ਟੀਮ ਵਿੱਚ ਖੇਡਦਾ ਸੀ ਅਤੇ ਪਿੰਡ ਦਾ ਹੀ ਇੱਕ ਵਿਅਕਤੀ ਉਸਦਾ ਕੋਚ ਸੀ । ਉਸਨੇ ਆਪਣੀ ਖੇਡ ਦੇ ਦਮ ‘ਤੇ ਉਸਨੇ ਕਈ ਮੁਕਾਬਲੇ ਜਿੱਤੇ ਹਨ, ਜਿਸ ਕਾਰਨ ਉਸਦੀ ਚੋਣ ਭਾਰਤੀ ਟੀਮ ਵਿੱਚ ਹੋਈ ਹੈ । ਅੰਮ੍ਰਿਤਪਾਲ ਦੀ ਇਸ ਉਪਲਬਧੀ ਨਾਲ ਉਸਦੇ ਘਰ ਵਿੱਚ ਵਿਆਹ ਵਰਗਾ ਮਾਹੌਲ ਹੈ । ਉੱਥੇ ਹੀ ਦੂਜੇ ਪਾਸੇ ਪਿੰਡ ਦੇ ਲੋਕ ਵੀ ਖੁਸ਼ੀ ਦਾ ਇਜ਼ਹਾਰ ਕਰ ਰਹੇ ਹਨ । ਇਸ ਮਾਮਲੇ ਵਿੱਚ ਅੰਮ੍ਰਿਤਪਾਲ ਦੇ ਮਾਤਾ-ਪਿਤਾ ਨੇ ਦੱਸਿਆ ਕਿ ਉਹ ਖੇਤੀਬਾੜੀ ਕਰ ਕੇ ਆਪਣਾ ਪਰਿਵਾਰ ਚਲਾਉਂਦੇ ਹਨ । ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਬੇਟੇ ਨੇ ਆਪਣੀ ਮਿਹਨਤ ਅਤੇ ਲਗਨ ਨਾਲ ਭਾਰਤ ਦੀ ਟੀਮ ਵਿੱਚ ਜਗ੍ਹਾ ਬਣਾਈ ਹੈ, ਜਿਸਦੇ ਨਾਲ ਉਹ ਬਹੁਤ ਖੁਸ਼ ਹਨ ।