in

ਮਿਲਾਨ ਦੇ ਨੇੜੇ ਪ੍ਰਾਈਵੇਟ ਜਹਾਜ਼ ਦੇ ਹਾਦਸੇ ਦੌਰਾਨ 6 ਵਿਅਕਤੀਆ ਦੀ ਮੌਤ

ਮਿਲਾਨ (ਇਟਲੀ) (ਗੁਰਸ਼ਰਨ ਸਿੰਘ ਸੋਨੀ) – ਉੱਤਰੀ ਇਟਲੀ ਦੇ ਪ੍ਰਸਿੱਧ ਸ਼ਹਿਰ ਮਿਲਾਨ ਦੇ ਨੇੜੇ ਕਸਬਾ ਸੰਨ ਦੋਂਨਾਤੋ ਮਿਲਾਨੇਸੀ ਵਿਖੇ ਇੱਕ ਛੋਟਾ ਪ੍ਰਾਈਵੇਟ ਹਵਾਈ ਜਹਾਜ਼ ਹਾਦਸਾਗ੍ਰਸਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ. ਲੋਕਲ ਮੀਡੀਆ ਅਨੁਸਾਰ ਇਹ ਇੱਕ ਪ੍ਰਾਈਵੇਟ ਹਵਾਈ ਜਹਾਜ਼ ਸੀ, ਜ਼ੋ ਕਿ ਇਟਲੀ ਦੇ ਸਮੇਂ ਅਨੁਸਾਰ ਸਵੇਰੇ ਇਸ ਜਹਾਜ਼ ਵਿੱਚ ਸਵਾਰ ਹੋ ਕੇ 6 ਵਿਅਕਤੀ ਮਿਲਾਨ ਦੇ ਲੀਨਾਤੇ ਤੋਂ ਇਟਲੀ ਦੇ ਹੀ ਸ਼ਹਿਰ ਓਲਵੀਆ ਜਾ ਰਿਹਾ ਸੀ, ਪਰ ਉਡਾਣ ਦੇ ਕੁਝ ਸਮੇਂ ਬਾਅਦ ਹੀ ਇਹ ਇੱਕ ਉਸਾਰੀ ਅਧੀਨ ਇਮਾਰਤ ਨਾਲ ਟਕਰਾ ਕੇ ਡਿੱਗ ਪਿਆ ਅਤੇ ਇਮਾਰਤ ਨੂੰ ਵੀ ਅੱਗ ਲੱਗ ਗਈ.
ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਰਾਹਤਕਰਮੀਆਂ ਦੀ ਟੀਮਾਂ ਅਤੇ ਪੁਲਿਸ ਪ੍ਰਸ਼ਾਸਨ ਨੇ ਘਟਨਾ ਵਾਲੀ ਜਗ੍ਹਾ ਤੇ ਪਹੁੰਚ ਕੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਸਨ. ਪ੍ਰਾਪਤ ਜਾਣਕਾਰੀ ਅਨੁਸਾਰ ਇਸ ਜਹਾਜ਼ ਵਿੱਚ ਸਵਾਰ 6 ਵਿਅਕਤੀਆ ਦੀ ਮੌਤ ਹੋ ਗਈ ਹੈ.
ਖ਼ਬਰ ਲਿਖੇ ਜਾਣ ਤੱਕ ਸਥਾਨਕ ਮੀਡੀਆ ਅਨੁਸਾਰ 6 ਮੌਤਾ ਤੋਂ ਇਲਾਵਾ ਹੋਰ ਕੋਈ ਜਾਨੀ ਨੁਕਸਾਨ ਦੀ ਪੁਸ਼ਟੀ ਨਹੀਂ ਕੀਤੀ ਗਈ. ਦੱਸਣਯੋਗ ਹੈ ਕਿ ਇਹ ਜਹਾਜ਼ ਜਿਸ ਇਮਾਰਤ ਤੇ ਡਿੱਗਿਆ ਸੀ ਉਹ ਦੋ ਮੰਜ਼ਲਾਂ ਇਮਾਰਤ ਉਸਾਰੀ ਅਧੀਨ ਸੀ ਇਮਾਰਤ ਨੂੰ ਉਸਾਰੀ ਤੋਂ ਬਾਅਦ ਦਫ਼ਤਰਾਂ ਅਤੇ ਕਾਰਾ ਦੀ ਪਾਰਕਿੰਗ ਲਈ ਵਰਤਿਆ ਜਾਣਾ ਸੀ.

ਮਾਨਤੋਵਾ ਵਿਚ ਬਲਦੇਵ ਸਿੰਘ ਦੀ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ

ਅਣਵਿਆਹੀ/अविवाहिता/ Unmarried/Nubile