in

ਰੀਐਂਟਰੀ ਵੀਜ਼ਾ, ਬੇਵੱਸ ਭਾਰਤੀਆਂ ਨੇ ਭਾਰਤੀ ਅੰਬੈਸੀ ਰੋਮ ਦੇ ਰਾਜਦੂਤ ਨੂੰ ਲਾਈ ਮਦਦ ਦੀ ਗੁਹਾਰ

ਰੋਮ (ਦਲਵੀਰ ਕੈਂਥ) – ਕੋਰੋਨਾ ਕਾਰਨ ਸ਼ਾਇਦ ਹੀ ਦੁਨੀਆ ਦਾ ਕੋਈ ਅਜਿਹਾ ਦੇਸ਼ ਹੋਵੇ ਜਿੱਥੇ ਲੋਕਾਂ ਨੂੰ ਮਾਨਸਿਕ ਤੇ ਆਰਥਿਕ ਪ੍ਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਿਆ ਹੋਵੇ।ਕੁਝ ਲੋਕਾਂ ਨੇ ਕੋਰੋਨਾ ਵਰਗੀ ਕੁਦਰਤੀ ਜਹਿਮਤ ਨੂੰ ਪਿੰਡੇ ਹੰਡਾਇਆ ਤੇ ਕੁਝ ਲੋਕਾਂ ਨੂੰ ਬੇਸ਼ੱਕ ਕੋਰੋਨਾ ਕਾਰਨ ਕੋਈ ਸਰੀਰਕ ਪ੍ਰੇਸ਼ਾਨੀ ਨਹੀਂਂ ਹੋਈ, ਪਰ ਮਾਨਸਿਕ ਪ੍ਰੇਸ਼ਾਨੀ ਕਾਰਨ ਇਹ ਲੋਕ ਢਾਹਡੇ ਦੁੱਖੀ ਹੋਏ ਤੇ ਹੁਣ ਵੀ ਹੋ ਰਹੇ ਹਨ. ਅਜਿਹੇ ਹੀ ਮਾਨਸਿਕ ਪ੍ਰੇਸ਼ਾਨੀ ਦੇ ਝੰਬੇ ਹਨ ਉਹ ਭਾਰਤੀ ਜਿਹੜੇ ਵਿਚਾਰੇ ਕਿਸੇ ਬੇਵੱਸੀ ਕਾਰਨ ਗਏ ਤਾਂ ਇੰਡੀਆ ਸਨ ਆਪਣੇ ਸਾਕ-ਸੰਬਧੀਆਂ ਨੂੰ ਤੇ ਮਾਪਿਆਂ ਨੂੰ ਮਿਲਣ, ਪਰ ਕੋਵਿਡ-19 ਕਾਰਨ ਭਾਰਤ ਤੋਂ ਇਟਲੀ ਉਡਾਣਾ ਬੰਦ ਹੋ ਗਈਆਂ। ਜਿਸ ਦੇ ਚੱਲਦਿਆਂ ਇਹਨਾਂ ਵਿਚਾਰਿਆਂ ਦੇ ਇਟਲੀ ਦੇ ਪੇਪਰਾਂ ਦੀ ਮਿਆਦ ਲੰਘ ਗਈ। ਪਹਿਲਾਂ ਪਹਿਲ ਤਾਂ ਇਹ ਲੋਕਾਂ ਨੇ ਕਾਫ਼ੀ ਜੱਦੋ-ਜਹਿਦ ਕੀਤੀ ਕਿ ਉਹ ਕਿਸੇ ਨਾ ਕਿਸੇ ਢੰਗ ਨਾਲ ਸਿੱਧੀਆਂ ਉਡਾਣਾ ਰਾਹੀਂ ਵਾਪਸ ਇਟਲੀ ਪਹੁੰਚ ਜਾਣ. ਕੁਝ ਲੋਕ ਇਸ ਮਕਸਦ ਵਿੱਚ ਕਾਮਯਾਬ ਵੀ ਰਹੇ ਜਿਹਨਾਂ ਦੇ ਪੇਪਰ ਥੋੜਾ ਸਮਾਂ ਪਹਿਲਾਂ ਹੀ ਖਤਮ ਹੋਏ ਸਨ, ਪਰ ਉਹਨਾਂ ਲੋਕਾਂ ਨੂੰ ਨਿਰਾਸ਼ਾਂ ਦਾ ਸਾਹਮ੍ਹਣਾ ਹੀ ਕਰਨਾ ਪਿਆ ਜਿਹਨਾਂ ਦੇ ਪੇਪਰ 6 ਮਹੀਂਨੇ ਤੋਂ ਜਿ਼ਆਦਾ ਸਮੇਂ ਤੋਂ ਖਤਮ ਹੋ ਗਏ ਸਨ। ਉਹਨਾਂ ਲੋਕਾਂ ਨੂੰ ਵੀ ਬਹੁਤ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ ਜਿਹੜੇ ਲੋਕਾਂ ਕੋਲ ਇਟਲੀ ਤੋਂ ਚੱਲਣ ਸਮੇਂ ਪੇਪਰਾਂ ਦੀ ਮਿਆਦ ਰਹਿੰਦੀ ਸੀ, ਪਰ ਵਾਪਸੀ ਦੀ ਉਡਾਣ ਨਾਲ ਹੋਣ ਕਾਰਨ ਭਾਰਤ ਵਿੱਚ ਤਾਲਾਬੰਦੀ ਦੌਰਾਨ ਹੀ ਪੇਪਰਾਂ ਦੀ ਮਿਆਦ ਖਤਮ ਹੋ ਗਈ।
ਇਟਲੀ ਸਰਕਾਰ ਨੇ ਇਹਨਾਂ ਲੋਕਾਂ ਨੂੰ ਇਟਲੀ ਦਾਖਲ ਲਈ ਰੀਐਂਟਰੀ ਵੀਜ਼ਾ ਲੈਣ ਲਈ ਫਰਮਾਨ ਜਾਰੀ ਕਰ ਦਿੱਤੇ ਤੇ ਬਹੁਤ ਲੋਕਾਂ ਨੇ ਇਸ ਕਾਰਵਾਈ ਨੂੰ ਕਬੂਲਦਿਆਂ ਇਟਲੀ ਦੀ ਦਿੱਲੀ ਸਥਿਤ ਅੰਬੈਂਸੀ ਵਿੱਚ ਆਪਣੇ ਪਾਸਪੋਰਟ ਰੀਐਂਟਰੀ ਵੀਜ਼ੇ ਲਈ ਜਮ੍ਹਾਂ ਕਰਵਾ ਦਿੱਤੇ, ਪਰ ਕਈ-ਕਈ ਮਹੀਨੇ ਬੀਤ ਜਾਣ ਬਾਅਦ ਵੀ ਇਹਨਾਂ ਭਾਰਤੀ ਪਰਿਵਾਰਾਂ ਦੀ ਉਡੀਕ ਖਤਮ ਹੋ ਦਾ ਨਾਮ ਨਹੀਂ ਲੈ ਰਹੀ. ਜਿਸ ਦੇ ਕਾਰਨ ਇਹ ਭਾਰਤੀ ਲੋਕਾਂ ਜਿਹਨਾਂ ਨੂੰ ਇਟਲੀ ਦੇ ਬੰਦ ਘਰਾਂ ਦੇ ਖਰਚ ਕੰਗਾਲ ਕਰਨ ਤੁਰੇ ਹਨ, ਉੱਥੇ ਕੰਮਕਾਰ ਵੀ ਉਜੜ ਚੁੱਕੇ ਹਨ। ਪ੍ਰੈੱਸ ਨਾਲ ਦੂਰਸੰਚਾਰ ਮਾਧਿਅਮ ਰਾਹੀਂ ਗੱਲਬਾਤ ਕਰਦਿਆਂ ਭਾਰਤ ਤੋਂ ਇਹਨਾਂ ਦੁੱਖੀ ਭਾਰਤੀਆਂ ਨੇ ਭਾਰਤੀ ਅੰਬੈਂਸੀ ਰੋਮ ਦੇ ਰਾਜਦੂਤ ਡਾ: ਨੀਨਾ ਮਲਹੋਤਰਾ ਨੂੰ ਮਦਦ ਦੀ ਗੁਹਾਰ ਲਗਾਈ ਹੈ, ਤਾਂ ਜੋ ਇਹ ਵਿਚਾਰੇ ਮੁੜ ਆਪਣੇ ਪਰਿਵਾਰਾਂ ਨਾਲ ਜਿੰਦਗੀ ਦਾ ਗੁਜਾਰਾ ਕਰ ਸਕਣ. ਕਈ ਕੇਸਾਂ ਵਿੱਚ ਤਾਂ ਬੱਚੇ ਇਟਲੀ ਵਿੱਚ ਹਨ ਤੇ ਮਾਪੇ ਭਾਰਤ ਵਿੱਚ ਫਸੇ ਬੈਠੇ ਹਨ ਜਿਹੜੇ ਕਿ ਕੁਝ ਦਿਨਾਂ ਲਈ ਭਾਰਤ ਆਏ ਸਨ, ਪਰ ਉਡਾਣਾ ਬੰਦ ਹੋਣ ਕਾਰਨ ਪੇਪਰਾਂ ਦੀ ਮਿਆਦ ਖਤਮ ਹੋ ਗਈ ਤੇ ਰੀਐਂਟਰੀ ਵੀਜ਼ਾ ਪਿਛਲੇ 6-6 ਮਹੀਨੇ ਤੋਂ ਅਪਲਾਈ ਕੀਤਾ ਹੈ, ਪਰ ਇਟਲੀ ਅੰਬੈਂਸੀ ਦਿੱਲੀ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਜਾ ਰਿਹਾ। ਅਜਿਹੇ ਵਿੱਚ ਇਹਨਾਂ ਫਸੇਂ ਭਾਰਤੀ ਲੋਕਾਂ ਨੂੰ ਹੁਣ ਪਤਾ ਨਹੀਂਂ ਲੱਗ ਰਿਹਾ ਕਿ ਉਹ ਹੁਣ ਕੀ ਕਰਨ।
ਬਹੁਤ ਹੀ ਭਰੇ ਤੇ ਦੁੱਖੀ ਮਨ ਨਾਲ ਇਹਨਾਂ ਇਟਲੀ ਦੇ ਭਾਰਤੀ ਲੋਕਾਂ ਨੇ ਭਾਰਤੀ ਅੰਬੈਂਸੀ ਰੋਮ ਦੇ ਰਾਜਦੂਤ ਨੂੰ ਗੁਜਾਰਿਸ਼ ਕੀਤੀ ਹੈ ਜਿਸ ਪ੍ਰਤੀ ਕੀ ਕਾਰਵਾਈ ਹੁੰਦੀ ਹੈ ਇਸ ਦਾ ਖੁਲਾਸਾ ਤਾਂ ਹੁਣ ਆਉਣ ਵਾਲਾ ਸਮਾਂ ਹੀ ਕਰੇਗਾ, ਪਰ ਇਸ ਵਕਤ ਇਹਨਾਂ ਭਾਰਤੀਆਂ ਨੂੰ ਆਪਣਾ ਭਵਿੱਖ ਉਜੜਦਾ ਦਿਖਾਈ ਦੇ ਰਿਹਾ ਹੈ। ਇੱਕ ਪਾਸੇ ਲੋਕ ਨਵੇਂ ਸਾਲ ਦੀ ਆਮਦ ਦੇ ਜਸ਼ਨ ਮਨਾ ਰਹੇ ਹਨ ਤੇ ਦੂਜੇ ਪਾਸੇ ਇਹ ਭਾਰਤੀ ਵਿਚਾਰੇ ਜਿਹੜੇ ਭਾਰਤ ਵਿੱਚ ਖਰਚੇ ਤੋਂ ਵੀ ਤੰਗ ਹਨ ਬੇਵੱਸੀ ਦੇ ਆਲਮ ਵਿੱਚੋਂ ਗੁਜਰ ਰਹੇ ਹਨ। ਕੀ ਭਾਰਤੀ ਅੰਬੈਂਸੀ ਰੋਮ ਤੋਂ ਇਲਾਵਾ ਵੀ ਇਸ ਸੇਵਾ ਲਈ ਇਟਲੀ ਦੇ ਉੱਘੇ ਸਮਾਜ ਸੇਵਕ ਕੋਈ ਜਿੰਮੇਵਾਰੀ ਨਿਭਾਉਣਗੇ ਜਾਂ ਫਿਰ ਇਹਨਾਂ ਉਜੜ ਰਹੇ ਭਾਰਤੀਆਂ ਦੀ ਬੇਵੱਸੀ ਦਾ ਮੂਕ ਦਰਸ਼ਕ ਬਣ ਤਮਾਸ਼ਾ ਹੀ ਦੇਖਣਗੇ।

ਦੇਕਰੇਤੋ ਫਲੂਸੀ 2021: 69,700 ਦਾ ਮੌਸਮੀ ਅਤੇ ਗੈਰ-ਮੌਸਮੀ ਕੋਟਾ

ਆਓ ਆਪਣੇ ਵੋਟ ਦੀ ਸਹੀ ਵਰਤੋ ਕਰਕੇ ਬਾਬਾ ਸਾਹਿਬ ਦੇ ਮਿਸ਼ਨ ਨੂੰ ਬੁਲੰਦ ਕਰੀਏ – ਵਰਖਾ ਦੁੱਗਲ