in

ਯੂਰੋ 2020 ਫੁੱਟਬਾਲ ਕੱਪ ਵਿੱਚ ਇਟਲੀ, ਸਪੇਨ ਨੂੰ ਹਰਾ ਕੇ ਫਾਈਨਲ ਵਿੱਚ ਹੋਇਆ ਦਾਖ਼ਲ

‘ਇਟਲੀ ਵਾਸੀਆਂ ਵੱਲੋਂ ਜਿੱਤ ਦੀ ਖੁਸ਼ੀ ਵਿੱਚ ਥਾਂ ਥਾਂ ਮਨਾਏ ਗਏ ਜਸ਼ਨ’

ਰੋਮ ਇਟਲੀ(ਗੁਰਸ਼ਰਨ ਸਿੰਘ ਸੋਨੀ””ਫੁੱਟਬਾਲ ਪ੍ਰੇਮੀਆਂ ਵਿੱਚ ਇੰਨੀ ਦਿਨੀ ਫੁੱਟਬਾਲ ਕੱਪ ਚੈਂਪੀਅਨਸ਼ਿਪ ਦਾ ਕਰੇਜ਼ ਚੱਲ ਰਿਹਾ ਹੈ,ਬੀਤੀ ਸ਼ਾਮ ਯੂਰੋ-2020 ਕੱਪ ਫੁੱਟਬਾਲ ਚੈਂਪੀਅਨਸ਼ਿਪ ਦੇ ਸੈਮੀ ਫਾਈਨਲ ਵਿੱਚ ਇਟਲੀ ਅਤੇ ਸਪੇਨ ਵਿਚਕਾਰ ਮੁਕਾਬਲਾ ਖੇਡਿਆ ਗਿਆ, ਦੋਨਾਂ ਟੀਮਾਂ ਨੇ ਬਹੁਤ ਹੀ ਵਧੀਆ ਪ੍ਰਦਰਸ਼ਨ ਕੀਤਾ, ਇਸ ਰੋਮਾਂਚਕ ਸੈਮੀਫਾਈਨਲ ਫਾਈਨਲ ਮੁਕਾਬਲੇ ਵਿੱਚ ਇਟਲੀ ਨੇ ਸਪੇਨ ਨੂੰ ਪੈਨਲਟੀ ਸ਼ੂਟ ਰਾਹੀਂ 1-1(4-2) ਨਾਲ ਹਰਾ ਕੇ ਫਾਈਨਲ ਵਿੱਚ ਆਪਣੀ ਜਗ੍ਹਾ ਬਣਾ ਲਈ,ਇਸ ਫਸਮੇਂ ਰੋਮਾਂਚਕ ਮੁਕਾਬਲੇ ਦੇ ਪਹਿਲੇ ਅੱਧ ਤੱਕ ਕਿਸੇ ਵੀ ਟੀਮ ਦੁਆਰਾ ਕੋਈ ਵੀ ਗੋਲ ਨਹੀਂ ਦਿੱਤਾ ਗਿਆ, ਅਤੇ ਮੈਚ ਦੇ ਲਗਭਗ 60 ਵੇਂ ਮਿੰਟ ਵਿੱਚ ਇਟਲੀ ਦੇ ਖਿਡਾਰੀ ਫੈਦਰੀਕੋ ਕੀਏਜਾ ਨੇ ਮੈਚ ਦਾ ਪਹਿਲਾ ਗੋਲ ਕੀਤਾ ਅਤੇ ਇਟਲੀ ਨੂੰ ਬੜ੍ਹਤ ਦਿਵਾਈ, ਲਗਭਗ 80 ਵੇਂ ਮਿੰਟ ਵਿੱਚ ਸਪੇਨ ਦੇ ਖਿਡਾਰੀ ਮੁਰਾਤਾ ਨੇ ਸਪੇਨ ਲਈ ਗੋਲ ਕਰਕੇ ਮੈਚ ਨੂੰ ਬਰਾਬਰ ਕਰ ਦਿੱਤਾ, ਇਸ ਤੋਂ ਬਾਅਦ ਦੋਨਾਂ ਟੀਮਾਂ ਵੱਲੋਂ ਕੋਸ਼ਿਸ਼ਾਂ ਦੇ ਬਾਵਜੂਦ ਕੋਈ ਵੀ ਗੋਲ ਨਹੀਂ ਹੋ ਸਕਿਆ, ਜਿਸ ਕਾਰਨ ਜਿੱਤ ਹਾਰ ਦਾ ਫ਼ੈਸਲਾ ਪਨੈਲਟੀ ਸ਼ੂਟਆਊਟ ਰਾਹੀ ਹੋਇਆ ਜਿਸ ਵਿੱਚ ਇਟਲੀ ਦੇ ਖਿਡਾਰੀਆਂ ਨੇ 4 ਗੋਲ ਕੀਤੇ ਅਤੇ ਸਪੇਨ ਵੱਲੋਂ 2 ਹੀ ਗੋਲ ਕੀਤੇ ਗਏ, ਇਸ ਫਸਵੇਂ ਮੁਕਾਬਲੇ ਵਿੱਚ ਇਟਲੀ ਨੇ ਜਿੱਤ ਦਰਜ ਕੀਤੀ, ਅਤੇ ਫਾਈਨਲ ਵਿੱਚ ਆਪਣੀ ਜਗ੍ਹਾ ਬਣਾ ਲਈ,ਮੈਚ ਵਿੱਚ ਜਿੱਤ ਹਾਸਲ ਕਰਨ ਤੋਂ ਬਾਅਦ ਇਟਲੀ ਵਾਸੀਆਂ ਨੇ ਜਿੱਤ ਦਾ ਜਸ਼ਨ ਮਨਾਇਆ, ਲੋਕਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ, ਅਤੇ ਇਟਲੀ ਦਾ ਰਾਸ਼ਟਰੀ ਝੰਡਾ ਲਹਿਰਾ ਕੇ ਫੋਰਸਾ ਇਟਾਲੀਆ ਦੇ ਨਾਅਰੇ ਵੀ ਲਾਏ ਅਤੇ ਹੁਣ ਉਮੀਦ ਜਤਾਈ ਜਾ ਰਹੀ ਹੈ ਕਿ ਇਟਲੀ ਦੀ ਫੁੱਟਬਾਲ ਟੀਮ ਵਧੀਆ ਪ੍ਰਦਰਸ਼ਨ ਕਰਕੇ ਯੂਰੋ ਕੱਪ 2020 ਆਪਣੇ ਦੇਸ਼ ਲਈ ਜਿੱਤ ਕੇ ਲੈ ਕੇ ਆਵੇਗੀ,ਦੱਸਣਯੋਗ ਹੈ ਕਿ ਇਟਲੀ ਵਿੱਚ ਵਸਦੇ ਭਾਰਤੀ ਭਾਈਚਾਰੇ ਦੇ ਲੋਕਾਂ ਵਲੋਂ ਵੀ ਵੱਖ-ਵੱਖ ਥਾਵਾਂ ਤੇ ਇਟਲੀ ਦੀ ਜਿੱਤ ਦੇ ਜਸ਼ਨ ਮਨਾਏ ਗਏ।

ਵਿਸ਼ਵ ਚੈਂਪੀਅਨ ਬਣਨ ਤੇ ਗੁਰਦੁਆਰਾ ਸਾਹਿਬ ਅਤੇ ਨੌਜਵਾਨਾਂ ਵੱਲੋਂ ਸੰਦੀਪ ਕੁਮਾਰ ਦਾ ਸਨਮਾਨ

ਇਟਲੀ ਦੀ ਅਸੈਂਬਲੀ ਵੋਟ ਦੀ ਉਮਰ 18 ਸਾਲ ਕਰਨ ਲਈ ਪਾਰਲੀਮੈਂਟ ਵੱਲੋ ਹਰੀ ਝੰਡੀ