in

ਰੋਮ : ਪੰਜਾਬੀ ਨੌਜਵਾਨ ਨਾਲ ਕਾਰ ਬਾਜ਼ਾਰੀ ਵਿੱਚ ਧੋਖਾ

ਰੋਮ (ਇਟਲੀ) 1 ਅਕਤੂਬਰ (ਗੁਰਸ਼ਰਨ ਸਿੰਘ ਸੋਨੀ) – ਅਕਸਰ ਦੇਖਣ ਨੂੰ ਮਿਲਿਆ ਹੈ ਕਿ ਪੰਜਾਬੀ ਵਿਦੇਸ਼ਾਂ ਦੀ ਧਰਤੀ ਜਾ ਪੰਜਾਬ ਦੀ ਧਰਤੀ ਤੇ ਰਹਿ ਕੇ ਆਪਣੇ ਸ਼ੌਕ ਆਪਣੇ ਕਮਾਏ ਹੋਏ ਪੈਸਿਆਂ ਨਾਲ ਜ਼ਰੂਰ ਪੂਰੇ ਕਰਦੇ ਹਨ, ਪਰ ਮਿਹਨਤ ਨਾਲ ਕਮਾਏ ਪੈਸੇ ਨਾਲ ਕੋਈ ਧੋਖਾ ਦੇ ਜਾਵੇ ਤਾਂ ਇਨਸਾਨ ਤੇ ਕੀ ਬੀਤਦੀ ਹੈ. ਅਜਿਹਾ ਹੀ ਇਕ ਮਾਮਲਾ ਇਟਲੀ ਦੀ ਰਾਜਧਾਨੀ ਰੋਮ ਵਿੱਚ ਸਾਹਮਣੇ ਆਇਆ ਹੈ ਜਿਸ ਵਿੱਚ ਇਟਲੀ ਦੀ ਨਾਮੀ ਵੈਬਸਾਈਟ ਤੇ ਐਪ ਸਰਵਿਸ “ਸੁਬੀਤੋ ਇੱਟ” ਤੋ ਇੱਕ ਪੰਜਾਬੀ ਨੌਜਵਾਨ ਨੇ ਲਗਜ਼ਰੀ ਕਾਰ ਖਰੀਦਣ ਲਈ ਅਪਲਾਈ ਕੀਤਾ ਸੀ ਅਤੇ ਫੋਨ ਨੰਬਰ ਦੇ ਜ਼ਰੀਏ ਸਭ ਕੁਝ ਤਹਿ ਹੋ ਗਿਆ, ਪਰ ਬਾਅਦ ਵਿੱਚ ਇਹ ਨੌਜਵਾਨ ਧੋਖੇਬਾਜ਼ੀ ਦੇ ਚੱਕਰ ਵਿਚ ਫਸ ਗਿਆ ਸੀ.
ਸਮਾਚਾਰ ਅਨੁਸਾਰ ਇਸ ਨੌਜਵਾਨ ਨੇ ਨਾਮ ਗੁਪਤ ਰਖਦਿਆਂ ਹੋਇਆਂ ਇਟਲੀ ਦੀ ਸਾਮਾਜ ਭਲਾਈ ਦੇ ਕੰਮ ਕਰਨ ਵਾਲੀ ਸੰਸਥਾ “ਆਸ ਦੀ ਕਿਰਨ” ਦੇ ਮੈਂਬਰਾਂ ਨੂੰ ਜਾਣਕਾਰੀ ਦਿੱਤੀ। ਸੰਸਥਾ ਵਲੋਂ ਨੌਜਵਾਨ ਨੂੰ ਨਾਲ ਲੈਕੇ ਕਾਨੂੰਨੀ ਕਾਰਵਾਈ ਕਰਨ ਵਿੱਚ ਨੌਜਵਾਨ ਦੀ ਹਰ ਸੰਭਵ ਮਦਦ ਕੀਤੀ ਗਈ ਹੈ. ਨੌਜਵਾਨ ਨੇ ਦੱਸਿਆ ਕਿ, ਮੈਂ ਕਿਸੇ ਔਰਤ ਤੋਂ ਇਕ ਮਹਿੰਗੀ ਗੱਡੀ ਖ੍ਰੀਦਣ ਲਈ ਸੌਦਾ ਕੀਤਾ ਸੀ. ਇਸ ਗੱਡੀ ਦੀ ਕੀਮਤ ਲਗਭਗ 14,500 ਯੂਰੋ ਸੀ ਅਤੇ ਉਸ ਨੇ ਉਸ ਔਰਤ ਦੇ ਕਹਿਣ ਤੇ 2 ਵਾਰ ਐਡਵਾਸ ਦੇ ਤੌਰ ਤੇ ਪੋਸਟ ਬੈਕ ਜ਼ਰੀਏ 1,350 ਯੂਰੋ ਭੇਜ ਵੀ ਦਿੱਤੇ ਸਨ,ਪਰ ਜਿਸ ਦਿਨ ਮਿੱਥੇ ਸਮੇਂ ਅਨੁਸਾਰ ਨੌਜਵਾਨ ਆਪਣੇ ਸਾਥੀ ਨੂੰ ਨਾਲ ਲੈ ਕੇ ਇਟਲੀ ਦੇ ਵੈਰੋਨਾ ਸ਼ਹਿਰ ਗਿਆ ਤਾਂ,ਜਿਸ ਗੱਡੀ ਦਾ ਸੌਦਾ ਹੋਇਆ ਸੀ, ਉਹ ਗੱਡੀ ਲਾਲ ਰੰਗ ਦੀ ਸੀ ਪਰ ਗੱਡੀ ਦੀ ਨੰਬਰ ਪਲੇਟ ਅਤੇ ਪੇਪਰ ਚਿੱਟੇ ਰੰਗ ਦੀ ਰੇਜ ਰੋਵਰ ਗੱਡੀ ਦੇ ਸਨ. ਜਦੋਂ ਬਾਆਦ ਵਿੱਚ ਛਾਣਬੀਣ ਕੀ ਤੀ ਗਈ ਤਾਂ ਸਭ ਕੁਝ ਧੋਖੇਬਾਜ਼ਾਂ ਦੀ ਜਾਲਸਾਜੀ ਸੀ.
ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਪੰਜਾਬੀ ਨੌਜਵਾਨ ਨੇ ਕਿਹਾ ਕਿ, ਮੈਂ ਪੁਲਿਸ ਕੋਲ ਪਰਚਾ ਦਰਜ ਕਰਵਾ ਦਿੱਤਾ ਹੈ ਅਤੇ ਪੁਲਿਸ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ. ਨੌਜਵਾਨ ਨੇ ਆਪਣੇ ਭਾਈਚਾਰੇ ਕੋਲ ਅਪੀਲ ਕੀਤੀ ਹੈ ਕਿ ਕੋਈ ਵੀ ਵੀਰ ਇਨ੍ਹਾਂ ਧੋਖੇਬਾਜਾ ਦੇ ਵਿਛਾਏ ਹੋਏ ਜਾਲ ਵਿਚ ਨਾ ਆ ਜਾਣ. ਉਸ ਨੇ ਕਿਹਾ ਕਿ, ਮੈਂ ਇਟਾਲੀਅਨ ਮੀਡੀਆ ਨੂੰ ਵੀ ਇਸ ਘਟਨਾ ਦੀ ਜਾਣਕਾਰੀ ਦੇ ਦਿੱਤੀ ਹੈ. ਸਮਾਜ ਸੇਵੀ ਸੰਸਥਾ “ਆਸ ਦੀ ਕਿਰਨ” ਵਲੋਂ ਵੀ ਭਾਰਤੀ ਭਾਈਚਾਰੇ ਨੂੰ ਪੁਰਜ਼ੋਰ ਅਪੀਲ ਹੈ ਕਿ ਭਵਿੱਖ ਵਿੱਚ ਕੋਈ ਹੋਰ ਪੰਜਾਬੀ ਨਾਲ ਇਸ ਤਰ੍ਹਾਂ ਦਾ ਧੋਖਾ ਨਾ ਹੋ ਸਕੇ, ਇਸ ਕਰਕੇ ਧੋਖੇਬਾਜ਼ਾਂ ਤੋ ਜ਼ਰੂਰ ਬਚਕੇ ਰਹਿਣ, ਕਿਉਂਕਿ ਇਸ ਤਰ੍ਹਾਂ ਦੀਆਂ ਇੱਕਾ ਦੁੱਕਾ ਘਟਨਾਵਾਂ ਪਿਛਲੇ ਸਾਲ ਵੀ ਪੰਜਾਬੀ ਨੌਜਵਾਨਾਂ ਨਾਲ ਹੋਈਆਂ ਸਨ.

ਕਿਸਾਨ ਜਥੇਬੰਦੀਆਂ ਵੱਲੋਂ ਅਣਮਿੱਥੇ ਸਮੇਂ ਲਈ ਰੇਲ-ਰੋਕੋ ਅੰਦੋਲਨ

ਰੈਗੂਲਰਾਈਜ਼ੇਸ਼ਨ 2020, ਫਲੈਟ-ਰੇਟ ਦੇ ਯੋਗਦਾਨ ਲਈ ਗ੍ਰਹਿ ਮੰਤਰਾਲੇ ਦੇ ਸੰਕੇਤ